Darpan 701

From SikhiWiki
Jump to navigationJump to search

SikhToTheMAX   Hukamnama October 22, Feb 27, 2007 & Dec 4, 2006   SriGranth
SearchGB    Audio    Punjabi   
from SGGS Page 701    SriGuruGranth    Link

ਜੈਤਸਰੀ ਮਹਲਾ 5 ਘਰ੝ 4 ਦ੝ਪਦੇ

ੴ ਸਤਿਗ੝ਰ ਪ੝ਰਸਾਦਿ ॥

ਅਬ ਮੈ ਸ੝ਖ੝ ਪਾਇਓ ਗ੝ਰ ਆਗ੝ਹਿ ॥ ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ੝ਹਿ ॥1॥ ਰਹਾਉ ॥

ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗ੝ਰ ਭਾਗਿ ॥ ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ ॥1॥

ਤਰਿਓ ਸਾਗਰ੝ ਪਾਵਕ ਕੋ ਜਉ ਸੰਤ ਭੇਟੇ ਵਡ ਭਾਗਿ ॥ ਜਨ ਨਾਨਕ ਸਰਬ ਸ੝ਖ ਪਾਝ ਮੋਰੋ ਹਰਿ ਚਰਨੀ ਚਿਤ੝ ਲਾਗਿ 2॥1॥5॥


jaithasaree mehalaa 5 ghar 4 dhupadhae

ik oa(n)kaar sathigur prasaadh ||

ab mai sukh paaeiou gur aagiy || thajee siaanap chi(n)th visaaree aha(n) shhoddiou hai thiaagiy ||1|| rehaao ||

jo dhaekho tho sagal mohi moheeao tho saran pariou gur bhaag || kar kirapaa ttehal har laaeiou tho jam shhoddee moree laag ||1||

thariou saagar paavak ko jo sa(n)th bhaettae vadd bhaag || jan naanak sarab sukh paaeae moro har charanee chith laag ||2||1||5||


Jaitsree, Fifth Mehla, Fourth House, Du-Paday:

One Universal Creator God. By The Grace Of The True Guru:

Now, I have found peace, bowing before the Guru. I have abandoned cleverness, quieted my anxiety, and renounced my egotism. ||1||Pause||

When I looked, I saw that everyone was enticed by emotional attachment; then, I hurried to the Guru's Sanctuary. In His Grace, the Guru engaged me in the Lord's service, and then, the Messenger of Death gave up pursuing me. ||1||

I swam across the ocean of fire, when I met the Saints, through great good fortune. O servant Nanak, I have found total peace; my consciousness is attached to the Lord's feet. ||2||1||5||


ਪਦਅਰਥ: ਆਗ੝ਯ੝ਯਿ-ਆਗਿਆ {आजढ़ञा} ਵਿਚ। ਤਜੀ-ਛੱਡ ਦਿੱਤੀ ਹੈ। ਸਿਆਨਪ-ਚਤ੝ਰਾਈ। ਵਿਸਾਰੀ-ਭ੝ਲਾ ਦਿੱਤੀ ਹੈ। ਅਹੰ-{अहं } ਹਉਮੈ। ਤਿਆਗ੝ਯ੝ਯਿ-ਤਿਆਗ ਕੇ {ਅੱਖਰ 'ਗ' ਦੇ ਨਾਲ ਅੱਧਾ 'ਯ' ਭੀ ਹੈ}।੧।ਰਹਾਉ।

ਜਉ-ਜਦੋਂ। ਦੇਖਉ-ਦੇਖਉਂ, ਮੈਂ ਵੇਖਦਾ ਹਾਂ। ਸਗਲ-ਸਾਰੀ ਲ੝ਕਾਈ। ਮੋਹਿ-ਮੋਹ ਵਿਚ। ਮੋਹੀਅਉ-ਫਸੀ ਹੋਈ ਹੈ। ਭਾਗਿ-ਭੱਜ ਕੇ। ਕਰਿ-ਕਰ ਕੇ। ਤਉ-ਤਦੋਂ। ਜਮਿ-ਜਮ ਨੇ। ਮੋਰੀ ਲਾਗਿ-ਮੇਰਾ ਪਿੱਛਾ।੧।

ਸਾਗਰ੝-ਸਮ੝ੰਦਰ। ਪਾਵਕ-ਅੱਕ। ਕੋ-ਦਾ। ਵਡ ਭਾਗਿ-ਵੱਡੀ ਕਿਸਮਤ ਨਾਲ। ਸਰਬ ਸ੝ਖ-ਸਾਰੇ ਸ੝ਖ {ਲਫ਼ਜ਼ 'ਸ੝ਖ੝' ਅਤੇ 'ਸ੝ਖ' ਦਾ ਫ਼ਰਕ ਚੇਤੇ ਰੱਖੋ}। ਮੋਰੋ ਚਿਤ੝-ਮੇਰਾ ਚਿੱਤ। ਲਾਗਿ-ਲੱਗ ਗਿਆ ਹੈ।੨।

ਅਰਥ: ਹੇ ਭਾਈ! ਹ੝ਣ ਮੈਂ ਗ੝ਰੂ ਦੀ ਆਗਿਆ ਵਿਚ (ਤ੝ਰ ਕੇ) ਆਨੰਦ ਪ੝ਰਾਪਤ ਕਰ ਲਿਆ ਹੈ। ਮੈਂ ਆਪਣੀ ਚਤ੝ਰਾਈ ਛੱਡ ਦਿੱਤੀ ਹੈ, ਮੈਂ ਚਿੰਤਾ ਭ੝ਲਾ ਦਿੱਤੀ ਹੈ, ਮੈਂ ਹਉਮੈ (ਆਪਣੇ ਅੰਦਰੋਂ) ਪਰੇ ਸ੝ੱਟ ਦਿੱਤੀ ਹੈ।੧।ਰਹਾਉ।

ਹੇ ਭਾਈ! ਜਦੋਂ ਮੈਂ ਵੇਖਦਾ ਹਾਂ (ਵੇਖਿਆ ਕਿ) ਸਾਰੀ ਲ੝ਕਾਈ ਮੋਹ ਵਿਚ ਫਸੀ ਹੋਈ ਹੈ, ਤਦੋਂ ਮੈਂ ਭੱਜ ਕੇ ਗ੝ਰੂ ਦੀ ਸਰਨ ਜਾ ਪਿਆ। (ਗ੝ਰੂ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜ ਦਿੱਤਾ। ਤਦੋਂ ਜਮਰਾਜ ਨੇ ਮੇਰਾ ਖਹੜਾ ਛੱਡ ਦਿੱਤਾ।੧।

ਜਦੋਂ ਵੱਡੀ ਕਿਸਮਤ ਨਾਲ ਮੈਨੂੰ ਗ੝ਰੂ ਮਿਲ ਪਝ, ਮੈਂ (ਵਿਕਾਰਾਂ ਦੀ) ਅੱਗ ਦਾ ਸਮ੝ੰਦਰ ਤਰ ਲਿਆ ਹੈ। ਹੇ ਦਾਸ ਨਾਨਕ! (ਆਖ-) ਹ੝ਣ ਮੈਂ ਸਾਰੇ ਸ੝ਖ ਪ੝ਰਾਪਤ ਕਰ ਲਝ ਹਨ, ਮੇਰਾ ਮਨ ਪ੝ਰਭੂ ਦੇ ਚਰਨਾਂ ਵਿਚ ਜ੝ੜਿਆ ਰਹਿੰਦਾ ਹੈ।੨।੧।੫।