Darpan 681

From SikhiWiki

Jump to: navigation, search

SikhToTheMAX   Hukamnama December 18 & March 8, 2007   SriGranth
SearchGB    Audio    Punjabi   
from SGGS Page 681    SriGuruGranth    Link

ਧਨਾਸਰੀ ਮਹਲਾ 5 ॥

ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦਾਰੀ ॥ ਮ੍ਰਿਗ ਤ੍ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥1॥

ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ ॥ ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥

ਕਰਿ ਕਿਰਪਾ ਪਾਰਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ॥ ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ॥2॥11॥42॥


dhhanaasaree mehalaa 5 ||

par haranaa lobh jhoot(h) ni(n)dh eiv hee karath gudhaaree || mrig thrisanaa aas mithhiaa meet(h)ee eih ttaek manehi saadhhaaree ||1||

saakath kee aavaradhaa jaae brithhaaree || jaisae kaagadh kae bhaar moosaa ttook gavaavath kaam nehee gaavaaree || rehaao ||

kar kirapaa paarabreham suaamee eih ba(n)dhhan shhuttakaaree || booddath a(n)dhh naanak prabh kaadtath saadhh janaa sa(n)gaaree ||2||11||42||


Dhanaasaree, Fifth Mehla:

Stealing the property of others, acting in greed, lying and slandering - in these ways, he passes his life. He places his hopes in false mirages, believing them to be sweet; this is the support he installs in his mind. ||1||

The faithless cynic passes his life uselessly. He is like the mouse, gnawing away at the pile of paper, making it useless to the poor wretch. ||Pause||

Have mercy on me, O Supreme Lord God, and release me from these bonds. The blind are sinking, O Nanak; God saves them, uniting them with the Saadh Sangat, the Company of the Holy. ||2||11||42||


ਪਦਅਰਥ: ਪਰ—ਪਰਾਇਆ (ਧਨ)। ਹਰਨਾ—ਚੁਗਾਣਾ। ਨਿੰਦ—ਨਿੰਦਿਆ। ਇਵ ਹੀ—ਇਸੇ ਤਰ੍ਹਾਂ ਹੀ। ਗੁਦਾਰੀ—ਗੁਜ਼ਾਰੀ, ਲੰਘਾ ਦਿੱਤੀ। ਮ੍ਰਿਗ ਤ੍ਰਿਸਨਾ—ਠਗ—ਨੀਰਾ, ਤ੍ਰੇਹ ਦੇ ਮਾਰੇ ਹਰਨ ਨੂੰ ਪਾਣੀ ਦਿੱਸਣ ਵਾਲਾ ਰੇਤ—ਥਲਾ। ਮਿਥਿਆ—ਝੂਠੀ। ਮਨਹਿ—ਮਨ ਵਿਚ। ਸਾਧਾਰੀ—ਆਸਰਾ ਬਣਾ ਲਿਆ।੧।

ਸਾਕਤ—ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆ—ਵੇੜ੍ਹਿਆ ਜੀਵ। ਆਵਰਦਾ—ਆਰਜਾ, ਉਮਰ। ਬ੍ਰਿਥਾਰੀ—ਵਿਅਰਥ। ਕਾਗਦ—ਕਾਗ਼ਜ਼ {ਲਫ਼ਜ਼ 'ਗੁਦਾਰੀ', 'ਆਵਰਦਾ', 'ਕਾਗਦ' ਦਾ ਅੱਖਰ 'ਦ' ਅੱਖਰ 'ਜ' ਤੋਂ ਬਦਲਿਆ ਹੈ। ਇਸੇ ਤਰ੍ਹਾਂ ਲਫ਼ਜ਼ 'ਕਾਜੀ' ਦਾ ਦੂਜਾ ਪਾਠ 'ਕਾਦੀ' ਹੈ। 'ਜਪੁ' ਵਿਚ ਲਫ਼ਜ਼ 'ਕਾਦੀਆ' ਮਿਰਜ਼ਈਆਂ ਦੇ ਨਗਰ 'ਕਾਦੀਆਂ' ਵਾਸਤੇ ਨਹੀਂ ਹੈ। ਉਹ ਲਫ਼ਜ਼ ਭੀ 'ਕਾਜੀਆ' ਦਾ ਦੂਜਾ ਪਾਠ ਹੈ}। ਟੂਕਿ—ਟੁੱਕ ਟੁੱਕ ਕੇ। ਗਾਵਾਰ—ਮੂਰਖ।ਰਹਾਉ।

ਪਾਰਬ੍ਰਹਮ—ਹੇ ਪਰਮਾਤਮਾ! ਅੰਧ—(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ। ਪ੍ਰਭ—ਹੇ ਪ੍ਰਭੂ! ਸੰਗਾਰੀ—ਸੰਗਤਿ ਵਿਚ।੨।

ਅਰਥ: ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਗੁਜ਼ਰ ਜਾਂਦੀ ਹੈ, ਜਿਵੇਂ ਕੋਈ ਚੂਹਾ ਕਾਗ਼ਜ਼ਾਂ ਦੇ ਢੇਰਾਂ ਦੇ ਢੇਰ ਟੁੱਕ ਟੁੱਕ ਕੇ ਗਵਾ ਦੇਂਦਾ ਹੈ, ਪਰ ਉਹ ਕਾਗ਼ਜ਼ ਉਸ ਮੂਰਖ ਦੇ ਕੰਮ ਨਹੀਂ ਆਉਂਦੇ।ਰਹਾਉ।

ਹੇ ਭਾਈ! ਪਰਾਇਆ ਧਨ ਚੁਰਾਣਾ, ਲੋਭ ਕਰਨਾ; ਝੂਠ ਬੋਲਣਾ, ਨਿੰਦਿਆ ਕਰਨੀ-ਇਸੇ ਤਰ੍ਹਾਂ ਕਰਦਿਆਂ (ਸਾਕਤ ਆਪਣੀ ਉਮਰ) ਗੁਜ਼ਾਰਦਾ ਹੈ। ਜਿਵੇਂ ਤਿਹਾਏ ਹਿਰਨ ਨੂੰ ਠਗ-ਨੀਰਾ ਚੰਗਾ ਲੱਗਦਾ ਹੈ, ਤਿਵੇਂ ਸਾਕਤ ਝੂਠੀਆਂ ਆਸਾਂ ਨੂੰ ਮਿੱਠੀਆਂ ਮੰਨਦਾ ਹੈ। (ਝੂਠੀਆਂ ਆਸਾਂ ਦੀ) ਟੇਕ ਨੂੰ ਆਪਣੇ ਮਨ ਵਿਚ ਥੰਮ੍ਹੀ ਬਣਾਂਦਾ ਹੈ।੧।

ਹੇ ਮਾਲਕ-ਪ੍ਰਭੂ! ਤੂੰ ਆਪ ਹੀ ਕਿਰਪਾ ਕਰ ਕੇ (ਮਾਇਆ ਦੇ) ਇਹਨਾਂ ਬੰਧਨਾਂ ਤੋਂ ਛੁਡਾਂਦਾ ਹੈਂ। ਹੇ ਨਾਨਕ! (ਆਖ-) ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ, ਮੋਹ ਵਿਚ ਡੁੱਬਦਿਆਂ ਨੂੰ, ਸੰਤ ਜਨਾਂ ਦੀ ਸੰਗਤਿ ਵਿਚ ਲਿਆ ਕੇ ਤੂੰ ਆਪ ਹੀ ਡੁੱਬਣੋਂ ਬਚਾਂਦਾ ਹੈਂ।੨।੧੧।੪੨।

Personal tools