Darpan 679-2

From SikhiWiki
(Redirected from Darpan 679)
Jump to navigationJump to search

SikhToTheMAX   Hukamnama November 19, Nov 12, Aug 11, Aug 9, 2007
& Dec 20, 2006
   SriGranth
SearchGB    Audio    Punjabi   
from SGGS Page 679    SriGuruGranth    Link

ਧਨਾਸਰੀ ਮਹਲਾ 5 ਘਰ੝ 8 ਦ੝ਪਦੇ

ੴ ਸਤਿਗ੝ਰ ਪ੝ਰਸਾਦਿ ॥

ਸਿਮਰਉ ਸਿਮਰਿ ਸਿਮਰਿ ਸ੝ਖ ਪਾਵਉ ਸਾਸਿ ਸਾਸਿ ਸਮਾਲੇ ॥ ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥1॥

ਗ੝ਰ ਕਾ ਬਚਨ੝ ਬਸੈ ਜੀਅ ਨਾਲੇ ॥ ਜਲਿ ਨਹੀ ਡੂਬੈ ਤਸਕਰ੝ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥1॥ ਰਹਾਉ ॥

ਨਿਰਧਨ ਕਉ ਧਨ੝ ਅੰਧ੝ਲੇ ਕਉ ਟਿਕ ਮਾਤ ਦੂਧ੝ ਜੈਸੇ ਬਾਲੇ ॥ ਸਾਗਰ ਮਹਿ ਬੋਹਿਥ੝ ਪਾਇਓ ਹਰਿ ਨਾਨਕ ਕਰੀ ਕ੝ਰਿਪਾ ਕਿਰਪਾਲੇ ॥2॥1॥32॥


dhhanaasaree mehalaa 5 ghar 8 dhupadhae

ik oa(n)kaar sathigur prasaadh ||

simaro simar simar sukh paavo saas saas samaalae || eih lok paralok sa(n)g sehaaee jath kath mohi rakhavaalae ||1||

gur kaa bachan basai jeea naalae || jal nehee ddoobai thasakar nehee laevai bhaahi n saakai jaalae ||1|| rehaao ||

niradhhan ko dhhan a(n)dhhulae ko ttik maath dhoodhh jaisae baalae || saagar mehi bohithh paaeiou har naanak karee kirapaa kirapaalae ||2||1||32||


Dhanaasaree, Fifth Mehla, Eighth House, Du-Paday:

One Universal Creator God. By The Grace Of The True Guru:

Remembering, remembering, remembering Him in meditation, I find peace; with each and every breath, I dwell upon Him. In this world, and in the world beyond, He is with me, as my help and support; wherever I go, He protects me. ||1||

The Guru's Word abides with my soul. It does not sink in water; thieves cannot steal it, and fire cannot burn it. ||1||Pause||

It is like wealth to the poor, a cane for the blind, and mother's milk for the infant. In the ocean of the world, I have found the boat of the Lord; the Merciful Lord has bestowed His Mercy upon Nanak. ||2||1||32||


ਪਦਅਰਥ: ਸਿਮਰਉ—ਸਿਮਰਉਂ, ਮੈਂ ਸਿਮਰਦਾ ਹਾਂ। ਸਿਮਰਿ—ਸਿਮਰ ਕੇ। ਪਾਵਉ—ਪਾਵਉਂ, ਮੈਂ ਪਾਂਦਾ ਹਾਂ। ਸਾਸਿ ਸਾਸਿ—ਹਰੇਕ ਸਾਹ ਦੇ ਨਾਲ। ਸਮਾਲੇ—ਸਮ੝ਹ੝ਹਾਲਿ, ਸੰਭਾਲ ਕੇ, ਹਿਰਦੇ ਵਿਚ ਵਸਾ ਕੇ। ਲੋਕਿ—ਲੋਕ ਵਿਚ। ਸੰਗਿ—ਨਾਲ। ਸਹਾਈ—ਮਦਦਗਾਰ। ਜਤ ਕਤ—ਜਿੱਥੇ ਕਿਥੇ, ਹਰ ਥਾਂ। ਮੋਹਿ—ਮੇਰਾ।੧।

ਜੀਅ ਨਾਲੇ—(ਮੇਰੀ) ਜਿੰਦ ਦੇ ਨਾਲ। ਜਲਿ—ਪਾਣੀ ਵਿਚ। ਤਸਕਰ੝—ਚੋਰ। ਭਾਹਿ—ਅੱਗ। ਨ ਸਾਕੈ ਜਾਲੇ—ਜਲਾ ਨ ਸਕੇ।੧।ਰਹਾਉ।

ਕਉ—ਵਾਸਤੇ। ਟਿਕ—ਟੇਕ, ਸਹਾਰਾ। ਬਾਲੈ—ਬਾਲ ਵਾਸਤੇ। ਬੋਹਿਥ੝—ਜਹਾਜ਼।੨।

ਅਰਥ: ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ) ਗ੝ਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ। (ਪਰਮਾਤਮਾ ਦਾ ਨਾਮ ਇਕ ਝਸਾ ਧਨ ਹੈ, ਜੇਹੜਾ ਪਾਣੀ ਵਿਚ ਡ੝ੱਬਦਾ ਨਹੀਂ, ਜਿਸ ਨੂੰ ਚੋਰ ਚ੝ਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ।੧।ਰਹਾਉ।

ਹੇ ਭਾਈ! (ਪਰਮਾਤਮਾ ਦੇ ਨਾਮ ਨੂੰ ਮੈਂ ਆਪਣੇ) ਹਰੇਕ ਸਾਹ ਦੇ ਨਾਲ ਹਿਰਦੇ ਵਿਚ ਵਸਾ ਕੇ ਸਿਮਰਦਾ ਹਾਂ, ਤੇ, ਸਿਮਰ ਸਿਮਰ ਕੇ ਆਤਮਕ ਆਨੰਦ ਪ੝ਰਾਪਤ ਕਰਦਾ ਹਾਂ। ਇਹ ਹਰਿ-ਨਾਮ ਇਸ ਲੋਕ ਵਿਚ ਤੇ ਪਰਲੋਕ ਵਿਚ ਮੇਰੇ ਨਾਲ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ।੧।

ਹੇ ਭਾਈ! ਪਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੝ਹੇ ਵਾਸਤੇ ਡੰਗੋਰੀ ਹੈ, ਜਿਵੇਂ ਬੱਚੇ ਵਾਸਤੇ ਮਾਂ ਦਾ ਦ੝ੱਧ ਹੈ (ਤਿਵੇਂ ਹਰਿ-ਨਾਮ ਮਨ੝ੱਖ ਦੀ ਆਤਮਾ ਵਾਸਤੇ ਹੈ)। ਹੇ ਨਾਨਕ! ਜਿਸ ਮਨ੝ੱਖ ਉਤੇ ਕਿਰਪਾਲ ਪ੝ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮ੝ੰਦਰ ਵਿਚ ਜਹਾਜ਼ ਹੈ।੨।੧।੩੨।