Darpan 666

From SikhiWiki
Jump to navigationJump to search

SikhToTheMAX   Hukamnama June 9, 2007   SriGranth
SearchGB    Audio    Punjabi   
from SGGS Page 666    SriGuruGranth    Link

ਰਾਗ੝ ਧਨਾਸਿਰੀ ਮਹਲਾ 3 ਘਰ੝ 4 ੴ ਸਤਿਗ੝ਰ ਪ੝ਰਸਾਦਿ ॥

ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹ੝ ਦੈਆਲ ਨਾਮ੝ ਦੇਹ੝ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥1॥

ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹ੝ ॥ ਕਰਣ ਕਾਰਣ ਸਭਨਾ ਕਾ ਝਕੋ ਅਵਰ੝ ਨ ਦੂਜਾ ਕੋਈ ॥1॥ ਰਹਾਉ ॥

ਬਹ੝ਤੇ ਫੇਰ ਪਝ ਕਿਰਪਨ ਕਉ ਅਬ ਕਿਛ੝ ਕਿਰਪਾ ਕੀਜੈ ॥ ਹੋਹ੝ ਦਇਆਲ ਦਰਸਨ੝ ਦੇਹ੝ ਅਪ੝ਨਾ ਝਸੀ ਬਖਸ ਕਰੀਜੈ ॥2॥

ਭਨਤਿ ਨਾਨਕ ਭਰਮ ਪਟ ਖੂਲ੝”ੇ ਗ੝ਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗ੝ਰ ਸਿਉ ਮਨ੝ ਮਾਨਿਆ ॥3॥1॥9॥

raag dhhanaasiree mehalaa 3 ghar 4 ik oa(n)kaar sathigur prasaadh ||

ham bheekhak bhaekhaaree thaerae thoo nij path hai dhaathaa || hohu dhaiaal naam dhaehu ma(n)gath jan ka(n)o sadhaa reho ra(n)g raathaa ||1||

ha(n)o balihaarai jaao saachae thaerae naam vittahu || karan kaaran sabhanaa kaa eaeko avar n dhoojaa koee ||1|| rehaao ||

bahuthae faer peae kirapan ko ab kishh kirapaa keejai || hohu dhaeiaal dharasan dhaehu apunaa aisee bakhas kareejai ||2||

bhanath naanak bharam patt khoolhae gur parasaadhee jaaniaa || saachee liv laagee hai bheethar sathigur sio man maaniaa ||3||1||9||

Raag Dhanaasaree, Third Mehla, Fourth House: One Universal Creator God. By The Grace Of The True Guru:

I am just a poor beggar of Yours; You are Your Own Lord Master, You are the Great Giver. Be Merciful, and bless me, a humble beggar, with Your Name, so that I may forever remain imbued with Your Love. ||1||

I am a sacrifice to Your Name, O True Lord. The One Lord is the Cause of causes; there is no other at all. ||1||Pause||

I was wretched; I wandered through so many cycles of reincarnation. Now, Lord, please bless me with Your Grace. Be merciful, and grant me the Blessed Vision of Your Darshan; please grant me such a gift. ||2||

Prays Nanak, the shutters of doubt have been opened wide; by Guru's Grace, I have come to know the Lord. I am filled to overflowing with true love; my mind is pleased and appeased by the True Guru. ||3||1||9||

ਪਦਅਰਥ: ਹਮ—ਅਸੀ ਜੀਵ। ਭੀਖਕ—ਮੰਗਤੇ। ਭੇਖਾਰੀ—ਮੰਗਤੇ। ਨਿਜ ਪਤਿ—ਆਪਣੇ ਆਪ ਦਾ ਮਾਲਕ, ਸ੝ਤੰਤਰ। ਦਾਤਾ—ਦਾਤਾਂ ਦੇਣ ਵਾਲਾ। ਦੈਆਲ—ਦਇਆਵਾਨ। ਕੰਉ—ਨੂੰ। ਰਹਉ—ਰਹਉਂ, ਮੈਂ ਰਹਾਂ। ਰੰਗਿ—ਰੰਗ ਵਿਚ। ਰਾਤਾ—ਰੰਗਿਆ ਹੋਇਆ।੧।

ਬਲਿਹਾਰੈ—ਕ੝ਰਬਾਨ। ਜਾਉ—ਜਾਉਂ, ਮੈਂ ਜਾਂਦਾ ਹਾਂ। ਵਿਟਹ੝—ਤੋਂ। ਕਰਣ ਕਾਰਣ—ਜਗਤ ਦਾ ਮੂਲ।੧।ਰਹਾਉ।

ਫੇਰ—ਗੇੜ। ਕਿਰਪਨ ਕਉ—ਕੰਜੂਸ ਨੂੰ, ਮਾਇਆ—ਵੇੜ੝ਹੇ ਨੂੰ। ਕੀਜੈ—ਕਰ। ਬਖਸ—ਬਖ਼ਸ਼ਸ਼।੨।

ਭਨਤਿ—ਆਖਦਾ ਹੈ। ਭਰਮ ਪਟ—ਭਰਮ ਦੇ ਪੜਦੇ। ਪਰਸਾਦੀ—ਕਿਰਪਾ ਨਾਲ। ਜਾਨਿਆ—ਸਾਂਝ ਪਾ ਲਈ। ਸਾਚੀ—ਸਦਾ ਕਾਇਮ ਰਹਿਣ ਵਾਲੀ। ਲਿਵ—ਲਗਨ। ਭੀਤਰਿ—ਅੰਦਰ, ਮਨ ਵਿਚ। ਸਿਉ—ਨਾਲ।੩।

ਅਰਥ: ਹੇ ਪ੝ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ।੧।ਰਹਾਉ।

ਹੇ ਪ੝ਰਭੂ! ਅਸੀ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸ੝ਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੝ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੝ਰੇਮ-ਰੰਗ ਵਿਚ ਰੰਗਿਆ ਰਹਾਂ।੧।

ਹੇ ਪ੝ਰਭੂ! ਮੈਨੂੰ ਮਾਇਆ-ਵੇੜ੝ਹੇ ਨੂੰ (ਹ੝ਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚ੝ਕੇ ਹਨ, ਹ੝ਣ ਤਾਂ ਮੇਰੇ ਉਤੇ ਕ੝ਝ ਮੇਹਰ ਕਰ। ਹੇ ਪ੝ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼।੨।

ਹੇ ਭਾਈ! ਨਾਨਕ ਆਖਦਾ ਹੈ-ਗ੝ਰੂ ਦੀ ਕਿਰਪਾ ਨਾਲ ਜਿਸ ਮਨ੝ੱਖ ਦੇ ਭਰਮ ਦੇ ਪਰਦੇ ਖ੝ਲ੝ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗ੝ਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ।੩।੧।੯।

ਨੋਟ: ਅੰਕ ੧ ਦਾ ਭਾਵ ਇਹ ਹੈ ਕਿ ਇਹ ਇੱਕ ਸ਼ਬਦ 'ਘਰ੝ ੪' ਦਾ ਹੈ।

ਗ੝ਰੂ ਰਾਮਦਾਸ ਜੀ ਦੇ ਇਸ ਰਾਗ ਵਿਚ ਕ੝ੱਲ ੯ ਸ਼ਬਦ ਹਨ।