Darpan 665

From SikhiWiki
Jump to navigationJump to search

Hukamnama on November 13, 2006

sgpc.net    from SGGS Page 665    SriGranth
Punjabi Darpan    SikhToTheMAX    SriGuruGranth    Link

ਧਨਾਸਰੀ ਮਹਲਾ 3 ॥

ਜੋ ਹਰਿ ਸੇਵਹਿ ਤਿਨ ਬਲਿ ਜਾਉ ॥ ਤਿਨ ਹਿਰਦੈ ਸਾਚ੝ ਸਚਾ ਮ੝ਖਿ ਨਾਉ ॥ ਸਾਚੋ ਸਾਚ੝ ਸਮਾਲਿਹ੝ ਦ੝ਖ੝ ਜਾਇ ॥ ਸਾਚੈ ਸਬਦਿ ਵਸੈ ਮਨਿ ਆਇ ॥1॥

ਗ੝ਰਬਾਣੀ ਸ੝ਣਿ ਮੈਲ੝ ਗਵਾਝ ॥ ਸਹਜੇ ਹਰਿ ਨਾਮ੝ ਮੰਨਿ ਵਸਾਝ ॥1॥ ਰਹਾਉ ॥

ਕੂੜ੝ ਕ੝ਸਤ੝ ਤ੝ਰਿਸਨਾ ਅਗਨਿ ਬ੝ਝਾਝ ॥ ਅੰਤਰਿ ਸਾਂਤਿ ਸਹਜਿ ਸ੝ਖ੝ ਪਾਝ ॥ ਗ੝ਰ ਕੈ ਭਾਣੈ ਚਲੈ ਤਾ ਆਪ੝ ਜਾਇ ॥ ਸਾਚ੝ ਮਹਲ੝ ਪਾਝ ਹਰਿ ਗ੝ਣ ਗਾਇ ॥2॥

ਨ ਸਬਦ੝ ਬੂਝੈ ਨ ਜਾਣੈ ਬਾਣੀ ॥ ਮਨਮ੝ਖਿ ਅੰਧੇ ਦ੝ਖਿ ਵਿਹਾਣੀ ॥ ਸਤਿਗ੝ਰ੝ ਭੇਟੇ ਤਾ ਸ੝ਖ੝ ਪਾਝ ॥ ਹਉਮੈ ਵਿਚਹ੝ ਠਾਕਿ ਰਹਾਝ ॥3॥

ਕਿਸ ਨੋ ਕਹੀਝ ਦਾਤਾ ਇਕ੝ ਸੋਇ ॥ ਕਿਰਪਾ ਕਰੇ ਸਬਦਿ ਮਿਲਾਵਾ ਹੋਇ ॥ ਮਿਲਿ ਪ੝ਰੀਤਮ ਸਾਚੇ ਗ੝ਣ ਗਾਵਾ ॥ ਨਾਨਕ ਸਾਚੇ ਸਾਚਾ ਭਾਵਾ ॥4॥5॥

ਪਦ ਅਰਥ :-ਸੇਵਹਿ-ਸੇਂਵਦੇ ਹਨ, ਸਿਮਰਦੇ ਹਨ । ਜਾਉ-ਜਾਉਂ, ਮੈਂ ਜਾਂਦਾ ਹਾਂ । ਬਲਿ-ਕ੝ਰਬਾਨ । ਹਿਰਦੈ-ਹਿਰਦੇ ਵਿਚ । ਸਾਚ੝-ਸਦਾ ਕਾਇਮ ਰਹਿਣ ਵਾਲਾ ਹਰੀ । ਮ੝ਖਿ-ਮੂੰਹ ਵਿਚ । ਸਚਾ-ਸਦਾ-ਥਿਰ । ਸਾਚੋ ਸਾਚ੝-ਸਾਚ੝ ਹੀ ਸਾਚ੝, ਸਦਾ-ਥਿਰ ਪ੝ਰਭੂ ਹੀ । ਸਮਾਲਿਹ੝-(ਹੇ ਭਾਈ !) ਸਾਂਭ ਕੇ ਰੱਖਿਆ ਕਰੋ । ਸਬਦਿ-ਸ਼ਬਦ ਦੀ ਰਾਹੀਂ ।1।

ਸ੝ਣਿ-(ਹੇ ਭਾਈ !) ਸ੝ਣਿਆ ਕਰ । ਸਹਜੇ-ਆਤਮਕ ਅਡੋਲਤਾ ਵਿਚ । ਮੰਨਿ-ਮਨਿ, ਮਨ ਵਿਚ ।1।ਰਹਾਉ।

ਕੂੜ੝ ਕ੝ਸਤ੝-ਝੂਠ ਫ਼ਰੇਬ । ਅਗਨਿ-ਅੱਗ । ਭਾਣੈ-ਰਜ਼ਾ ਵਿਚ । ਆਪ੝-ਆਪਾ-ਭਾਵ । ਮਹਲ੝-ਟਿਕਾਣਾ ।2।

ਬੂਝੈ-ਸਮਝਦਾ । ਜਾਣੈ-ਸਾਂਝ ਪਾਂਦਾ । ਦ੝ਖਿ-ਦ੝ੱਖ ਵਿਚ । ਵਿਹਾਣੀ-ਬੀਤਦੀ ਹੈ । ਭੇਟੇ-ਮਿਲਦਾ ਹੈ । ਤਾਂ-ਤਦੋਂ । ਵਿਚਹ੝-ਮਨ ਵਿਚੋਂ । ਠਾਕਿ-ਰੋਕ ਕੇ ।3।

ਕਿਸ ਨੋ- {ਲਫ਼ਜ਼ ‘ਕਿਸ੝’ ਦਾ ੝ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ} । ਸਬਦਿ-ਸ਼ਬਦ ਦੀ ਰਾਹੀਂ । ਮਿਲਿ-ਮਿਲ ਕੇ । ਸਾਚੇ ਭਾਵਾ-ਸਦਾ-ਥਿਰ ਪ੝ਰਭੂ ਨੂੰ ਚੰਗੀ ਲੱਗਾਂ {ਭਾਵਾਂ} । ਗਾਵਾ-ਗਾਵਾਂ ।4।

ਅਰਥ :-ਹੇ ਭਾਈ ! ਗ੝ਰੂ ਦੀ ਬਾਣੀ ਸ੝ਣਿਆ ਕਰ, (ਇਹ ਬਾਣੀ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦੀ ਹੈ । (ਇਹ ਬਾਣੀ) ਆਤਮਕ ਅਡੋਲਤਾ ਵਿਚ (ਟਿਕਾ ਕੇ) ਪਰਮਾਤਮਾ ਦਾ ਨਾਮ ਮਨ ਵਿਚ ਵਸਾ ਦੇਂਦੀ ਹੈ ।1।ਰਹਾਉ।

(ਹੇ ਭਾਈ ! ਗ੝ਰਬਾਣੀ ਦਾ ਆਸਰਾ ਲੈ ਕੇ) ਜੇਹੜੇ ਮਨ੝ੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕ੝ਰਬਾਨ ਜਾਂਦਾ ਹਾਂ । ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੝ਰਭੂ ਵੱਸਿਆ ਰਹਿੰਦਾ ਹੈ, ਉਹਨਾਂ ਦੇ ਮੂੰਹ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ । ਹੇ ਭਾਈ ! ਸਦਾ-ਥਿਰ ਪ੝ਰਭੂ ਨੂੰ ਹੀ (ਹਿਰਦੇ ਵਿਚ) ਸੰਭਾਲ ਕੇ ਰੱਖਿਆ ਕਰੋ (ਇਸ ਦੀ ਬਰਕਤਿ ਨਾਲ ਹਰੇਕ) ਦ੝ੱਖ ਦੂਰ ਹੋ ਜਾਂਦਾ ਹੈ । ਸਦਾ-ਥਿਰ ਪ੝ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਵਿਚ ਜ੝ੜਿਆਂ (ਹਰਿ-ਨਾਮ) ਮਨ ਵਿਚ ਆ ਵੱਸਦਾ ਹੈ ।1।

(ਹੇ ਭਾਈ ! ਗ੝ਰੂ ਦੀ ਬਾਣੀ ਮਨ ਵਿਚੋਂ) ਝੂਠ ਫ਼ਰੇਬ ਮ੝ਕਾ ਦੇਂਦੀ ਹੈ, ਤ੝ਰਿਸ਼ਨਾ ਦੀ ਅੱਗ ਬ੝ਝਾ ਦੇਂਦੀ ਹੈ । (ਗ੝ਰਬਾਣੀ ਦੀ ਬਰਕਤਿ ਨਾਲ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ, ਆਤਮਕ ਆਨੰਦ ਪ੝ਰਾਪਤ ਹ੝ੰਦਾ ਹੈ । (ਜਦੋਂ ਮਨ੝ੱਖ ਗ੝ਰਬਾਣੀ ਅਨ੝ਸਾਰ) ਗ੝ਰੂ ਦੀ ਰਜ਼ਾ ਵਿਚ ਤ੝ਰਦਾ ਹੈ, ਤਦੋਂ (ਉਸ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਤਦੋਂ ਉਹ ਪ੝ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਸਦਾ-ਥਿਰ ਰਹਿਣ ਵਾਲਾ ਟਿਕਾਣਾ ਪ੝ਰਾਪਤ ਕਰ ਲੈਂਦਾ ਹੈ (ਪ੝ਰਭੂ ਚਰਨਾਂ ਵਿਚ ਲੀਨ ਰਹਿੰਦਾ ਹੈ) ।2।

ਹੇ ਭਾਈ ! ਜੇਹੜਾ ਮਨ੝ੱਖ ਨਾਹ ਗ੝ਰੂ ਦੇ ਸ਼ਬਦ ਨੂੰ ਸਮਝਦਾ ਹੈ, ਨਾਹ ਗ੝ਰੂ ਦੀ ਬਾਣੀ ਨਾਲ ਡੂੰਘੀ ਸਾਂਝ ਪਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੝ਹੇ ਹੋ ਚ੝ਕੇ, ਤੇ, ਆਪਣੇ ਮਨ ਦੇ ਪਿੱਛੇ ਤ੝ਰਨ ਵਾਲੇ (ਉਸ ਮਨ੝ੱਖ ਦੀ ਉਮਰ) ਦ੝ੱਖ ਵਿਚ ਹੀ ਗ੝ਜ਼ਰਦੀ ਹੈ । ਜਦੋਂ ਉਸ ਨੂੰ ਗ੝ਰੂ ਮਿਲ ਪੈਂਦਾ ਹੈ, ਤਦੋਂ ਉਹ ਆਤਮਕ ਆਨੰਦ ਹਾਸਲ ਕਰਦਾ ਹੈ, ਗ੝ਰੂ ਉਸ ਦੇ ਮਨ ਵਿਚੋਂ ਹਉਮੈ ਮਾਰ ਮ੝ਕਾਂਦਾ ਹੈ ।3।

ਪਰ, ਹੇ ਭਾਈ ! (ਪਰਮਾਤਮਾ ਤੋਂ ਬਿਨਾ) ਹੋਰ ਕਿਸੇ ਅੱਗੇ ਅਰਜ਼ੋਈ ਕੀਤੀ ਨਹੀਂ ਜਾ ਸਕਦੀ । ਸਿਰਫ਼ ਪਰਮਾਤਮਾ ਹੀ (ਗ੝ਰੂ ਦੇ ਮਿਲਾਪ ਦੀ ਦਾਤਿ) ਦੇਣ ਵਾਲਾ ਹੈ । ਜਦੋਂ ਪਰਮਾਤਮਾ (ਇਹ) ਕਿਰਪਾ ਕਰਦਾ ਹੈ, ਤਦੋਂ ਗ੝ਰੂ ਦੇ ਸ਼ਬਦ ਵਿਚ ਜ੝ੜਿਆਂ (ਪ੝ਰਭੂ ਨਾਲ) ਮਿਲਾਪ ਹੋ ਜਾਂਦਾ ਹੈ । ਹੇ ਨਾਨਕ ! (ਆਖ-ਜੇ ਪ੝ਰਭੂ ਦੀ ਮੇਹਰ ਹੋਵੇ, ਤਾਂ) ਮੈਂ ਪ੝ਰੀਤਮ-ਗ੝ਰੂ ਨੂੰ ਮਿਲ ਕੇ ਸਦਾ-ਥਿਰ ਪ੝ਰਭੂ ਦੇ ਗੀਤ ਗਾ ਸਕਦਾ ਹਾਂ, ਸਦਾ-ਥਿਰ ਪ੝ਰਭੂ ਦਾ ਨਾਮ ਜਪ ਜਪ ਕੇ ਸਦਾ-ਥਿਰ ਪ੝ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ।4।5।

dhhanaasaree mehalaa 3 ||

jo har saevehi thin bal jaao || thin hiradhai saach sachaa mukh naao || saacho saach samaalihu dhukh jaae || saachai sabadh vasai man aae ||1||

gurabaanee sun mail gavaaeae || sehajae har naam ma(n)n vasaaeae ||1|| rehaao ||

koorr kusath thrisanaa agan bujhaaeae || a(n)thar saa(n)th sehaj sukh paaeae || gur kai bhaanai chalai thaa aap jaae || saach mehal paaeae har gun gaae ||2||

n sabadh boojhai n jaanai baanee || manamukh a(n)dhhae dhukh vihaanee || sathigur bhaettae thaa sukh paaeae || houmai vichahu t(h)aak rehaaeae ||3||

kis no keheeai dhaathaa eik soe || kirapaa karae sabadh milaavaa hoe || mil preetham saachae gun gaavaa || naanak saachae saachaa bhaavaa ||4||5||

Dhanaasaree, Third Mehla:

I am a sacrifice to those who serve the Lord. The Truth is in their hearts, and the True Name is on their lips. Dwelling upon the Truest of the True, their pains are dispelled. Through the True Word of the Shabad, the Lord comes to dwell in their minds. ||1||

Listening to the Word of Gurbani, filth is washed off, and they naturally enshrine the Lord's Name in their minds. ||1||Pause||

One who conquers fraud, deceit and the fire of desire finds tranquility, peace and pleasure within. If one walks in harmony with the Guru's Will, he eliminates his self-conceit. He finds the True Mansion of the Lord's Presence, singing the Glorious Praises of the Lord. ||2||

The blind, self-willed manmukh does not understand the Shabad; he does not know the Word of the Guru's Bani, and so he passes his life in misery. But if he meets the True Guru, then he finds peace, and the ego within is silenced. ||3||

Who else should I speak to? The One Lord is the Giver of all. When He grants His Grace, then we obtain the Word of the Shabad. Meeting with my Beloved, I sing the Glorious Praises of the True Lord. O Nanak, becoming truthful, I have become pleasing to the True Lord. ||4||5||

Sikhitothemax link:

SriGuruGranth link: