Darpan 654

From SikhiWiki
Jump to navigationJump to search

SikhToTheMAX   Hukamnama July 31 & July 23, 2007   SriGranth
SearchGB    Audio    Punjabi   
from SGGS Page 654    SriGuruGranth    Link

ਰਾਗ੝ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ੝ ੧

ੴ ਸਤਿਗ੝ਰ ਪ੝ਰਸਾਦਿ ॥

ਜਬ ਜਰੀਝ ਤਬ ਹੋਇ ਭਸਮ ਤਨ੝ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰ੝ ਪਰਤ੝ ਹੈ ਇਆ ਤਨ ਕੀ ਇਹੈ ਬਡਾਈ ॥੧॥

ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮ੝ਖ ਰਹਤਾ ਸੋ ਦਿਨ੝ ਕੈਸੇ ਭੂਲਿਆ ॥੧॥ ਰਹਾਉ ॥

ਜਿਉ ਮਧ੝ ਮਾਖੀ ਤਿਉ ਸਠੋਰਿ ਰਸ੝ ਜੋਰਿ ਜੋਰਿ ਧਨ੝ ਕੀਆ ॥ ਮਰਤੀ ਬਾਰ ਲੇਹ੝ ਲੇਹ੝ ਕਰੀਝ ਭੂਤ੝ ਰਹਨ ਕਿਉ ਦੀਆ ॥੨॥

ਦੇਹ੝ਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸ੝ਹੇਲਾ ॥ ਮਰਘਟ ਲਉ ਸਭ੝ ਲੋਗ੝ ਕ੝ਟੰਬ੝ ਭਇਓ ਆਗੈ ਹੰਸ੝ ਅਕੇਲਾ ॥੩॥

ਕਹਤ੝ ਕਬੀਰ ਸ੝ਨਹ੝ ਰੇ ਪ੝ਰਾਨੀ ਪਰੇ ਕਾਲ ਗ੝ਰਸ ਕੂਆ ॥ ਝੂਠੀ ਮਾਇਆ ਆਪ੝ ਬੰਧਾਇਆ ਜਿਉ ਨਲਨੀ ਭ੝ਰਮਿ ਸੂਆ ॥੪॥੨॥

Rĝg soraṯẖ baṇī bẖagaṯ Kabīr jī kī gẖar 1

Ik­oaʼnkĝr saṯgur parsĝḝ.

jab jareeai thab hoe bhasam than rehai kiram dhal khaaee || kaachee gaagar neer parath hai eiaa than kee eihai baddaaee ||1||

kaahae bheeaa firatha fooliaa fooliaa || jab dhas maas ouradhh mukh rehathaa so dhin kaisae bhooliaa ||1|| rehaao ||

jio madhh maakhee thio sat(h)or ras jor jor dhhan keeaa || marathee baar laehu laehu kareeai bhooth rehan kio dheeaa ||2||

dhaehuree lo baree naar sa(n)g bhee aagai sajan suhaelaa || maraghatt lo sabh log kutta(n)b bhaeiou aagai ha(n)s akaelaa ||3||

kehath kabeer sunahu rae praanee parae kaal gras kooaa || jhoot(h)ee maaeiaa aap ba(n)dhhaaeiaa jio nalanee bhram sooaa ||4||2||

Raag Sorat'h, The Word Of Devotee Kabeer Jee, First House: One Universal Creator God. By The Grace Of The True Guru:

When the body is burnt, it turns to ashes; if it is not cremated, then it is eaten by armies of worms. The unbaked clay pitcher dissolves, when water is poured into it; this is also the nature of the body. ||1||

Why, O Siblings of Destiny, do you strut around, all puffed up with pride? Have you forgotten those days, when you were hanging, face down, for ten months? ||1||Pause||

Like the bee which collects honey, the fool eagerly gathers and collects wealth. At the time of death, they shout, ""Take him away, take him away! Why leave a ghost lying around?""||2||

His wife accompanies him to the threshold, and his friends and companions beyond. All the people and relatives go as far as the cremation grounds, and then, the soul-swan goes on alone. ||3||

Says Kabeer, listen, O mortal being: you have been seized by Death, and you have fallen into the deep, dark pit. You have entangled yourself in the false wealth of Maya, like the parrot caught in the trap. ||4||2||

ਪਦਅਰਥ: ਜਰੀਝ—ਜਾਰੀਝ, ਸਾੜੀਦਾ ਹੈ। ਭਸਮ—ਸ੝ਆਹ। ਤਨ੝—ਸਰੀਰ। ਰਹੈ—(ਜੇ ਕਬਰ ਵਿਚ) ਟਿਕਿਆ ਰਹੇ। ਕਿਰਮ—ਕੀੜੇ। ਖਾਈ—ਖਾ ਜਾਂਦਾ ਹੈ। ਗਾਗਰਿ—ਘੜੇ ਵਿਚ। ਨੀਰ੝—ਪਾਣੀ। ਪਰਤ੝ ਹੈ—ਪੈਂਦਾ ਹੈ (ਤੇ ਨਿਕਲ ਜਾਂਦਾ ਹੈ)। ਇਹੈ—ਇਹ ਹੀ। ਬਡਾਈ—ਮਹੱਤਤਾ, ਮਾਣ, ਫ਼ਖ਼ਰ।੧।

ਫੂਲਿਆ ਫੂਲਿਆ—ਹੰਕਾਰ ਵਿਚ ਮੱਤਾ ਹੋਇਆ। ਮਾਸ—ਮਹੀਨੇ। ਉਰਧ ਮ੝ਖ—ਮੂੰਹ—ਭਾਰ, ਉਲਟਾ। ਸੋ ਦਿਨ੝—ਉਹ ਸਮਾ।੧।ਰਹਾਉ।

ਮਧ੝—ਸ਼ਹਿਦ। ਸਠੋਰਿ—ਸਠੋਰ ਨੇ {skt. शठ—A rogue, a fool} ਮੂਰਖ ਨੇ, ਠੱਗ ਨੇ। ਜਿਉ...ਜੀਆ—ਜਿਉ ਮਾਖੀ ਰਸ੝ ਜੋਰਿ ਜੋਰਿ ਮਧ੝ ਕੀਆ, ਤਿਉ ਸਠੋਰਿ ਜੋਰਿ ਜੋਰਿ ਧਨ੝ ਕੀਆ, ਜਿਵੇਂ ਮੱਖੀ ਨੇ ਫ੝ੱਲਾਂ ਦਾ ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕੀਤਾ (ਤੇ ਲੈ ਗਝ ਹੋਰ ਲੋਕ), ਤਿਵੇਂ ਮੂਰਖ ਨੇ ਸਰਫ਼ੇ ਨਾਲ ਧਨ ਜੋੜਿਆ। ਲੇਹ੝ ਲੇਹ੝—ਲਉ, ਲੈ ਚੱਲੋ। ਭੂਤ੝—ਗ੝ਜ਼ਰ ਚ੝ਕਿਆ ਪ੝ਰਾਣੀ, ਮ੝ਰਦਾ।੨।

ਦੇਹ੝ਰੀ—ਘਰ ਦੀ ਬਾਹਰਲੀ ਦਲੀਜ਼। ਲਉ—ਤੱਕ। ਬਰੀ ਨਾਰਿ—ਵਹ੝ਟੀ। ਸੰਗਿ ਭਈ—ਨਾਲ ਹੋਈ, ਨਾਲ ਗਈ। ਮਰਘਟ—ਮਸਾਣ। ਕ੝ਟੰਬ੝—ਪਰਵਾਰ। ਹੰਸ੝—ਆਤਮਾ।੩।

ਕੂਆ—ਖੂਹ। ਕਾਲ ਗ੝ਰਸ ਕੂਆ—ਉਸ ਖੂਹ ਵਿਚ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ। ਆਪ੝—ਆਪਣੇ ਆਪ ਨੂੰ। ਨਲਨੀ—ਤੋਤੇ ਨੂੰ ਫੜਨ ਲਈ ਬਣਾਈ ਹੋਈ ਨਲਕੀ। ਭ੝ਰਮਿ—ਭਰਮ ਵਿਚ, ਡਰ ਵਿਚ, ਡ੝ੱਬਣ ਦੇ ਡਰ ਵਿਚ। ਸੂਆ—ਤੋਤਾ।੪।

ਅਰਥ: (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਝ ਤਾਂ ਇਹ ਸ੝ਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸ੝ਆਸ ਮ੝ੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕ੝ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ)।੧।

ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ? ਤੈਨੂੰ ਉਹ ਸਮਾ ਕਿਉਂ ਭ੝ਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ?।੧।ਰਹਾਉ।

ਜਿਵੇਂ ਮੱਖੀ (ਫ੝ੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ)। ਮੌਤ ਆਈ, ਤਾਂ ਸਭ ਇਹੀ ਆਖਦੇ ਹਨ-ਲੈ ਚੱਲੋ, ਲੈ ਚੱਲੋ, ਹ੝ਣ ਇਹ ਬੀਤ ਚ੝ਕਿਆ ਹੈ, ਬਹ੝ਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ।੨।

ਘਰ ਦੀ (ਬਾਹਰਲੀ) ਦਲੀਜ਼ ਤਕ ਵਹ੝ਟੀ (ਉਸ ਮ੝ਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚ੝ੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ।੩।

ਕਬੀਰ ਆਖਦਾ ਹੈ-ਹੇ ਬੰਦੇ! ਸ੝ਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ)। ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੝ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨ੝ੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ)।੪।੨।

ਸ਼ਬਦ ਦਾ ਭਾਵ: ਮਾਇਆ ਦਾ ਮਾਣ ਕੂੜਾ ਹੈ, ਕਿਸੇ ਚੀਜ਼ ਨਾਲ ਭੀ ਸਾਥ ਸਦਾ ਨਹੀਂ ਨਿਭਦਾ। ਮਾਇਆ ਦਾ ਮੋਹ ਸਗੋਂ ਮਨ੝ੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ, ਜਿਵੇਂ ਨਲਨੀ ਨਾਲ ਚੰਬੜ ਕੇ ਤੋਤਾ ਬਿਗਾਨੀ ਕੈਦ ਵਿਚ ਫਸਦਾ ਹੈ।