Darpan 638

From SikhiWiki
Jump to navigationJump to search

SikhToTheMAX   Hukamnama October 8, 2007   SriGranth
SearchGB    Audio    Punjabi   
from SGGS Page 638    SriGuruGranth    Link

ਸੋਰਠਿ ਮਹਲਾ ੩ ਦ੝ਤ੝ਕੀ ॥

ਨਿਗ੝ਣਿਆ ਨੋ ਆਪੇ ਬਖਸਿ ਲਝ ਭਾਈ ਸਤਿਗ੝ਰ ਕੀ ਸੇਵਾ ਲਾਇ ॥ ਸਤਿਗ੝ਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤ੝ ਲਾਇ ॥੧॥ ਹਰਿ ਜੀਉ ਆਪੇ ਬਖਸਿ ਮਿਲਾਇ ॥ ਗ੝ਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗ੝ਰਿ ਲਝ ਰਲਾਇ ॥ ਰਹਾਉ ॥ ਕਉਣ ਕਉਣ ਅਪਰਾਧੀ ਬਖਸਿਅਨ੝ ਪਿਆਰੇ ਸਾਚੈ ਸਬਦਿ ਵੀਚਾਰਿ ॥ ਭਉਜਲ੝ ਪਾਰਿ ਉਤਾਰਿਅਨ੝ ਭਾਈ ਸਤਿਗ੝ਰ ਬੇੜੈ ਚਾੜਿ ॥੨॥ ਮਨੂਰੈ ਤੇ ਕੰਚਨ ਭਝ ਭਾਈ ਗ੝ਰ੝ ਪਾਰਸ੝ ਮੇਲਿ ਮਿਲਾਇ ॥ ਆਪ੝ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥੩॥ ਹਉ ਵਾਰੀ ਹਉ ਵਾਰਣੈ ਭਾਈ ਸਤਿਗ੝ਰ ਕਉ ਸਦ ਬਲਿਹਾਰੈ ਜਾਉ ॥ ਨਾਮ੝ ਨਿਧਾਨ੝ ਜਿਨਿ ਦਿਤਾ ਭਾਈ ਗ੝ਰਮਤਿ ਸਹਜਿ ਸਮਾਉ ॥੪॥ ਗ੝ਰ ਬਿਨ੝ ਸਹਜ੝ ਨ ਊਪਜੈ ਭਾਈ ਪੂਛਹ੝ ਗਿਆਨੀਆ ਜਾਇ ॥ ਸਤਿਗ੝ਰ ਕੀ ਸੇਵਾ ਸਦਾ ਕਰਿ ਭਾਈ ਵਿਚਹ੝ ਆਪ੝ ਗਵਾਇ ॥੫॥ ਗ੝ਰਮਤੀ ਭਉ ਊਪਜੈ ਭਾਈ ਭਉ ਕਰਣੀ ਸਚ੝ ਸਾਰ੝ ॥ ਪ੝ਰੇਮ ਪਦਾਰਥ੝ ਪਾਈਝ ਭਾਈ ਸਚ੝ ਨਾਮ੝ ਆਧਾਰ੝ ॥੬॥ ਜੋ ਸਤਿਗ੝ਰ੝ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਇ ॥ ਜਨਮ੝ ਸਵਾਰੀ ਆਪਣਾ ਭਾਈ ਕ੝ਲ੝ ਭੀ ਲਈ ਬਖਸਾਇ ॥੭॥ ਸਚ੝ ਬਾਣੀ ਸਚ੝ ਸਬਦ੝ ਹੈ ਭਾਈ ਗ੝ਰ ਕਿਰਪਾ ਤੇ ਹੋਇ ॥ ਨਾਨਕ ਨਾਮ੝ ਹਰਿ ਮਨਿ ਵਸੈ ਭਾਈ ਤਿਸ੝ ਬਿਘਨ੝ ਨ ਲਾਗੈ ਕੋਇ ॥੮॥੨॥


sorat(h) mehalaa 3 dhuthukee ||

niguniaa no aapae bakhas leae bhaaee sathigur kee saevaa laae || sathigur kee saevaa ootham hai bhaaee raam naam chith laae ||1|| har jeeo aapae bakhas milaae || guneheen ham aparaadhhee bhaaee poorai sathigur leae ralaae || rehaao || koun koun aparaadhhee bakhasian piaarae saachai sabadh veechaar || bhoujal paar outhaarian bhaaee sathigur baerrai chaarr ||2|| manoorai thae ka(n)chan bheae bhaaee gur paaras mael milaae || aap shhodd naao man vasiaa bhaaee jothee joth milaae ||3|| ho vaaree ho vaaranai bhaaee sathigur ko sadh balihaarai jaao || naam nidhhaan jin dhithaa bhaaee guramath sehaj samaao ||4|| gur bin sehaj n oopajai bhaaee pooshhahu giaaneeaa jaae || sathigur kee saevaa sadhaa kar bhaaee vichahu aap gavaae ||5|| guramathee bho oopajai bhaaee bho karanee sach saar || praem padhaarathh paaeeai bhaaee sach naam aadhhaar ||6|| jo sathigur saevehi aapanaa bhaaee thin kai ho laago paae || janam savaaree aapanaa bhaaee kul bhee lee bakhasaae ||7|| sach baanee sach sabadh hai bhaaee gur kirapaa thae hoe || naanak naam har man vasai bhaaee this bighan n laagai koe ||8||2||


Sorat'h, Third Mehla, Du-Tukee:

He Himself forgives the worthless, O Siblings of Destiny; He commits them to the service of the True Guru. Service to the True Guru is sublime, O Siblings of Destiny; through it, one's consciousness is attached to the Lord's Name. ||1|| The Dear Lord forgives, and unites with Himself. I am a sinner, totally without virtue, O Siblings of Destiny; the Perfect True Guru has blended me. ||Pause|| So many, so many sinners have been forgiven, O beloved one, by contemplating the True Word of the Shabad. They got on board the boat of the True Guru, who carried them across the terrifying world-ocean, O Siblings of Destiny. ||2|| I have been transformed from rusty iron into gold, O Siblings of Destiny, united in Union with the Guru, the Philosopher's Stone. Eliminating my self-conceit, the Name has come to dwell within my mind, O Siblings of Destiny; my light has merged in the Light. ||3|| I am a sacrifice, I am a sacrifice, O Siblings of Destiny, I am forever a sacrifice to my True Guru. He has given me the treasure of the Naam; O Siblings of Destiny, through the Guru's Teachings, I am absorbed in celestial bliss. ||4|| Without the Guru, celestial peace is not produced, O Siblings of Destiny; go and ask the spiritual teachers about this. Serve the True Guru forever, O Siblings of Destiny, and eradicate self-conceit from within. ||5|| Under Guru's Instruction, the Fear of God is produced, O Siblings of Destiny; true and excellent are the deeds done in the Fear of God. Then, one is blessed with the treasure of the Lord's Love, O Siblings of Destiny, and the Support of the True Name. ||6|| I fall at the feet of those who serve their True Guru, O Siblings of Destiny. I have fulfilled my life, O Siblings of Destiny, and my family has been saved as well. ||7|| The True Word of the Guru's Bani, and the True Word of the Shabad, O Siblings of Destiny, are obtained only by Guru's Grace. O Nanak, with the Name of the Lord abiding in one's mind, no obstacles stand in one's way, O Siblings of Destiny. ||8||2||


ਪਦਅਰਥ: ਨਿਗ੝ਣਿਆ ਨੋ—ਗ੝ਣ-ਹੀਨ ਮਨ੝ੱਖਾਂ ਨੂੰ। ਆਪੇ—ਆਪ ਹੀ। ਭਾਈ—ਹੇ ਭਾਈ! ਲਾਇ—ਲਾ ਕੇ। ਨਾਮਿ—ਨਾਮ ਵਿਚ।੧।

ਬਖਸਿ—ਮੇਹਰ ਕਰ ਕੇ। ਮਿਲਾਇ—ਮਿਲਾ ਲੈਂਦਾ ਹੈ। ਅਪਰਾਧੀ—ਪਾਪੀ। ਸਤਿਗ੝ਰਿ—ਗ੝ਰੂ ਨੇ।ਰਹਾਉ।

ਬਖਸਿਅਨ੝—ਉਸ ਨੇ ਬਖ਼ਸ਼ੇ ਹਨ। ਕਉਣ ਕਉਣ—ਕੇਹੜੇ ਕੇਹੜੇ? ਬੇਅੰਤ। ਸਾਚੈ ਸਬਦਿ—ਸਦਾ-ਥਿਰ ਪ੝ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ। ਵੀਚਾਰਿ—ਵਿਚਾਰ ਵਿਚ (ਜੋੜ ਕੇ)। ਉਤਾਰਿਅਨ੝—ਉਸ ਨੇ ਪਾਰ ਲੰਘਾ ਦਿੱਤੇ ਹਨ। ਬੇੜੈ—ਬੇੜੇ ਵਿਚ। ਚਾੜਿ—ਚਾੜ੝ਹ ਕੇ।੨।

ਮਨੂਰੈ ਤੇ—ਸੜੇ ਹੋਝ ਲੋਹੇ ਤੋਂ। ਕੰਚਨ—ਸੋਨਾ। ਮੇਲਿ—ਮੇਲ ਕੇ। ਆਪ੝—ਆਪਾ—ਭਾਵ। ਮਨਿ—ਮਨ ਵਿਚ।੩।

ਹਉ—ਮੈਂ। ਵਾਰੀ—ਕ੝ਰਬਾਨ। ਵਾਰਣੈ—ਸਦਕੇ। ਕਉ—ਨੂੰ, ਤੋਂ। ਸਦ—ਸਦਾ। ਬਲਿਹਾਰੈ—ਕ੝ਰਬਾਨ। ਜਾਉ—ਜਾਉਂ, ਮੈਂ ਜਾਂਦਾ ਹਾਂ,। ਨਿਧਾਨ੝—ਖ਼ਜ਼ਾਨਾ। ਜਿਨੀ—ਜਿਸ (ਗ੝ਰੂ) ਨੇ। ਸਹਜਿ—ਆਤਮਕ ਅਡੋਲਤਾ ਵਿਚ। ਸਮਾਉ—ਸਮਾਉਂ, ਮੈਂ ਲੀਨ ਰਹਿੰਦਾ ਹਾਂ।੪।

ਅਰਥ: ਹੇ ਭਾਈ! ਅਸੀ ਜੀਵ ਗ੝ਣਾਂ ਤੋਂ ਸੱਖਣੇ ਹਾਂ, ਵਿਕਾਰੀ ਹਾਂ। ਪੂਰੇ ਗ੝ਰੂ ਨੇ (ਜਿਨ੝ਹਾਂ ਨੂੰ ਆਪਣੀ ਸੰਗਤਿ ਵਿਚ) ਰਲਾ ਲਿਆ ਹੈ, ਉਹਨਾਂ ਨੂੰ ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।ਰਹਾਉ।

ਹੇ ਭਾਈ! ਗ੝ਣਾਂ ਤੋਂ ਸੱਖਣੇ ਜੀਵਾਂ ਨੂੰ ਸਤਿਗ੝ਰੂ ਦੀ ਸੇਵਾ ਵਿਚ ਲਾ ਕੇ ਪਰਮਾਤਮਾ ਆਪ ਹੀ ਬਖ਼ਸ਼ ਲੈਂਦਾ ਹੈ। ਹੇ ਭਾਈ! ਗ੝ਰੂ ਦੀ ਸ਼ਰਨ-ਸੇਵਾ ਬੜੀ ਸ੝ਰੇਸ਼ਟ ਹੈ, ਗ੝ਰੂ (ਸ਼ਰਨ ਪਝ ਮਨ੝ੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੋੜ ਦੇਂਦਾ ਹੈ।੧।

ਹੇ ਪਿਆਰੇ! ਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗ੝ਰੂ ਦੇ ਸੱਚੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਵਿਚਾਰ ਵਿਚ (ਜੋੜ ਕੇ) ਬਖ਼ਸ਼ਿਆ ਹੈ। ਹੇ ਭਾਈ! ਗ੝ਰੂ ਦੇ (ਸ਼ਬਦ-) ਜਹਾਜ਼ ਵਿਚ ਚਾੜ੝ਹ ਕੇ ਉਸ ਪਰਮਾਤਮਾ ਨੇ (ਅਨੇਕਾਂ ਜੀਵਾਂ ਨੂੰ) ਸੰਸਾਰ-ਸਮ੝ੰਦਰ ਤੋਂ ਪਾਰ ਲੰਘਾਇਆ ਹੈ।੨।

ਹੇ ਭਾਈ! ਜਿਨ੝ਹਾਂ ਮਨ੝ੱਖਾਂ ਨੂੰ ਪਾਰਸ-ਗ੝ਰੂ (ਆਪਣੀ ਸੰਗਤਿ ਵਿਚ) ਮਿਲਾ ਕੇ (ਪ੝ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ, ਉਹ ਮਨ੝ੱਖ ਸੜੇ ਹੋਝ ਲੋਹੇ ਤੋਂ ਸੋਨਾ ਬਣ ਜਾਂਦੇ ਹਨ। ਹੇ ਭਾਈ! ਆਪਾ-ਭਾਵ ਤਿਆਗ ਕੇ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗ੝ਰੂ ਉਹਨਾਂ ਦੀ ਸ੝ਰਤਿ ਨੂੰ ਪ੝ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ।੩।

ਹੇ ਭਾਈ! ਮੈਂ ਕ੝ਰਬਾਨ ਜਾਂਦਾ ਹਾਂ, ਮੈਂ ਕ੝ਰਬਾਨ ਜਾਂਦਾ ਹਾਂ, ਮੈਂ ਗ੝ਰੂ ਤੋਂ ਸਦਾ ਹੀ ਕ੝ਰਬਾਨ ਜਾਂਦਾ ਹਾਂ। ਹੇ ਭਾਈ! ਜਿਸ ਗ੝ਰੂ ਨੇ (ਮੈਨੂੰ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, ਉਸ ਗ੝ਰੂ ਦੀ ਮਤਿ ਲੈ ਕੇ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ।੪।

ਪਦਅਰਥ: ਸਹਜ੝—ਆਤਮਕ ਅਡੋਲਤਾ। ਗਿਆਨੀ—ਆਤਮਕ ਜੀਵਨ ਦੀ ਸੂਝ ਵਾਲਾ ਮਨ੝ੱਖ। ਆਪ੝—ਆਪਾ—ਭਾਵ। ਗਵਾਹਿ—ਦੂਰ ਕਰ ਕੇ।੫।

ਭਉ—ਡਰ, ਅਦਬ। ਕਰਣੀ—{करणीय} ਕਰਨ—ਯੋਗ ਕੰਮ। ਸਚ੝—ਸਦਾ-ਥਿਰ ਰਹਿਣ ਵਾਲਾ। ਸਾਰ੝—ਸ੝ਰੇਸ਼ਟ। ਆਧਾਰ੝—ਆਸਰਾ।੬।

ਤਿਨ ਕੈ ਪਾਇ—ਉਹਨਾਂ ਦੀ ਪੈਰੀਂ। ਲਾਗਉ—ਲਾਗਉਂ, ਮੈਂ ਲੱਗਦਾ ਹਾਂ। ਸਵਾਰੀ—ਸਵਾਰੀਂ, ਮੈਂ ਸਵਾਰਦਾ ਹਾਂ। ਲਈ—ਲਈਂ, ਲੈਂਦਾ ਹਾਂ।੭।

ਤੇ—ਤੋਂ, ਨਾਲ। ਮਨਿ—ਮਨ ਵਿਚ। ਬਿਘਨ੝—ਰ੝ਕਾਵਟ।੮।

ਅਰਥ: ਹੇ ਭਾਈ! ਆਤਮਕ ਜੀਵਨ ਦੀ ਸੂਝ ਵਾਲੇ ਮਨ੝ੱਖਾਂ ਨੂੰ ਜਾ ਕੇ ਪ੝ੱਛ ਲਵੋ, (ਇਹੀ ਉੱਤਰ ਮਿਲੇਗਾ ਕਿ) ਗ੝ਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨ੝ੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ। (ਇਸ ਵਾਸਤੇ,) ਹੇ ਭਾਈ! ਤੂੰ ਭੀ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਗ੝ਰੂ ਦੀ ਸੇਵਾ ਕਰਿਆ ਕਰ।੫।

ਹੇ ਭਾਈ! ਗ੝ਰੂ ਦੀ ਮਤਿ ਉਤੇ ਤ੝ਰਿਆਂ (ਮਨ੝ੱਖ ਦੇ ਅੰਦਰ ਪਰਮਾਤਮਾ ਵਾਸਤੇ) ਡਰ-ਅਦਬ ਪੈਦਾ ਹ੝ੰਦਾ ਹੈ। (ਆਪਣੇ ਅੰਦਰ) ਡਰ-ਅਦਬ (ਪੈਦਾ ਕਰਨਾ ਹੀ) ਕਰਨ-ਜੋਗ ਕੰਮ ਹੈ, ਇਹ ਕੰਮ ਸਦਾ-ਥਿਰ ਰਹਿਣ ਵਾਲਾ ਹੈ, ਇਹੀ ਕੰਮ (ਸਭ ਤੋਂ) ਸ੝ਰੇਸ਼ਟ ਹੈ। ਹੇ ਭਾਈ! (ਇਸ ਡਰ-ਅਦਬ ਦੀ ਬਰਕਤਿ ਨਾਲ) ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਲੱਭ ਪੈਂਦਾ ਹੈ, ਪਰਮਾਤਮਾ ਦਾ ਸਦਾ-ਥਿਰ ਨਾਮ (ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।੬।

ਹੇ ਭਾਈ! ਜੇਹੜੇ ਮਨ੝ੱਖ ਆਪਣੇ ਗ੝ਰੂ ਦਾ ਆਸਰਾ ਲੈਂਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ। (ਇਸ ਤਰ੝ਹਾਂ) ਮੈਂ ਆਪਣਾ ਜੀਵਨ ਸੋਹਣਾ ਬਣਾ ਰਿਹਾ ਹਾਂ, ਮੈਂ ਆਪਣੇ ਸਾਰੇ ਖ਼ਾਨਦਾਨ ਵਾਸਤੇ ਭੀ ਪਰਮਾਤਮਾ ਦੀ ਬਖ਼ਸ਼ਸ਼ ਪ੝ਰਾਪਤ ਕਰ ਰਿਹਾ ਹਾਂ।੭।

ਹੇ ਭਾਈ! ਗ੝ਰੂ ਦੀ ਕਿਰਪਾ ਨਾਲ ਸਦਾ-ਥਿਰ ਹਰਿ-ਨਾਮ (ਹਿਰਦੇ ਵਿਚ ਆ ਵੱਸਦਾ) ਹੈ, ਸਿਫ਼ਤਿ-ਸਾਲਾਹ ਦੀ ਬਾਣੀ (ਹਿਰਦੇ ਵਿਚ ਆ ਵੱਸਦੀ) ਹੈ, ਸਿਫ਼ਤਿ-ਸਾਲਾਹ ਦਾ ਸ਼ਬਦ ਪ੝ਰਾਪਤ ਹੋ ਜਾਂਦਾ ਹੈ। ਹੇ ਨਾਨਕ! (ਆਖ-) ਹੇ ਭਾਈ! (ਗ੝ਰੂ ਦੀ ਕਿਰਪਾ ਨਾਲ) ਜਿਸ ਮਨ੝ੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਔਕੜ ਨਹੀਂ ਵਾਪਰਦੀ।੮।੨।