Darpan 628

From SikhiWiki
Jump to navigationJump to search

SikhToTheMAX   Hukamnama September 9 & January 2, 2007   SriGranth
SearchGB    Audio    Punjabi   
from SGGS Page 628    SriGuruGranth    Link

ਸੋਰਠਿ ਮਹਲਾ 5 ॥

ਸਤਿਗ੝ਰ ਪੂਰੇ ਭਾਣਾ ॥ ਤਾ ਜਪਿਆ ਨਾਮ੝ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੝ਰਭਿ ਰਾਖੀ ਪੈਜ ਹਮਾਰੀ ॥1॥

ਹਰਿ ਕੇ ਚਰਣ ਸਦਾ ਸ੝ਖਦਾਈ ॥ ਜੋ ਇਛਹਿ ਸੋਈ ਫਲ੝ ਪਾਵਹਿ ਬਿਰਥੀ ਆਸ ਨ ਜਾਈ ॥1॥ ਰਹਾਉ ॥

ਕ੝ਰਿਪਾ ਕਰੇ ਜਿਸ੝ ਪ੝ਰਾਨਪਤਿ ਦਾਤਾ ਸੋਈ ਸੰਤ੝ ਗ੝ਣ ਗਾਵੈ ॥ ਪ੝ਰੇਮ ਭਗਤਿ ਤਾ ਕਾ ਮਨ੝ ਲੀਣਾ ਪਾਰਬ੝ਰਹਮ ਮਨਿ ਭਾਵੈ ॥2॥

ਆਠ ਪਹਰ ਹਰਿ ਕਾ ਜਸ੝ ਰਵਣਾ ਬਿਖੈ ਠਗਉਰੀ ਲਾਥੀ ॥ ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਝ ਸਾਥੀ ॥3॥

ਕਰ੝ ਗਹਿ ਲੀਨੇ ਸਰਬਸ੝ ਦੀਨੇ ਆਪਹਿ ਆਪ੝ ਮਿਲਾਇਆ ॥ ਕਹ੝ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗ੝ਰ੝ ਪਾਇਆ ॥4॥15॥79॥


sorat(h) mehalaa 5 ||

sathigur poorae bhaanaa || thaa japiaa naam ramaanaa || gobi(n)dh kirapaa dhhaaree || prabh raakhee paij hamaaree ||1||

har kae charan sadhaa sukhadhaaee || jo eishhehi soee fal paavehi birathhee aas n jaaee ||1|| rehaao ||

kirapaa karae jis praanapath dhaathaa soee sa(n)th gun gaavai || praem bhagath thaa kaa man leenaa paarabreham man bhaavai ||2||

aat(h) pehar har kaa jas ravanaa bikhai t(h)agouree laathhee || sa(n)g milaae leeaa maerai karathai sa(n)th saadhh bheae saathhee ||3||

kar gehi leenae sarabas dheenae aapehi aap milaaeiaa || kahu naanak sarab thhok pooran pooraa sathigur paaeiaa ||4||15||79||


Sorat'h, Fifth Mehla:

When it was pleasing to the Perfect True Guru, then I chanted the Naam, the Name of the Pervading Lord. The Lord of the Universe extended His Mercy to me, and God saved my honor. ||1||

The Lord's feet are forever peace-giving. Whatever fruit one desires, he receives; his hopes shall not go in vain. ||1||Pause||

That Saint, unto whom the Lord of Life, the Great Giver, extends His Mercy - he alone sings the Glorious Praises of the Lord. His soul is absorbed in loving devotional worship; his mind is pleasing to the Supreme Lord God. ||2||

Twenty-four hours a day, he chants the Praises of the Lord, and the bitter poison does not affect him. My Creator Lord has united me with Himself, and the Holy Saints have become my companions. ||3||

Taking me by the hand, He has given me everything, and blended me with Himself. Says Nanak, everything has been perfectly resolved; I have found the Perfect True Guru. ||4||15||79||


ਪਦਅਰਥ: ਸਤਿਗ੝ਰ ਭਾਣਾ—ਗ੝ਰੂ ਨੂੰ ਚੰਗਾ ਲੱਗਾ। ਤਾ—ਤਦੋਂ। ਰਮਾਣਾ—ਰਾਮ ਦਾ। ਪ੝ਰਭਿ—ਪ੝ਰਭੂ ਨੇ। ਪੈਜ—ਲਾਜ।੧।

ਸ੝ਖਦਾਈ—ਸ੝ਖ ਦੇਣ ਵਾਲੇ। ਇਛਹਿ—ਇੱਛਾ ਕਰਦੇ ਹਨ। ਬਿਰਥੀ—ਖ਼ਾਲੀ।੧।ਰਹਾਉ।

ਪ੝ਰਾਨਪਤਿ—ਜਿੰਦ ਦਾ ਮਾਲਕ। ਤਾ ਕੀ—ਉਸ (ਮਨ੝ੱਖ) ਦਾ। ਲੀਣਾ—ਮਸਤ। ਪਾਰਬ੝ਰਹਮ ਮਨਿ—ਪਾਰਬ੝ਰਹਮ ਦੇ ਮਨ ਵਿਚ। ਭਾਵੈ—ਪਿਆਰਾ ਲੱਗਣ ਲੱਗ ਪੈਂਦਾ ਹੈ।੨।

ਰਵਣਾ—ਸਿਮਰਨ ਕਰਨਾ। ਜਸ੝ ਰਵਣਾ—ਸਿਫ਼ਤਿ-ਸਾਲਾਹ ਕਰਨੀ। ਬਿਖੈ ਠਗਉਰੀ—ਵਿਸ਼ਿਆਂ ਦੀ ਠਗਮੂਰੀ, ਵਿਸ਼ਿਆਂ ਦੀ ਠਗ—ਬੂਟੀ। ਸੰਗਿ—ਨਾਲ। ਕਰਤੈ—ਕਰਤਾਰ ਨੇ। ਸਾਥੀ—ਮਦਦਗਾਰ, ਸੰਗੀ।੩।

ਕਰ੝—ਹੱਥ {ਇਕ-ਵਚਨ}। ਗਹਿ—ਫੜ ਕੇ। ਸਰਬਸ੝—{सरढ़वसढ़व} ਸਭ ਕ੝ਝ। ਆਪਹਿ—ਆਪ ਹੀ। ਆਪ੝—ਆਪਣਾ—ਆਪ। ਥੋਕ—ਪਦਾਰਥ, ਕੰਮ।੪।

ਅਰਥ: ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸ੝ਖ ਦੇਣ ਵਾਲੇ ਹਨ। (ਜੇਹੜੇ ਮਨ੝ੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕ੝ਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੝ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ।੧।ਰਹਾਉ।

(ਪਰ, ਹੇ ਭਾਈ!) ਜਦੋਂ ਗ੝ਰੂ ਨੂੰ ਚੰਗਾ ਲੱਗਦਾ ਹੈ ਜਦੋਂ ਗ੝ਰੂ ਤ੝ਰ੝ੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗ੝ਰੂ ਮਿਲਾਇਆ! ਗ੝ਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ)।੧।

ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੝ਰਭੂ ਜਿਸ ਮਨ੝ੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸ੝ਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨ੝ੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨ੝ੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।੨।

ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮ੝ੱਕ ਜਾਂਦਾ ਹੈ। (ਜਿਸ ਭੀ ਮਨ੝ੱਖ ਨੇ ਸਿਫ਼ਤਿ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਝ।੩।

(ਹੇ ਭਾਈ! ਗ੝ਰੂ ਦੀ ਸ਼ਰਨ ਪੈ ਕੇ ਜਿਸ ਭੀ ਮਨ੝ੱਖ ਨੇ ਪ੝ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੝ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕ੝ਝ ਬਖ਼ਸ਼ ਦਿੱਤਾ, ਪ੝ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ। ਹੇ ਨਾਨਕ! ਆਖ-ਜਿਸ ਮਨ੝ੱਖ ਨੂੰ ਪੂਰਾ ਗ੝ਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਝ।੪।੧੫।੭੯।