Darpan 626

From SikhiWiki

Jump to: navigation, search

SikhToTheMAX   Hukamnama July 26, April 1, Feb 17, 2007, Dec 11 & 27, 06    SriGranth
SearchGB    Audio    Punjabi   
from SGGS Page 626    SriGuruGranth    Link

ਸੋਰਠਿ ਮਹਲਾ 5 ॥

ਤਾਪੁ ਗਵਾਇਆ ਗੁਰਿ ਪੂਰੇ ॥ ਵਾਜੇ ਅਨਹਦ ਤੂਰੇ ॥ ਸਰਬ ਕਲਿਆਣ ਪ੍ਰਭਿ ਕੀਨੇ ॥ ਕਰਿ ਕਿਰਪਾ ਆਪਿ ਦੀਨੇ ॥1॥ਬੇਦਨ ਸਤਿਗੁਰਿ ਆਪਿ ਗਵਾਈ ॥ ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮਿ ਧਿਆਈ ॥ ਰਹਾਉ ॥ ਜੋ ਮੰਗਹਿ ਸੋ ਲੇਵਹਿ ॥ ਪ੍ਰਭ ਅਪਣਿਆ ਸੰਤਾ ਦੇਵਹਿ ॥ ਹਰਿ ਗੋਵਿਦੁ ਪ੍ਰਭਿ ਰਾਖਿਆ ॥ ਜਨ ਨਾਨਕ ਸਾਚੁ ਸੁਭਾਖਿਆ॥2॥6॥70॥

sorath mehlaa 5.

taap gavaa-i-aa gur pooray. vaajay anhad tooray. sarab kali-aan parabh keenay. kar kirpaa aap deenay. ||1||

baydan satgur aap gavaa-ee. sikh sant sabh sarsay ho-ay har har naam Dhi-aa-ee. ||rahaa-o||

jo mangeh so layveh. parabh apni-aa santaa dayveh. har govid parabh raakhi-aa. jan naanak saach subhaakhi-aa. ||2||6||70||

Sorat'h, Fifth Mehl:

The Perfect Guru has dispelled the fever. The unstruck melody of the sound current resounds. God has bestowed all comforts. In His Mercy, He Himself has given them. ||1||

The True Guru Himself has eradicated the disease. All the Sikhs and Saints are filled with joy, meditating on the Name of the Lord, Har, Har. ||Pause||

They obtain that which they ask for. God gives to His Saints. God saved Hargobind. Servant Nanak speaks the Truth. ||2||6||70||

ਪਦਅਰਥ: ਗੁਰਿ-ਗੁਰੂ ਨੇ। ਤਾਪੁ-ਦੁੱਖ-ਕਲੇਸ਼। ਵਾਜੇ-ਵੱਜ ਪਏ। ਅਨਹਦ-ਇਕ-ਰਸ, ਬਿਨਾ ਵਜਾਏ। ਤੂਰੇ-ਵਾਜੇ। ਕਲਿਆਣ-ਸੁਖ। ਪ੍ਰਭਿ-ਪ੍ਰਭੂ ਨੇ। ਕਰਿ-ਕਰ ਕੇ।੧।

ਬੇਦਨ-ਪੀੜ। ਸਤਿਗੁਰਿ-ਸਤਿਗੁਰੂ ਨੇ। ਸਭਿ-ਸਾਰੇ। ਸਰਸੇ-ਸ-ਰਸ, ਰਸ ਸਹਿਤ, ਆਨੰਦ-ਭਰਪੂਰ। ਧਿਆਈ-ਧਿਆਇ, ਸਿਮਰ ਕੇ।ਰਹਾਉ।

ਮੰਗਹਿ-ਮੰਗਦੇ ਹਨ। ਲੇਵਹਿ-ਹਾਸਲ ਕਰਦੇ ਹਨ। ਪ੍ਰਭ-ਹੇ ਪ੍ਰਭੂ! ਦੇਵਹਿ-ਤੂੰ ਦੇਂਦਾ ਹੈਂ। ਪ੍ਰਭਿ-ਪ੍ਰਭੂ ਨੇ। ਸੁਭਾਖਿਆ-ਉਚਾਰਿਆ ਹੈ।

ਅਰਥ: ਹੇ ਭਾਈ! ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ। (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ।ਰਹਾਉ।

ਪੂਰੇ ਗੁਰੂ ਨੇ (ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ) ਤਾਪ ਦੂਰ ਕਰ ਦਿੱਤਾ, (ਉਸ ਦੇ ਅੰਦਰ ਆਤਮਕ ਆਨੰਦ ਦੇ, ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪਏ। ਪ੍ਰਭੂ ਨੇ ਕਿਰਪਾ ਕਰ ਕੇ ਆਪ ਹੀ ਉਹ ਸਾਰੇ ਸੁਖ ਆਨੰਦ ਬਖ਼ਸ਼ ਦਿੱਤੇ।੧।

ਹੇ ਪ੍ਰਭੂ! (ਤੇਰੇ ਦਰ ਤੋਂ ਤੇਰੇ ਸੰਤ ਜਨ) ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ। ਤੂੰ ਆਪਣੇ ਸੰਤਾਂ ਨੂੰ (ਆਪ ਸਭ ਕੁਝ) ਦੇਂਦਾ ਹੈਂ। (ਹੇ ਭਾਈ! ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ (ਕਿਸੇ ਦੇਵੀ ਆਦਿਕ ਨੇ ਨਹੀਂ) ਹੇ ਦਾਸ ਨਾਨਕ! (ਆਖ-) ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ।੨।੬।੭੦।

Personal tools