Darpan 615

From SikhiWiki
Jump to navigationJump to search

SikhToTheMAX   Hukamnama July 30 & January 23, 2007   SriGranth
SearchGB    Audio    Punjabi   
from SGGS Page 615    SriGuruGranth    Link

ਸੋਰਠਿ ਮਹਲਾ 5 ॥

ਗ੝ਣ ਗਾਵਹ੝ ਪੂਰਨ ਅਬਿਨਾਸੀ ਕਾਮ ਕ੝ਰੋਧ ਬਿਖ੝ ਜਾਰੇ ॥ ਮਹਾ ਬਿਖਮ੝ ਅਗਨਿ ਕੋ ਸਾਗਰ੝ ਸਾਧੂ ਸੰਗਿ ਉਧਾਰੇ ॥1॥

ਪੂਰੈ ਗ੝ਰਿ ਮੇਟਿਓ ਭਰਮ੝ ਅੰਧੇਰਾ ॥ ਭਜ੝ ਪ੝ਰੇਮ ਭਗਤਿ ਪ੝ਰਭ੝ ਨੇਰਾ ॥ ਰਹਾਉ ॥

ਹਰਿ ਹਰਿ ਨਾਮ੝ ਨਿਧਾਨ ਰਸ੝ ਪੀਆ ਮਨ ਤਨ ਰਹੇ ਅਘਾਈ ॥ ਜਤ ਕਤ ਪੂਰਿ ਰਹਿਓ ਪਰਮੇਸਰ੝ ਕਤ ਆਵੈ ਕਤ ਜਾਈ ॥2॥

ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ੝ ਮਨਿ ਵਸੈ ਗ੝ੋਪਾਲਾ ॥ ਨਾਮ੝ ਰਤਨ੝ ਜਿਨਿ ਗ੝ਰਮ੝ਖਿ ਪਾਇਆ ਤਾ ਕੀ ਪੂਰਨ ਘਾਲਾ ॥3॥

ਕਲਿ ਕਲੇਸ ਮਿਟੇ ਦ੝ਖ ਸਗਲੇ ਕਾਟੀ ਜਮ ਕੀ ਫਾਸਾ ॥ ਕਹ੝ ਨਾਨਕ ਪ੝ਰਭਿ ਕਿਰਪਾ ਧਾਰੀ ਮਨ ਤਨ ਭਝ ਬਿਗਾਸਾ ॥4॥12॥23॥

sorat(h) mehalaa 5 ||

gun gaavahu pooran abinaasee kaam krodhh bikh jaarae || mehaa bikham agan ko saagar saadhhoo sa(n)g oudhhaarae ||1||

poorai gur maettiou bharam a(n)dhhaeraa || bhaj praem bhagath prabh naeraa || rehaao ||

har har naam nidhhaan ras peeaa man than rehae aghaaee || jath kath poor rehiou paramaesar kath aavai kath jaaee ||2||

jap thap sa(n)jam giaan thath baethaa jis man vasai guopaalaa || naam rathan jin guramukh paaeiaa thaa kee pooran ghaalaa ||3||

kal kalaes mittae dhukh sagalae kaattee jam kee faasaa || kahu naanak prabh kirapaa dhhaaree man than bheae bigaasaa ||4||12||23||

Sorat'h, Fifth Mehla:

Sing the Glorious Praises of the Perfect, Imperishable Lord, and the poison of sexual desire and anger shall be burnt away. You shall cross over the awesome, arduous ocean of fire, in the Saadh Sangat, the Company of the Holy. ||1||

The Perfect Guru has dispelled the darkness of doubt. Remember God with love and devotion; He is near at hand. ||Pause||

Drink in the sublime essence, the treasure of the Name of the Lord, Har, Har, and your mind and body shall remain satisfied. The Transcendent Lord is totally permeating and pervading everywhere; where would He come from, and where would He go? ||2||

One whose mind is filled with the Lord, is a person of meditation, penance, self-restraint and spiritual wisdom, and a knower of reality. The Gurmukh obtains the jewel of the Naam; his efforts come to perfect fruition. ||3||

All his struggles, sufferings and pains are dispelled, and the noose of death is cut away from him. Says Nanak, God has extended His Mercy, and so his mind and body blossom forth. ||4||12||23||

ਪਦਅਰਥ: ਬਿਖ੝—ਜ਼ਹਰ। ਜਾਰੇ—ਸਾੜ ਦੇਂਦਾ ਹੈ। ਬਿਖਮ੝—ਔਖਾ। ਕੋ—ਦਾ। ਅਗਨਿ ਕੋ ਸਾਗਰ੝—ਅੱਗ ਦਾ ਸਮ੝ੰਦਰ। ਸੰਗਿ—ਸੰਗਤਿ ਵਿਚ। ਉਧਾਰੇ—ਪਾਰ ਲੰਘਾ ਦੇਂਦਾ ਹੈ।੧।

ਗ੝ਰਿ—ਗ੝ਰੂ ਨੇ। ਭਰਮ੝—ਭਟਕਣ। ਅੰਧੇਰਾ—(ਮਾਇਆ ਦੇ ਮੋਹ ਦਾ) ਹਨੇਰਾ। ਭਜ੝—ਸਿਮਰ। ਨੇਰਾ—ਨੇੜੇ, ਅੰਗ—ਸੰਗ।ਰਹਾਉ।

ਨਿਧਾਨ—ਖ਼ਜ਼ਾਨੇ। ਰਹੇ ਅਘਾਈ—ਰੱਜ ਗਝ, ਤ੝ਰਿਪਤ ਹੋ ਗਝ। ਜਤ ਕਤ—ਜਿੱਥੇ ਕਿੱਥੇ, ਹਰ ਥਾਂ।੨।

ਬੇਤਾ—ਜਾਣਨ ਵਾਲਾ। ਤਤ ਬੇਤਾ—ਅਸਲੀਅਤ ਦਾ ਜਾਣਨ ਵਾਲਾ। ਜਿਸ੝ ਮਨਿ—ਜਿਸ ਦੇ ਮਨ ਵਿਚ। ਗਪਾਲਾ—{ਅੱਖਰ 'ਗ' ਦੇ ਨਾਲ ਦੋ ਲਗਾਂ ਹਨ— ੋ, ਅਤੇ ੝। ਅਸਲ ਲਫ਼ਜ਼ 'ਗੋਪਾਲਾ' ਹੈ, ਇਥੇ ਇਸ ਨੂੰ 'ਗ੝ਪਾਲਾ' ਪੜ੝ਹਨਾ ਹੈ}। ਜਿਨਿ—ਜਿਸ ਮਨ੝ੱਖ ਨੇ। ਗ੝ਰਮ੝ਖਿ—ਗ੝ਰੂ ਦੀ ਸਰਨ ਪੈ ਕੇ। ਘਾਲਾ—ਮੇਹਨਤ।੩।

ਕਲਿ—ਝਗੜੇ। ਸਗਲੇ—ਸਾਰੇ। ਫਾਸਾ—ਫਾਹੀ। ਪ੝ਰਭਿ—ਪ੝ਰਭੂ ਨੇ। ਬਿਗਾਸਾ—ਪ੝ਰਸੰਨ।੪।

ਅਰਥ: (ਹੇ ਭਾਈ! ਪੂਰੇ ਗ੝ਰੂ ਦੀ ਸਰਨ ਪਉ। ਜੇਹੜਾ ਮਨ੝ੱਖ ਪੂਰੇ ਗ੝ਰੂ ਦੀ ਸਰਨ ਪਿਆ) ਪੂਰੇ ਗ੝ਰੂ ਨੇ (ਉਸ ਦਾ) ਭਰਮ ਮਿਟਾ ਦਿੱਤਾ, (ਉਸ ਦਾ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ। (ਹੇ ਭਾਈ! ਤੂੰ ਭੀ ਗ੝ਰੂ ਦੀ ਸਰਨ ਪੈ ਕੇ) ਪ੝ਰੇਮ-ਭਰੀ ਭਗਤੀ ਨਾਲ ਪ੝ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੝ਰਭੂ ਅੰਗ-ਸੰਗ (ਦਿੱਸ ਪਝਗਾ)।ਰਹਾਉ।

(ਹੇ ਭਾਈ! ਪੂਰੇ ਗ੝ਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੝ਰਭੂ ਦੇ ਗ੝ਣ ਗਾਇਆ ਕਰ। (ਜੇਹੜਾ ਮਨ੝ੱਖ ਇਹ ਉੱਦਮ ਕਰਦਾ ਹੈ ਗ੝ਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕ੝ਰੋਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ। (ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮ੝ੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹ੝ਤ ਕਠਨ ਹੈ (ਸਿਫ਼ਤਿ-ਸਾਲਾਹ ਦੇ ਗੀਤ ਗਾਣ ਵਾਲੇ ਮਨ੝ੱਖ ਨੂੰ ਗ੝ਰੂ) ਸਾਧ ਸੰਗਤਿ ਵਿਚ (ਰੱਖ ਕੇ, ਇਸ ਸਮ੝ੰਦਰ ਵਿਚੋਂ) ਪਾਰ ਲੰਘਾ ਦੇਂਦਾ ਹੈ।੧।

ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਰਸਾਂ ਦਾ ਖ਼ਜ਼ਾਨਾ ਹੈ, ਜੇਹੜਾ ਮਨ੝ੱਖ ਗ੝ਰੂ ਦੀ ਸਰਨ ਪੈ ਕੇ ਇਸ) ਖ਼ਜ਼ਾਨੇ ਦਾ ਰਸ ਪੀਂਦਾ ਹੈ, ਉਸ ਦਾ ਮਨ ਉਸ ਦਾ ਤਨ (ਮਾਇਆ ਦੇ ਰਸਾਂ ਵਲੋਂ) ਰੱਜ ਜਾਂਦੇ ਹਨ। ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿੱਸ ਪੈਂਦਾ ਹੈ। ਉਹ ਮਨ੝ੱਖ ਫਿਰ ਨਾਹ ਜੰਮਦਾ ਹੈ ਨਾਹ ਮਰਦਾ ਹੈ।੨।

ਹੇ ਭਾਈ! ਜਿਸ ਮਨ੝ੱਖ ਨੇ ਗ੝ਰੂ ਦੀ ਸਰਨ ਪੈ ਕੇ ਨਾਮ ਰਤਨ ਲੱਭ ਲਿਆ, ਉਸ ਦੀ (ਆਤਮਕ ਜੀਵਨ ਵਾਲੀ) ਮੇਹਨਤ ਕਾਮਯਾਬ ਹੋ ਗਈ। (ਗ੝ਰੂ ਦੀ ਰਾਹੀਂ) ਜਿਸ ਮਨ੝ੱਖ ਦੇ ਮਨ ਵਿਚ ਸ੝ਰਿਸ਼ਟੀ ਦਾ ਪਾਲਣ-ਹਾਰ ਆ ਵੱਸਦਾ ਹੈ, ਉਹ ਮਨ੝ੱਖ ਅਸਲੀ ਜਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨ੝ੱਖ ਆਤਮਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ।੩।

ਹੇ ਨਾਨਕ! ਆਖ-ਜਿਸ ਮਨ੝ੱਖ ਉਤੇ ਪ੝ਰਭੂ ਨੇ ਮੇਹਰ ਕੀਤੀ (ਉਸ ਨੂੰ ਪ੝ਰਭੂ ਨੇ ਗ੝ਰੂ ਮਿਲਾ ਦਿੱਤਾ, ਤੇ) ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪ੝ਰਫ੝ਲਤ ਹੋ ਗਿਆ। ਉਸ ਮਨ੝ੱਖ ਦੀ ਜਮਾਂ ਵਾਲੀ ਫਾਹੀ ਕੱਟੀ ਗਈ (ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾਂ ਦੇ ਵੱਸ ਪਾਂਦੀ ਹੈ), ਉਸ ਦੇ ਸਾਰੇ ਦ੝ੱਖ ਕਲੇਸ਼ ਕਸ਼ਟ ਦੂਰ ਹੋ ਗਝ।੪।੧੨।੨੩।