Darpan 534
From SikhiWiki
SikhToTheMAX Hukamnama February 1, 2007 SriGranth
| |
|
ਦੇਵਗੰਧਾਰੀ 5 ॥ ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥ ਅਤਿ ਸੁੰਦਰ ਮਨਮੋਹਨ ਪਿਆਰੇ ਸਭ ਹੂ ਮਧਿ ਨਿਰਾਰੇ ॥1॥ ਰਹਾਉ ॥ ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥1॥ ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥ ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ ॥2॥3॥29॥ | |
|
ਪਦਅਰਥ: ਅੰਮ੍ਰਿਤਾ—ਆਤਮਕ ਜੀਵਨ ਦੇਣ ਵਾਲੇ। ਪ੍ਰਿਅ—ਹੇ ਪਿਆਰੇ! ਮਨਮੋਹਨ—ਹੇ ਮਨ ਨੂੰ ਮੋਹਣ ਵਾਲੇ! ਮਧਿ—ਵਿਚ। ਨਿਰਾਰੇ—ਹੇ ਵੱਖਰੇ ਰਹਿਣ ਵਾਲੇ!।੧। ਚਾਹਉ—ਚਾਹਉਂ, ਮੈਂ ਚਾਹੁੰਦਾ ਹਾਂ। ਮਨਿ—ਮਨ ਵਿਚ। ਚਰਨ ਕਮਲ—ਕੌਲ—ਫੁੱਲਾਂ ਵਰਗੇ ਚਰਨ। ਮਹੇਸ—ਸ਼ਿਵ। ਸਿਧ—ਜੋਗ—ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਕਰਾਮਾਤੀ ਜੋਗੀ। ਮੋਹਿ—ਮੈਨੂੰ।੧। ਦੁਆਰੈ ਦਰ ਤੇ। ਹਾਰੇ—ਹਾਰਿ, ਹਾਰ ਕੇ। ਮਨੋਹਰ—ਮਨ ਨੂੰ ਮੋਹਣ ਵਾਲੇ। ਬਿਗਸਾਰੇ—ਖਿੜ ਪੈਂਦਾ ਹੈ।੨। ਅਰਥ: ਹੇ ਪਿਆਰੇ! ਹੇ ਬੇਅੰਤ ਸੁੰਦਰ! ਹੇ ਪਿਆਰੇ ਮਨ ਮੋਹਣ! ਹੇ ਸਭ ਜੀਵਾਂ ਵਿਚ ਅਤੇ ਸਭ ਤੋਂ ਵੱਖਰੇ ਰਹਿਣ ਵਾਲੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੇ ਬਚਨ ਆਤਮਕ ਜੀਵਨ ਦੇਣ ਵਾਲੇ ਹਨ।੧।ਰਹਾਉ। ਹੇ ਪਿਆਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, (ਮੇਹਰ ਕਰ, ਸਿਰਫ਼ ਤੇਰੇ) ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿਚ ਟਿਕਿਆ ਰਹੇ। (ਹੇ ਭਾਈ! ਲੋਕ ਤਾਂ) ਬ੍ਰਹਮਾ, ਸ਼ਿਵ ਕਰਾਮਾਤੀ ਜੋਗੀ, ਰਿਸ਼ੀ, ਮੁਨੀ ਇੰਦ੍ਰ (ਆਦਿਕ ਦਾ ਦਰਸਨ ਚਾਹੁੰਦੇ ਹਨ, ਪਰ) ਮੈਨੂੰ ਮਾਲਕ-ਪ੍ਰਭੂ ਦਾ ਦਰਸਨ ਹੀ ਚਾਹੀਦਾ ਹੈ।੧। ਹੇ ਠਾਕੁਰ! ਮੈਂ ਗਰੀਬ ਤੇਰੇ ਦਰ ਤੇ ਆਇਆ ਹਾਂ, ਮੈਂ ਹਾਰ ਕੇ ਤੇਰੇ ਸੰਤਾਂ ਦੀ ਸਰਨ ਆ ਪਿਆ ਹਾਂ। ਹੇ ਨਾਨਕ! (ਆਖ-ਜਿਸ ਮਨੁੱਖ ਨੂੰ) ਮਨ ਮੋਹਣ ਵਾਲੇ ਪ੍ਰਭੂ ਜੀ ਮਿਲ ਪੈਂਦੇ ਹਨ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ, ਖਿੜ ਪੈਂਦਾ ਹੈ।੨।੩।੨੯। | |
|
dhaevaga(n)dhhaaree 5 || a(n)mrithaa pria bachan thuhaarae || ath su(n)dhar manamohan piaarae sabhehoo madhh niraarae ||1|| rehaao || raaj n chaaho mukath n chaaho man preeth charan kamalaarae || breham mehaes sidhh mun ei(n)dhraa mohi t(h)aakur hee dharasaarae ||1|| dheen dhuaarai aaeiou t(h)aakur saran pariou sa(n)th haarae || kahu naanak prabh milae manohar man seethal bigasaarae ||2||3||29|| | |
|
Dayv-Gandhaaree, Fifth Mehla: O Beloved, Your Words are Ambrosial Nectar. O supremely beautiful Enticer, O Beloved, You are among all, and yet distinct from all. ||1||Pause|| I do not seek power, and I do not seek liberation. My mind is in love with Your Lotus Feet. Brahma, Shiva, the Siddhas, the silent sages and Indra - I seek only the Blessed Vision of my Lord and Master's Darshan. ||1|| I have come, helpless, to Your Door, O Lord Master; I am exhausted - I seek the Sanctuary of the Saints. Says Nanak, I have met my Enticing Lord God; my mind is cooled and soothed - it blossoms forth in joy. ||2||3||29|| |
