ਪਗੜੀ ਸੰਭਾਲ ਜੱਟਾ
'ਪਗੜੀ ਸੰਭਾਲ ਓਇ ਜੱਟਾ' (1906-09) ਲਹਿਰ ਪੰਜਾਬੀਆਂ ਦੀ ਅੰਗਰੇਜ਼ਾਂ ਦੇ ਖ਼ਿਲਾਫ਼ ਨਾ-ਬਰਾਬਰੀ ਦਾ ਵਰਤਾਉ ਪਰਤੀ ਇੱਕ ਅੰਦੋਲਨ ਸੀ। ਸੰਨ 1907 ਈਸਵੀ ਵਿੱਚ ਅੰਗਰੇਜ਼ ਹਕੂਮਤ ਨੇ ਵਾਹੀ ਹੇਠਲੀ ਭੋਇੰ ਬਾਰੇ ਇਹ ਬਿੱਲ ਪਾਸ ਕੀਤੇ:- ਸਰਕਾਰੀ ਭੋਇੰ ਦੀ ਆਬਾਦਕਾਰੀਅਤ (ਪੰਜਾਬ) ਦਾ ਬਿੱਲ ਜਾਰੀ ਹੋਇਆ 1907 ਪੰਜਾਬ ਇੰਤਕਾਲ਼ੇ ਅਰਾਜ਼ੀ (ਵਾਹੀ ਹੇਠਲੀ ਜ਼ਮੀਨ) ਝਕਟ ਬਿੱਲ ਮਜਰੀਆ 1907 ਜ਼ਿਲਹਾ ਰਾਵਲਪਿੰਡੀ ਵਿੱਚ ਵਾਹੀ ਹੇਠ ਜ਼ਮੀਨ ਦੇ ਮਾਲੀਆ ਵਿੱਚ ਵਾਧਾ ਬਾਰੀ ਦਆਬ ਨਹਿਰ ਦੀ ਜ਼ਮੀਨਾਂ ਦੇ ਪਾਣੀ ਟੈਕਸ ਵਿੱਚ ਵਾਧਾ
ਹਕੂਮਤ ਦੇ ਇਹਨਾਂ ਫ਼ੈਸਲਿਆਂ ਕਰਕੇ ਕਿਸਾਨਾਂ ਵਿੱਚ ਬੇਚੈਨੀ ਵੱਧ ਗਈ। ਅੰਗਰੇਜ਼ਾਂ ਨੇ ਇਸ ਬੇਚੈਨੀ ਦਾ ਕਾਰਨ ਬੰਗਾਲੀ ਲਹਿਰ ਨੂੰ ਕਰਾਰ ਦਿੱਤਾ। ਲਾਜਪਤ ਰਾਝ ਅਤੇ ਸਰਲਾ ਦੇਵੀ ਨੇ ਇਹਨਾਂ ਬਿੱਲਾਂ ਦੇ ਖਿਲਾਫ਼ ਅਖਬਾਰਾਂ ਵਿੱਚ ਲੇਖ ਲਿਖੇ। ਇਸਕਰਕੇ ਲਾਹੌਰ ਦੇ ਇੱਕ ਅਖ਼ਬਾਰ 'ਦਾ ਪੰਜਾਬ' ਉੱਤੇ ਮਕੱਦਮਾ ਵੀ ਚੱਲਿਆ। ਇਸਕਰਕੇ ਲੋਕਾਂ ਵਿੱਚ ਹੋਰ ਬੇਚੈਨੀ ਵਧੀ। ਵਾਇਸਰਾਇ ਲਾਰਡ ਕਰਜ਼ਨ (1899-1905) ਦੀਆਂ ਜ਼ਾਲਮਾਨਾ ਨੀਤੀਆਂ ਦੇ ਖਿਲਾਫ਼ ਰੋਸ ਤਾਂ ਪਹਿਲਾਂ ਹੀ ਸੀ। ਕਿਸਾਨਾਂ ਦੇ ਨਾਲ ਸ਼ਹਿਰਾਂ ਦੇ ਪੜਹੇ ਲਿਖੇ ਨੌਜਵਾਨ ਅਤੇ ਧਾਰਮਿਕ ਲੋਕ ਵੀ ਸ਼ਾਮਿਲ ਹੋ ਗਝ।
ਸੂਫ਼ੀ ਅੰਬਾ ਪਰਸ਼ਾਦ, ਲਾਜਪਤ ਰਾਝ, ਬਾਂਕੇ ਦਿਆਲ, ਅਜੀਤ ਸਿੰਘ ਅਤੇ ਸਯੱਦ ਆਗ਼ਾ ਹੈਦਰ ਇਹ ਲਹਿਰ ਦੇ ਵੱਡੇ ਲੀਡਰਾਂ ਵਿੱਚੋਂ ਸਨ। ਇਸ ਲਹਿਰ ਨੂੰ ਸਫ਼ਲ ਬਣਾਉਣ ਲਈ 'ਅੰਜਮਨੇ ਮਹਿਬਾਨੇ ਵਤਨ' ਨੇ ਮੱਢਲਾ ਕਿਰਦਾਰ ਨਿਭਾਇਆ। ਇਹ ਲਹਿਰ 'ਭਾਰਤ ਮਾਤਾ ਸਸਾਇਟੀ' ਦਾ ਹੀ ਰੂਪ ਸੀ।. ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਜਲਸੇ, ਜਲੂਸ ਅਤੇ ਰੈਲੀਆਂ ਕੀਤੀਆਂ ਗਈਆਂ। 22 ਮਾਰਚ 1907 ਨੂੰ ਲਾਇਲਪਰ (ਫ਼ੈਸਲਾਬਾਦ) 'ਚ ਡੰਗਰਾਂ ਦੀ ਮੰਡੀ ਉੱਤੇ ਇੱਕ ਜਲਸੇ ਦਾ ਪਰਬੰਧ ਕੀਤਾ ਗਿਆ, ਜਿਸ ਵਿੱਚ ਪਰਸਿੱਧ ਇਨਕਲਾਬੀ ਸ਼ਾਇਰ ਬਾਂਕੇ ਦਿਆਲ (1880-1829) ਨੇ ਇੱਕ ਪਰਜ਼ੋਸ ਨਜ਼ਮ ਪੜਹੀ, ਜਿਹਦੇ ਬੋਲ ਸਨ -' ਪਗੜੀ ਸੰਭਾਲ ਓ ਜੱਟਾ ਪਗੜੀ ਸੰਭਾਲ ਓਇ।'। ਤਰੰਤ ਹੀ ਇਹ ਗੀਤ ਬੱਚੇ-ਬੱਚੇ ਦੀ ਜ਼ਬਾਨ 'ਤੇ ਆ ਗਿਆ ਤੇ ਹਰ ਜਲਸੇ ਵਿੱਚ ਪੜਹਿਆ ਜਾਣ ਲੱਗ ਪਿਆ। ਝਸ ਤੋਂ ਕਿਸਾਨ ਲਹਿਰ ਦਾ ਨਾਂ "ਪਗੜੀ ਸੰਭਾਲ ਜੱਟਾ" ਲਹਿਰ ਪੈ ਗਿਆ। ਗੀਤ ਦਾ ਬੋਲ ਸਨ-
ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਇ,
ਫ਼ਸਲਾਂ ਨੂੰ ਖਾ ਗਝ ਕੀੜੇ, ਤਨ ਤੇ ਨਹੀਂ ਤੇਰੇ ਲੀੜੇ
ਭੱਖਾਂ ਨੇ ਖ਼ੂਨ ਨਿਚੋੜੇ, ਰੋਂਦੇ ਨੇ ਬਾਲ ਓਇ,
ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਇ
ਬਣਦੇ ਨੇ ਤੇਰੇ ਲੀਡਰ, ਰਾਜੇ ਤੇ ਖ਼ਾਨ ਬਹਾਦਰ
ਤੈਨੂੰ ਤੇ ਖਾਵਣ ਖ਼ਾਤਿਰ, ਵਿਛਦੇ ਨੇ ਜਾਲ ਓਇ
ਹਿੰਦ ਦੇ ਤੇਰਾ ਮੰਦਰ, ਇਸ ਦਾ ਪਜਾਰੀ ਤੂੰ,
ਝੱਲੇਗਾ ਕਦੋਂ ਤੱਕ, ਆਪਣੀ ਖ਼ਮਾਰੀ ਤੂੰ,
ਲੜਨੇ ਤੇ ਮਰਨੇ ਦੀ ਕਰਲੈ, ਤਿਆਰੀ ਤੂੰ,
ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਇ
ਸੀਨੇ 'ਤੇ ਖਾਵੇ ਤੀਰ, ਰਾਂਝਾ ਤੂੰ ਦੇਸ ਝ ਹੀਰ,
ਸੰਭਲ ਕੇ ਚੱਲ ਤੂੰ ਵੀਰ, ਪਗੜੀ ਸੰਭਾਲ
ਤਸੀਂ ਕਿਉਂ ਦੇਂਦੇ ਵੀਰੋ, ਬੇਗਾਰ ਓਇ
ਹੋਕੇ ਇੱਕਠੇ ਵੀਰੋ, ਮਾਰੋ ਲਲਕਾਰ ਓਇ
ਤਾੜੀ ਦੋ ਹੱਥ ਵਜੇ ਛਾਤੀਆਂ ਨੂੰ ਤਾਣਿ ਓਇ
ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਇ
ਬਾਰ ਦੀ ਲਹਿਰ ਦਾ ਮਕਾਬਲਾ 1955 ਦੀ ਸੰਥਾਲ ਕਿਸਾਨਾਂ ਦੀ ਲਹਿਰ ਨਾਲ ਕੀਤਾ ਜਾ ਸਕਦਾ ਹੈ। ਸੰਥਾਲਾਂ ਨੇ ਬੜੀ ਮੇਹਨਤ ਨਾਲ ਜੰਗ਼ਲ ਸਾਫ਼ ਕਰਕੇ ਜ਼ਮੀਨਾਂ ਅਬਾਦ ਕੀਤੀਆਂ, ਪਰ ਅੰਗਰੇਜ਼ਾਂ ਨੇ ਉਹਨਾਂ ਕੋਲੋਂ ਉਹ ਜ਼ਮੀਨਾਂ ਖੋਹ ਕੇ ਵੱਡੇ ਵੱਡੇ ਜਾਗੀਰਦਾਰਾਂ ਦੇ ਹਵਾਲੇ ਕਰ ਦਿੱਤੀਆਂ ਅਤੇ ਓਹਨਾਂ ਨੂੰ ਜੰਗਲ ਵੱਲ ਧੱਕ ਦਿੱਤਾ। ਦੂਜੀ ਵਾਰੀ ਫੇਰ ਓਹਨਾਂ ਜੰਗਲ ਸਾਫ਼ ਕਰਕੇ ਜ਼ਮੀਨਾਂ ਨੂੰ ਕਾਸ਼ਤ ਦੇ ਯੋਗ ਬਣਾਇਆ ਅਤੇ ਫੇਰ ਜਾਗੀਰਦਾਰ ਤੇ ਸ਼ਾਹੂਕਾਰ ਆ ਟਪਕੇ। ਹਣ ਓਹਨਾਂ ਦੀਆਂ ਜ਼ਮੀਨਾਂ ਦੇ ਨਾਲ ਨਾਲ ਓਹਨਾਂ ਦੀਆਂ ਔਰਤਾਂ ਅਤੇ ਬੱਚੇ ਵੀ ਖੋਜ ਲਝ ਗਝ, ਜਿਸ ਲਈ ਇਹ ਬਹਤ ਵੱਡਾ ਅੰਦੋਲਨ ਸ਼ਰੂ ਹੋਇਆ। ਇਸ ਅੰਦੋਲਨ ਵਿੱਚ 15 ਤੋਂ 25 ਹਜ਼ਾਰ ਦੇ ਕਰੀਬ ਕਿਸਾਨ ਮਾਰੇ ਗਝ। ਇਹ ਅੰਦੋਲਨ ਸਖਤੀ ਨਾਲ ਕਚਲ ਦਿੱਤਾ ਗਿਆ। ਅੰਗਰੇਜ਼ਾਂ ਦੇ ਖ਼ਿਲਾਫ਼ ਨਫ਼ਰਤ ਝਥੋਂ ਤੱਕ ਵਧੀ ਪਈ ਓਹਨਾਂ ਨੂੰ ਆਪਣੀ ਸਲਾਮਤ ਖ਼ਤਰੇ 'ਚ ਨਜ਼ਰ ਆਉਣ ਲੱਗ ਪਈ ਅਤੇ ਮਜਬੂਰ ਹੋ ਕੇ ਓਹਨਾਂ 'ਬਾਰ' ਦੇ ਕਾਨੂੰਨ ਵਿੱਚ ਆਪਣੀਆਂ ਕੀਤੀਆਂ ਸੋਧਾਂ ਨੂੰ ਵਾਪਸ ਲੈ ਲਿਆ।