User:Granthisabha

From SikhiWiki
Revision as of 04:15, 29 December 2017 by Granthisabha (talk | contribs)
(diff) ← Older revision | Latest revision (diff) | Newer revision → (diff)
Jump to navigationJump to search
                            ਗ੍ਰੰਥੀ ਸਭਾ ਬਾਰੇ
    ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਿਤ ਗ੍ਰੰਥੀ ਸਭਾ ਇੱਕ ਸਵੈ-ਸੰਗਠਿਤ,ਸਮਾਜ-ਸੇਵੀ ਨਿਰੋਲ ਧਾਰਮਿਕ ਸੰਸਥਾ ਹੈ ਜੋ ਕਿ ਸੰਨ 2003 ਤੋਂ ਹੋਂਦ ਵਿੱਚ ਆਈ ਜਿਸਨੂੰ ਕਿ ਮਰਹੂਮ ਭਾਈ ਸਤਿੰਦਰ ਸਿੰਘ ਦਾਖਾ ਜੀ ਵੱਲੋਂ ਗੁਰੂ-ਪੰਥ ਦੀ ਸੇਵਾ ਵਿੱਚ ਲੱਗੇ ਗ੍ਰੰਥੀ,ਪਾਠੀ,ਰਾਗੀ,ਢਾਡੀ,ਕਵੀਸ਼ਰ,ਕਥਾਵਾਚਕ ਅਤੇ ਗੁਰੂ-ਘਰਾਂ ਦੇ ਸੇਵਾਦਾਰਾਂ ਦੀ ਭਲਾਈ ਅਤੇ ਡਿਊਟੀਆਂ ਦੌਰਾਨ ਆ ਰਹੀਆਂ ਮੁਸ਼ਕਿਲਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਂਦ ਵਿੱਚ ਲਿਆਂਦਾ ਗਿਆ । ਜਿਸ ਦਾ ਉਦਘਾਟਨ ਸੰਨ 2003 ਵਿੱਚ ਮਾਨਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਗੁਰਦੁਆਰਾ ਪੱਤੀ ਜਲਾਲ ਪਿੰਡ ਦਾਖਾ ਜਿਲ੍ਹਾ ਲੁਧਿਆਣਾ (ਪੰਜਾਬ) ਭਾਰਤ ਵਿੱਚ ਕੀਤਾ ਗਿਆ । ਸਮੇਂ ਦੇ ਪ੍ਰਧਾਨ ਸਵਰਗਵਾਸੀ ਭਾਈ ਸਤਿੰਦਰ ਸਿੰਘ ਦਾਖਾ ਜੀ ਦੀ ਯੋਗ ਅਗਵਾਈ ਇਹ ਸਭਾ ਆਪਣਾ ਪ੍ਰਚਾਰ ਅਤੇ ਪ੍ਰਸਾਰ ਕਰਨ ਲੱਗੀ । ਇਸੇ ਦੌਰਾਨ ਭਾਈ ਬਲਜਿੰਦਰ ਸਿੰਘ ‘ਛੰਨਾਂ’ ਇਸ ਸਭਾ ਵਿੱਚ ਆਏ ਜਿਨ੍ਹਾਂ ਵੱਲੋਂ ਮਾਲਵਾ ਖੇਤਰ ਅੰਦਰ ਬਹੁਤ ਜੋਰਾਂ ਤੇ ਇਸ ਸਭਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਗਿਆ ।    ਇਸੇ ਦੌਰਾਨ ਕਾਰਜ-ਸ਼ੈਲੀ ਨੂੰ ਦੇਖਦਿਆਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਸਮੇਂ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ ਜੀ ਵੱਲੋਂ ਇਸ ਸਭਾ ਨੂੰ ਜੁਲਾਈ 2007 ਵਿੱਚ ਲਿਖਤੀ ਪ੍ਰਵਾਨਗੀ ਦਿੱਤੀ ਗਈ । ਜਿਸ ਨਾਲ ਇਸ ਸਭਾ ਦਾ ਸਿਰ ਹੋਰ ਵੀ ਉੱਚਾ ਹੋਇਆ ਅਤੇ ਮੱਲਾਂ ਮਾਰਦੀ ਇਸ ਸਭਾ ਨੇ ਪੂਰੀ ਦੁਨੀਆਂ ਵਿੱਚ ਆਪਣਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਸ਼ੁਰੂ ਕੀਤਾ । ਇਸੇ ਦੌਰਾਨ ਭਾਈ ਸਤਿੰਦਰ ਸਿੰਘ ਦਾਖਾ ਜੀ ਦੇ ਦੇਹਾਂਤ ਤੋਂ ਬਾਅਦ ਮਾਲਵਾ ਖੇਤਰ ਦੇ ਪ੍ਰਧਾਨ ਭਾਈ ਬਲਜਿੰਦਰ ਸਿੰਘ ‘ਛੰਨਾਂ’ ਜੀ ਨੂੰ ਇਸ ਸਭਾ ਦੀ ਵਾਗਡੋਰ ਸੰਭਾਲੀ ਗਈ ।ਜਿਨ੍ਹਾਂ ਵੱਲੋਂ ਸਵਰਗਵਾਸੀ ਭਾਈ ਸਤਿੰਦਰ ਸਿੰਘ ਦਾਖਾ ਜੀ ਦੇ ਸੁਪਨੇ ਸਾਕਾਰ ਕਰਨ ਲਈ ਅੱਜ ਵੀ ਅਣਥੱਕ ਮਿਹਨਤ ਅਤੇ ਲਗਨ ਨਾਲ ਇਸ ਸਭਾ ਦਾ ਵਿਸ਼ਵ-ਪੱਧਰ ਤੇ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ । ਜਿਨ੍ਹਾਂ ਵੱਲੋਂ ਹਮੇਸ਼ਾ ਦੂਰ-ਅੰਦੇਸੀ ਨਾਲ ਕਾਨੂੰਨੀ ਅਤੇ ਪੰਥਕ ਪੱਖਾਂ ਨੂੰ ਦੇਖਦਿਆਂ ਸੰਵਿਧਾਨ ਅਨੁਸਾਰ ਸਾਰੇ ਫੈਸਲੇ ਲਏ ਜਾਂਦੇ ਹਨ। ਜਿਨ੍ਹਾਂ ਦੀ ਉਸਾਰੂ ਸੋਚ ਸਦਕਾ ਇਹ ਸਭਾ ਇੰਟਰਨੈੱਟ ਦੇ ਜਰੀਏ ਆਪਣਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀ ਹੈ ਅਤੇ ਜਲਦ ਹੀ ਇਸ ਸਭਾ ਦੇ ਸਾਰੇ ਕੰਮ-ਕਾਜ ਨੂੰ ਹਾਈ-ਟੈੱਕ ਕਰ ਦਿੱਤਾ ਜਾਵੇਗਾ।ਜਿਸ ਨਾਲ ਦੁਨੀਆਂ ਭਰ ਦੇ ਗ੍ਰੰਥੀ,ਪਾਠੀ ,ਰਾਗੀ,ਢਾਡੀ,ਪ੍ਰਚਾਰਕ ਆਨਲਾਈਨ ਇਸ ਸਭਾ ਨਾਲ ਜੁੜ ਕੇ ਲਾਹਾ ਪ੍ਰਾਪਤ ਕਰ ਸਕਣਗੇ। ਅੱਜ ਭਾਈ ਬਲਜਿੰਦਰ ਸਿੰਘ ‘ਛੰਨਾਂ’ ਜੀ ਦੀ ਯੋਗ ਅਗਵਾਈ ਵਿੱਚ ਇਸ ਸਭਾ ਦਾ ਦੁਨੀਆਂ ਭਰ ਵਿੱਚ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ ।ਇਸ ਸਭਾ ਦਾ ਮੁੱਖ ਦਫਤਰ ਰਾਏਕੋਟ ਜਿਲ੍ਹਾ ਲੁਧਿਆਣਾ (ਪੰਜਾਬ) ਭਾਰਤ ਵਿੱਚ ਹੈ ਅਤੇ ਵੱਖ-ਵੱਖ ਥਾਵਾਂ ਤੇ ਸਬ-ਦਫਤਰ ਆਪਣਾ ਕੰਮ ਕਰ ਰਹੇ ਹਨ । 
     ਇਸ ਸਭਾ ਦਾ ਮੁੱਖ ਉਦੇਸ਼ ਗੁਰੂ-ਪੰਥ ਦੀ ਸੇਵਾ ਵਿੱਚ ਲੱਗੇ ਸੇਵਾਦਾਰਾਂ ਦੀ ਭਲਾਈ ਅਤੇ ਚੰਗੇ ਪ੍ਰਚਾਰਕ ਤਿਆਰ ਕਰਕੇ ਸੰਗਤਾਂ ਨੂੰ ਮੁਹੱਈਆ ਕਰਨਾ ,ਸਿੱਖ ਧਰਮ ਦਾ ਪ੍ਰਚਾਰ ਕਰਨਾ ਅਤੇ ਸਮਾਜਿਕ ਸੇਵਾਵਾਂ ਕਰਨਾ ਹੈ ।ਇਹ ਸਭਾ ਸਾਰੇ ਧਰਮਾਂ,ਔਰਤਾਂ ਅਤੇ ਮਰਦਾਂ ਨੂੰ ਬਰਾਬਰ ਸਤਿਕਾਰ ਦਿੰਦੀ ਹੈ ।ਕੋਈ ਵੀ ਮਰਦ ਜਾਂ ਔਰਤ ਜੋ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਉੱਪਰ ਅਤੇ ਇੱਕ ਅਕਾਲ-ਪੁਰਖ ਉੱਪਰ ਭਰੋਸਾ ਰੱਖਦਾ ਹੈ,ਇਸ ਸਭਾ ਦਾ ਮੈਂਬਰ ਬਣ ਸਕਦਾ ਹੈ ਅਤੇ ਇਸ ਸਭਾ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਫਾਇਦਾ ਉਠਾ ਸਕਦਾ ਹੈ ।
        ਜਾਰੀ ਕਰਤਾ :- ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਿਤ ਗ੍ਰੰਥੀ ਸਭਾ (ਰਜਿ:)ਭਾਰਤ
                ਮੁੱਖ ਦਫ਼ਤਰ ਰਾਏਕੋਟ ਜਿਲ੍ਹਾ ਲੁਧਿਆਣਾ(ਪੰਜਾਬ )-141109
   ਸੰਪਰਕ : 01624-265080,77079-26044,98031-27044,98034-29044,95170-10080