ਪਗੜੀ ਸੰਭਾਲ ਜੱਟਾ: Difference between revisions

From SikhiWiki
Jump to navigationJump to search
(New page: <big>'ਪਗੜੀ ਸੰਭਾਲ ਓਇ ਜੱਟਾ' (1906-09) ਲਹਿਰ ਪੰਜਾਬੀਆਂ ਦੀ ਅੰਗਰੇਜ਼ਾਂ ਦੇ ਖ਼ਿਲਾਫ਼ ਨਾ-ਬਰਾਬ...)
 
(No difference)

Latest revision as of 06:47, 18 May 2007

'ਪਗੜੀ ਸੰਭਾਲ ਓਇ ਜੱਟਾ' (1906-09) ਲਹਿਰ ਪੰਜਾਬੀਆਂ ਦੀ ਅੰਗਰੇਜ਼ਾਂ ਦੇ ਖ਼ਿਲਾਫ਼ ਨਾ-ਬਰਾਬਰੀ ਦਾ ਵਰਤਾਉ ਪ੝ਰਤੀ ਇੱਕ ਅੰਦੋਲਨ ਸੀ। ਸੰਨ 1907 ਈਸਵੀ ਵਿੱਚ ਅੰਗਰੇਜ਼ ਹਕੂਮਤ ਨੇ ਵਾਹੀ ਹੇਠਲੀ ਭੋਇੰ ਬਾਰੇ ਇਹ ਬਿੱਲ ਪਾਸ ਕੀਤੇ:- ਸਰਕਾਰੀ ਭੋਇੰ ਦੀ ਆਬਾਦਕਾਰੀਅਤ (ਪੰਜਾਬ) ਦਾ ਬਿੱਲ ਜਾਰੀ ਹੋਇਆ 1907 ਪੰਜਾਬ ਇੰਤਕਾਲ਼ੇ ਅਰਾਜ਼ੀ (ਵਾਹੀ ਹੇਠਲੀ ਜ਼ਮੀਨ) ਝਕਟ ਬਿੱਲ ਮ੝ਜਰੀਆ 1907 ਜ਼ਿਲ੝ਹਾ ਰਾਵਲਪਿੰਡੀ ਵਿੱਚ ਵਾਹੀ ਹੇਠ ਜ਼ਮੀਨ ਦੇ ਮਾਲੀਆ ਵਿੱਚ ਵਾਧਾ ਬਾਰੀ ਦ੝ਆਬ ਨਹਿਰ ਦੀ ਜ਼ਮੀਨਾਂ ਦੇ ਪਾਣੀ ਟੈਕਸ ਵਿੱਚ ਵਾਧਾ

ਹਕੂਮਤ ਦੇ ਇਹਨਾਂ ਫ਼ੈਸਲਿਆਂ ਕਰਕੇ ਕਿਸਾਨਾਂ ਵਿੱਚ ਬੇਚੈਨੀ ਵੱਧ ਗਈ। ਅੰਗਰੇਜ਼ਾਂ ਨੇ ਇਸ ਬੇਚੈਨੀ ਦਾ ਕਾਰਨ ਬੰਗਾਲੀ ਲਹਿਰ ਨੂੰ ਕਰਾਰ ਦਿੱਤਾ। ਲਾਜਪਤ ਰਾਝ ਅਤੇ ਸਰਲਾ ਦੇਵੀ ਨੇ ਇਹਨਾਂ ਬਿੱਲਾਂ ਦੇ ਖਿਲਾਫ਼ ਅਖਬਾਰਾਂ ਵਿੱਚ ਲੇਖ ਲਿਖੇ। ਇਸਕਰਕੇ ਲਾਹੌਰ ਦੇ ਇੱਕ ਅਖ਼ਬਾਰ 'ਦਾ ਪੰਜਾਬ' ਉੱਤੇ ਮ੝ਕੱਦਮਾ ਵੀ ਚੱਲਿਆ। ਇਸਕਰਕੇ ਲੋਕਾਂ ਵਿੱਚ ਹੋਰ ਬੇਚੈਨੀ ਵਧੀ। ਵਾਇਸਰਾਇ ਲਾਰਡ ਕਰਜ਼ਨ (1899-1905) ਦੀਆਂ ਜ਼ਾਲਮਾਨਾ ਨੀਤੀਆਂ ਦੇ ਖਿਲਾਫ਼ ਰੋਸ ਤਾਂ ਪਹਿਲਾਂ ਹੀ ਸੀ। ਕਿਸਾਨਾਂ ਦੇ ਨਾਲ ਸ਼ਹਿਰਾਂ ਦੇ ਪੜ੝ਹੇ ਲਿਖੇ ਨੌਜਵਾਨ ਅਤੇ ਧਾਰਮਿਕ ਲੋਕ ਵੀ ਸ਼ਾਮਿਲ ਹੋ ਗਝ।

ਸੂਫ਼ੀ ਅੰਬਾ ਪਰਸ਼ਾਦ, ਲਾਜਪਤ ਰਾਝ, ਬਾਂਕੇ ਦਿਆਲ, ਅਜੀਤ ਸਿੰਘ ਅਤੇ ਸਯੱਦ ਆਗ਼ਾ ਹੈਦਰ ਇਹ ਲਹਿਰ ਦੇ ਵੱਡੇ ਲੀਡਰਾਂ ਵਿੱਚੋਂ ਸਨ। ਇਸ ਲਹਿਰ ਨੂੰ ਸਫ਼ਲ ਬਣਾਉਣ ਲਈ 'ਅੰਜਮਨੇ ਮ੝ਹਿਬਾਨੇ ਵਤਨ' ਨੇ ਮ੝ੱਢਲਾ ਕਿਰਦਾਰ ਨਿਭਾਇਆ। ਇਹ ਲਹਿਰ 'ਭਾਰਤ ਮਾਤਾ ਸ੝ਸਾਇਟੀ' ਦਾ ਹੀ ਰੂਪ ਸੀ।. ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਜਲਸੇ, ਜਲੂਸ ਅਤੇ ਰੈਲੀਆਂ ਕੀਤੀਆਂ ਗਈਆਂ। 22 ਮਾਰਚ 1907 ਨੂੰ ਲਾਇਲਪ੝ਰ (ਫ਼ੈਸਲਾਬਾਦ) 'ਚ ਡੰਗਰਾਂ ਦੀ ਮੰਡੀ ਉੱਤੇ ਇੱਕ ਜਲਸੇ ਦਾ ਪਰਬੰਧ ਕੀਤਾ ਗਿਆ, ਜਿਸ ਵਿੱਚ ਪ੝ਰਸਿੱਧ ਇਨਕਲਾਬੀ ਸ਼ਾਇਰ ਬਾਂਕੇ ਦਿਆਲ (1880-1829) ਨੇ ਇੱਕ ਪ੝ਰਜ਼ੋਸ ਨਜ਼ਮ ਪੜ੝ਹੀ, ਜਿਹਦੇ ਬੋਲ ਸਨ -' ਪਗੜੀ ਸੰਭਾਲ ਓ ਜੱਟਾ ਪਗੜੀ ਸੰਭਾਲ ਓਇ।'। ਤ੝ਰੰਤ ਹੀ ਇਹ ਗੀਤ ਬੱਚੇ-ਬੱਚੇ ਦੀ ਜ਼੝ਬਾਨ 'ਤੇ ਆ ਗਿਆ ਤੇ ਹਰ ਜਲਸੇ ਵਿੱਚ ਪੜ੝ਹਿਆ ਜਾਣ ਲੱਗ ਪਿਆ। ਝਸ ਤੋਂ ਕਿਸਾਨ ਲਹਿਰ ਦਾ ਨਾਂ "ਪਗੜੀ ਸੰਭਾਲ ਜੱਟਾ" ਲਹਿਰ ਪੈ ਗਿਆ। ਗੀਤ ਦਾ ਬੋਲ ਸਨ-


ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਇ,

ਫ਼ਸਲਾਂ ਨੂੰ ਖਾ ਗਝ ਕੀੜੇ, ਤਨ ਤੇ ਨਹੀਂ ਤੇਰੇ ਲੀੜੇ

ਭ੝ੱਖਾਂ ਨੇ ਖ਼ੂਨ ਨਿਚੋੜੇ, ਰੋਂਦੇ ਨੇ ਬਾਲ ਓਇ,

ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਇ

ਬਣਦੇ ਨੇ ਤੇਰੇ ਲੀਡਰ, ਰਾਜੇ ਤੇ ਖ਼ਾਨ ਬਹਾਦਰ

ਤੈਨੂੰ ਤੇ ਖਾਵਣ ਖ਼ਾਤਿਰ, ਵਿਛਦੇ ਨੇ ਜਾਲ ਓਇ


ਹਿੰਦ ਦੇ ਤੇਰਾ ਮੰਦਰ, ਇਸ ਦਾ ਪ੝ਜਾਰੀ ਤੂੰ,

ਝੱਲੇਗਾ ਕਦੋਂ ਤੱਕ, ਆਪਣੀ ਖ਼੝ਮਾਰੀ ਤੂੰ,

ਲੜਨੇ ਤੇ ਮਰਨੇ ਦੀ ਕਰਲੈ, ਤਿਆਰੀ ਤੂੰ,

ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਇ


ਸੀਨੇ 'ਤੇ ਖਾਵੇ ਤੀਰ, ਰਾਂਝਾ ਤੂੰ ਦੇਸ ਝ ਹੀਰ,

ਸੰਭਲ ਕੇ ਚੱਲ ਤੂੰ ਵੀਰ, ਪਗੜੀ ਸੰਭਾਲ

ਤ੝ਸੀਂ ਕਿਉਂ ਦੇਂਦੇ ਵੀਰੋ, ਬੇਗਾਰ ਓਇ

ਹੋਕੇ ਇੱਕਠੇ ਵੀਰੋ, ਮਾਰੋ ਲਲਕਾਰ ਓਇ

ਤਾੜੀ ਦੋ ਹੱਥ ਵਜੇ ਛਾਤੀਆਂ ਨੂੰ ਤਾਣਿ ਓਇ

ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਇ


ਬਾਰ ਦੀ ਲਹਿਰ ਦਾ ਮ੝ਕਾਬਲਾ 1955 ਦੀ ਸੰਥਾਲ ਕਿਸਾਨਾਂ ਦੀ ਲਹਿਰ ਨਾਲ ਕੀਤਾ ਜਾ ਸਕਦਾ ਹੈ। ਸੰਥਾਲਾਂ ਨੇ ਬੜੀ ਮੇਹਨਤ ਨਾਲ ਜੰਗ਼ਲ ਸਾਫ਼ ਕਰਕੇ ਜ਼ਮੀਨਾਂ ਅਬਾਦ ਕੀਤੀਆਂ, ਪਰ ਅੰਗਰੇਜ਼ਾਂ ਨੇ ਉਹਨਾਂ ਕੋਲੋਂ ਉਹ ਜ਼ਮੀਨਾਂ ਖੋਹ ਕੇ ਵੱਡੇ ਵੱਡੇ ਜਾਗੀਰਦਾਰਾਂ ਦੇ ਹਵਾਲੇ ਕਰ ਦਿੱਤੀਆਂ ਅਤੇ ਓਹਨਾਂ ਨੂੰ ਜੰਗਲ ਵੱਲ ਧੱਕ ਦਿੱਤਾ। ਦੂਜੀ ਵਾਰੀ ਫੇਰ ਓਹਨਾਂ ਜੰਗਲ ਸਾਫ਼ ਕਰਕੇ ਜ਼ਮੀਨਾਂ ਨੂੰ ਕਾਸ਼ਤ ਦੇ ਯੋਗ ਬਣਾਇਆ ਅਤੇ ਫੇਰ ਜਾਗੀਰਦਾਰ ਤੇ ਸ਼ਾਹੂਕਾਰ ਆ ਟਪਕੇ। ਹ੝ਣ ਓਹਨਾਂ ਦੀਆਂ ਜ਼ਮੀਨਾਂ ਦੇ ਨਾਲ ਨਾਲ ਓਹਨਾਂ ਦੀਆਂ ਔਰਤਾਂ ਅਤੇ ਬੱਚੇ ਵੀ ਖੋਜ ਲਝ ਗਝ, ਜਿਸ ਲਈ ਇਹ ਬਹ੝ਤ ਵੱਡਾ ਅੰਦੋਲਨ ਸ਼੝ਰੂ ਹੋਇਆ। ਇਸ ਅੰਦੋਲਨ ਵਿੱਚ 15 ਤੋਂ 25 ਹਜ਼ਾਰ ਦੇ ਕਰੀਬ ਕਿਸਾਨ ਮਾਰੇ ਗਝ। ਇਹ ਅੰਦੋਲਨ ਸਖਤੀ ਨਾਲ ਕ੝ਚਲ ਦਿੱਤਾ ਗਿਆ। ਅੰਗਰੇਜ਼ਾਂ ਦੇ ਖ਼ਿਲਾਫ਼ ਨਫ਼ਰਤ ਝਥੋਂ ਤੱਕ ਵਧੀ ਪਈ ਓਹਨਾਂ ਨੂੰ ਆਪਣੀ ਸਲਾਮਤ ਖ਼ਤਰੇ 'ਚ ਨਜ਼ਰ ਆਉਣ ਲੱਗ ਪਈ ਅਤੇ ਮਜਬੂਰ ਹੋ ਕੇ ਓਹਨਾਂ 'ਬਾਰ' ਦੇ ਕਾਨੂੰਨ ਵਿੱਚ ਆਪਣੀਆਂ ਕੀਤੀਆਂ ਸੋਧਾਂ ਨੂੰ ਵਾਪਸ ਲੈ ਲਿਆ।