Bhagauti Astotar: Difference between revisions

From SikhiWiki
Jump to navigationJump to search
(Created page with "Bhagauti Astotar (Pa:ਭਗਉਤੀ ਅਸਤੋਤ੍ਰ) is a poem which is present in Dasam Granth Bir from Patna. This is believed to be written by Guru Gobind Singh but ...")
(No difference)

Revision as of 12:00, 25 December 2012

Bhagauti Astotar (Pa:ਭਗਉਤੀ ਅਸਤੋਤ੍ਰ) is a poem which is present in Dasam Granth Bir from Patna. This is believed to be written by Guru Gobind Singh but it is not available in SGPC published birs. The compositions are read in Nihung Chavnis.

ੴ ਵਾਹਿਗੁਰੂ ਜੀ ਕੀ ਫਤਿਹ ਹੈ||
ਸ੍ਰੀ ਭਗਉਤੀ ਜੀ ਸਹਾਇ||
ਪਾਤਿਸ਼ਾਹੀ ੧੦ ||

ਨਮੋ ਸ੍ਰੀ ਭਗਉਤੀ ਬਢੈਲੀ ਸਰੋਹੀ|| ਕਰੇ ਏਕ ਤੇ ਦੈ ਸੁਭਟ ਹਾਥ ਸੋਹੀ||
ਨਮੋ ਲੋਹ ਕੀ ਪੱਤ੍ਰਕਾ ਝੱਲ ਝੱਲੰਤੀ|| ਨਮੋ ਜੀਭ ਜਵਾਲਾਮੁਖੀ ਜਿਉਂ ਬਲੰਤੀ||
ਮਹਾਂ ਪਾਨ ਕੀ ਬਾਨ ਗੰਗਾ ਤਰੰਗੀ|| ਭਿਰੇ ਸਾਮੁਹੇ ਮੋਖ ਦਾਤੀ ਅਭੰਗੀ||
ਨਮੋ ਤੇਗ ਤਲਵਾਰ ਸ੍ਰੀ ਖੱਗ ਖੰਡਾ|| ਮਹਾਂ ਰੁਦ੍ਰ ਰੂਪਾ ਬਿਰੂਪਾ ਪ੍ਰਚੰਡਾ||
ਮਹਾਂ ਤਾਜ ਖੰਡਾ ਦੁਖੰਡਾ ਦੁਧਾਰਾ|| ਮਹਾਂ ਸਤ੍ਰ ਬਨ ਕੋ ਮਹਾਂ ਭੀਮ ਆਰਾ||
ਮਹਾਂ ਕਾਲ ਕੀ ਲਾਟ ਵਿਕਰਾਲ ਭੀਮੰ|| ਬਹੀ ਤੱਛ ਮੁੱਛ ਕਰੇ ਸਤ੍ਰ ਕੀਮੰ||
ਮਹਾਂ ਤੇਜ ਕੀ ਤੇਜਤਾ ਤੇਜਵੰਤੀ|| ਪ੍ਰਜਾ ਖੰਡਨੀ ਚੰਡਨੀ ਸ਼ਤ੍ਰ ਹੰਤੀ||
ਮਹਾਂ ਬੀਰ ਬਿੱਦਯਾ ਮਹਾਂ ਭੀਮ ਰੂਪੰ|| ਮਹਾਂ ਭੀਰ ਮੈ ਧੀਰ ਦਾਤੀ ਸਰੂਪੰ||
ਤੂੰ ਹੀ ਸੈਫ ਪੱਟਾ ਮਹਾਂ ਕਾਟ ਕਾਤੀ|| ਅਨੁਗ ਅਪਣੇ ਕੋ ਅਭੈ ਦਾਨ ਦਾਤੀ||
ਜਉ ਮਯਾਨ ਤੇ ਬੀਰ ਤੋ ਕੋ ਸੜੱਕੈ|| ਪਰਲੈ ਕਾਲ ਕੇ ਸਿੰਧ ਬੱਕੈ ਕੜੱਕੈ||
ਧਸੈ ਖੇਤ ਮੇਂ ਹਾਥ ਲੈ ਤੋਹਿ ਸੂਰੇ|| ਭਿਰੇ ਸਾਮੁਹੇ ਸਿੱਧ ਸਾਵੰਤ ਪੂਰੇ||
ਸਮਰ ਸਾਮੁਹੇ ਸੀਸ ਤੋ ਪਾਹਿ ਚੜ੍ਹਾਵੈ|| ਮਹਾਂ ਭੂਪ ਹਵੈ ਅਉਤਰੈ ਰਾਜ ਪਾਵੈ||
ਮਹਾਂ ਭਾਵ ਸੋ ਜੋ ਕਰੈ ਤੋਰ ਪੂਜੰ|| ਸਮਰ ਜੀਤ ਕੈ ਸੂਰ ਹਵੈ ਹੈ ਅਦੂਜੰ||
ਤੁਜੇ ਪੂਜ ਹੈ ਬੀਰ ਬਾਨੈਤ ਛਤ੍ਰੀ|| ਮਹਾਂ ਖੜਗਧਾਰੀ ਮਹਾਂ ਤੇਜ ਅਤ੍ਰੀ||
ਪੜ੍ਹੈ ਪ੍ਰੀਤ ਸੋ ਪ੍ਰਾਤ ਅਸਤੋਤ੍ਰ ਯਾਂ ਕੋ|| ਕਰੈ ਰੁਦ੍ਰਕਾਲੀ ਨਮਸਕਾਰ ਤਾਂ ਕੋ||
ਰੁਦ੍ਰ ਮੰਜਨੀ ਬਿੰਜਨੀ ਹੈ ਸਗੌਤੀ|| ਸਦਾ ਜੈ ਸਦਾ ਜੈ ਸਦਾ ਜੈ ਭਗੌਤੀ||
ਸਦਾ ਦਾਹਨੇ ਦਾਸ ਕੋ ਦਾਨ ਦੀਜੈ|| ਗੁਰੂ ਸ਼ਾਹ ਗੋਬਿੰਦ ਕੀ ਰੱਖ ਕੀਜੈ||