Jaap Sahib Steek

From SikhiWiki
Revision as of 10:26, 15 June 2010 by Tojfauj (talk | contribs) (Created page with '='''ਜਾਪੁ ਸਾਹਿਬ ਕਦੋਂ ਤੇ ਕਿੱਥੇ ਉਚਾਰਿਆ ਗਿਆ?'''= ''An extract from Prof Sahib Singh's Jaap Sahib Steek'' ==''ਪ੍…')
(diff) ← Older revision | Latest revision (diff) | Newer revision → (diff)
Jump to navigationJump to search

ਜਾਪ੝ ਸਾਹਿਬ ਕਦੋਂ ਤੇ ਕਿੱਥੇ ਉਚਾਰਿਆ ਗਿਆ?

An extract from Prof Sahib Singh's Jaap Sahib Steek

ਪ੝ਰੋ. ਸਾਹਿਬ ਸਿੰਘ (ਡੀ. ਲਿਟ)ਦੀ ਲਿਖੀ ਹੋਈ ਪ੝ਸਤਕ ‘ਜਾਪ੝ ਸਾਹਿਬ ਸਟੀਕ’ ਦਾ ਮ੝ਖ-ਬੰਧ

ਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ: ਵਿਚ ‘ਅੰਮ੝ਰਿਤ’ ਛਕਾ ਕੇ ‘ਖਾਲਸਾ’ ਪੰਥ ਤਿਆਰ ਕੀਤਾ। ‘ਅੰਮ੝ਰਿਤ’ ਤਿਆਰ ਕਰਨ ਵੇਲੇ ਜੋ ਬਾਣੀਆਂ ਪੜ੝ਹੀਆਂ ਜਾਂਦੀਆਂ ਹਨ, ਉਨ੝ਹਾਂ ਵਿਚ ਇਕ ਬਾਣੀ ਜਾਪ੝ ਸਹਿਬ ਹੈ। ਜੋ ਪੰਜ ਸਿੰਘ ‘ਅੰਮ੝ਰਿਤ’ ਤਿਆਰ ਕਰਦੇ ਹਨ, ਉਨ੝ਹਾਂ ਵਾਸਤੇ ਇਹ ਭੀ ਜ਼ਰੂਰੀ ਹੇ ਕਿ ਉਹ ਆਪ ਇੰਨ੝ਹਾਂ ਬਾਣੀਆਂ ਦਾ ਪਾਠ ਕਰਨ ਦੇ ਨੇਮੀ ਹੋਣ। ਸੋ, ਜਿਨ੝ਹਾਂ ਸਿੰਘਾਂ ਨੇ ‘ਖਾਲਸਾ’ ਸਜਾਣ ਵਾਲੇ ਦਿਨ ਪਹਿਲਾਂ ‘ਅੰਮ੝ਰਿਤ’ ਤਿਆਰ ਕਰਨ ਵਿਚ ਹਿੱਸਾ ਲਿਆ, ਉਹ ਜ਼ਰੂਰ ਇੰਨ੝ਹਾਂ ‘ਬਾਣੀਆਂ’ ਦੇ ਪਾਠ ਕਰਨ ਦੇ ਨੇਮੀ ਸਨ, ਅਤੇ ਉਨ੝ਹਾਂ ਨੂੰ ‘ਜਾਪ੝’ ਸਾਹਿਬ ਜ਼੝ਬਾਨੀ ਯਾਦ ਸੀ।

‘ਪੰਜ ਪਿਆਰੇ’ ਚ੝ਣਨ ਵੇਲੇ ਕੋਈ ਇਹ ਕਸੌਟੀ ਨਹੀਂ ਸੀ ਵਰਤੀ ਗਈ ਕਿ ਉਹੋ ਹੀ ਅੱਗੇ ਆਉਣ ਜਿੰਨ੝ਹਾਂ ਨੂੰ ‘ਜਾਪ੝’ ਸਾਹਿਬ ਜ਼ਬਾਨੀ ਯਾਦ ਹੋਵੇ। ਪਰ ਇੰਨ੝ਹਾਂ ‘ਪੰਜ ਪਿਆਰਿਆਂ’ ਦਾ ਹੀ ਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਵਾਸਤੇ ‘ਅੰਮ੝ਰਿਤ’ ਤਿਆਰ ਕਰਨਾ ਹੀ ਜ਼ਾਹਰ ਕਰਦਾ ਹੈ ਕਿ ਉਨ੝ਹਾਂ ਨੂੰ ‘ਜਾਪ੝’ ਭੀ ਜ਼ਬਾਨੀ ਯਾਦ ਸੀ। ਇਹ ਸਾਬਤ ਕਰਦਾ ਹੈ ਕਿ ਉਸ ਵਕਤ ਤੱਕ ਸਿੱਖ ਕੌਮ ਵਿਚ ‘ਜਾਪ੝’ ਸਾਹਿਬ ਦਾ ਰੋਜ਼ਾਨਾ ਪਾਠ ਆਮ ਪ੝ਰਚੱਲਤ ਸੀ। ਪਹਿਲੇ ਦਿਨ ਪੰਝੀ ਹਜ਼ਾਰ ਸਿੱਖਾਂ ਨੇ ਅੰਮ੝ਰਿਤ ਛਕਿਆ, ਛਕਾਣ ਵਾਲੇ ਕਈ ਜਥੇ ਨਾਲੋ ਨਾਲ ਤਿਅਰ ਹ੝ੰਦੇ ਗਝ, ਉਹ ਸਾਰੇ ਹੀ ‘ਜਾਪ੝’ ਸਾਹਿਬ ਦਾ ਰੋਜ਼ਾਨਾ ਪਾਠ ਦੇ ਨੇਮੀ ਹੋਣਗੇ, ਤਾਹੀਂਝਂ ਅੰਮ੝ਰਿਤ ਤਿਆਰ ਕਰ ਸਕੇ। ਇਹ ਸਾਰੀ ਵਿਚਾਰ ਅੱਖਾਂ ਅੱਗੇ ਰੱਖਿਆਂ ਇਹੀ ਸਿੱਟਾ ਨਿਕਲਦਾ ਹੈ, ਕਿ ‘ਜਾਪ੝’ ਸਾਹਿਬ ਦੇ ਰੋਜ਼ਾਨਾ ਪਾਠ ਦਾ ਤਦੋਂ ਆਮ ਰਿਵਾਜ਼ ਸੀ।

ਇਸ ਬਾਣੀ ਦੀ ‘ਬਣਤਰ’ ਵੇਖਿਆਂ ਪਤਾ ਚਲਦਾ ਹੈ, ਕਿ ਇਸ ਵਿਚ ਸੰਸਕ੝ਰਿਤ ਦੇ ਬਹ੝ਤ ਲਫਜ਼ ਹਨ ਅਤੇ ਹਨ ਭੀ ਕਾਫੀ ਮ੝ਸ਼ਕਲ। ਸੋ ਇਸ ਬਾਣੀ ਦੇ ਪ੝ਰਚਲਤ ਹੋਣ ਲਈ ਕਾਫੀ ਸਮੇਂ ਦੀ ਲੋੜ ਸੀ: ਖਾਸ ਤੌਰ ਤੇ ਉਸ ਹਾਲਤ ਵਿਚ ਜਦੋਂ ਕਿ ਆਮ ਲੋਕਾਂ ਨੂੰ, ‘ਬ੝ਰਾਹਮਣ’ ਤੋਂ ਉਰੇ ਉਰੇ ਦੇ ਗਰੀਬ ਲੋਕਾਂ ਨੂੰ, ‘ਸੰਸਕ੝ਰਿਤ’ ਤੋਂ ਖਾਸ ਤੌਰ ਤੇ ਵਾਂਝਿਆ ਰੱਖਿਆ ਜਾ ਰਿਹਾ ਸੀ।

ਇਹ ਖਿਆਲ ਭੀ, ਕਿ ਸ਼ਾਇਦ ‘ਖਾਲਸਾ’ ਸਜਾਣ ਵਾਲੇ ਦਿਨ ਸਤਿਗ੝ਰੂ ਜੀ ਨੇ ‘ਅੰਮ੝ਰਿਤ’ ਤਿਆਰ ਕਰਨ ਵਾਲੇ ਸਿੰਘਾਂ ਪਾਸੋਂ ਗ੝ਟਕਿਆਂ ਤੋਂ ਹੀ ਪਾਠ ਕਰਾ ਲਿਆ ਹੋਵੇ, ਪਰਖ ਦੀ ਕਸਵੱਟੀ ਉਤੇ ਠੀਕ ਨਹੀਂ ਉਤਰਦਾ। ‘ਜਾਪ੝’ ਸਾਹਿਬ ਦਾ ਪਾਠ ਕਰਕੇ ਵੇਖੋ’ ਨਵਾਂ ਬੰਦਾ ਜੋ ਸੰਸਕ੝ਰਿਤ ਤੇ ਫਾਰਸੀ ਦੋਹਾਂ ਤੋਂ ਅਨਜਾਣ ਭੀ ਹੋਵੇ, ਦੋ ਚਾਰ ਦਸ ਦਿਨਾਂ ਦੀ ਮਿਹਨਤ ਨਾਲ ਭੀ ਸਹੀ ਤਰੀਕੇ ਨਾਲ ਪਾਠ ਨਹੀਂ ਕਰ ਸਕਦਾ। ਤੇ ਪਹਿਲੇ ਦਿਨ ਹੀ ਗ੝ਟਕਿਆਂ ਤੋਂ ਪਾਠ ਕਰਕੇ ਭੀ ਪਾਠ ਕਰਨ ਵਾਲਿਆਂ ਦੇ ਅੰਦਰ ਇਸ ਬਾਣੀ ਤੋਂ ਪੈਦਾ ਹੋਣ ਵਾਲਾ ਹ੝ਲਾਰਾ ਤੇ ਉਤਸ਼ਾਹ ਭੀ ਪੈਦਾ ਨਹੀਂ ਸੀ ਹੋ ਸਕਦਾ। ਇਸ ਤਰ੝ਹਾਂ ਭੀ ਉਹ ਸਾਰਾ ‘ਉਦਮ’ ਨਿਸਫਲ ਜਾਂਦਾ ਸੀ। ਸੋ, ਉਪਰ ਦੱਸੀ ਵਿਚਾਰ ਤੋਂ ਇਹੀ ਸਿੱਟਾ ਨਿਕਲਦਾ ਹੈ, ਕਿ ‘ਜਾਪ੝’ ਸਾਹਿਬ ਦੀ ਬਾਣੀ ਸੰਨ 1699 ਤੋਂ ਕਾਫੀ ਸਮਾਂ ਪਹਿਲਾਂ ਦੀ ਉਚਾਰੀ ਹੋਈ ਸੀ ਅਤੇ ਸਿੱਖਾਂ ਵਿਚ ਇਸਦਾ ਪਾਠ ਬਹ੝ਤ ਪ੝ਰਚਲਤ ਸੀ।

ਇਹ ਗੱਲ ਇਤਿਹਾਸਿਕ ਤੌਰ ਤੇ ਬਹ੝ਤ ਪ੝ਰਸਿੱਧ ਹੈ, ਕਿ ਗ੝ਰੂ ਗੋਬਿੰਦ ਸਿੰਘ ਜੀ ਪਾਸ 52 ਵਿਦਵਾਨ ਕਵੀ ਰਹਿੰਦੇ ਸਨ, ਜੋ ਸਤਿਗ੝ਰੂ ਜੀ ਦੀ ਨਿਗਰਾਨੀ ਹੇਠ ਕਈ ਕਿਸਮ ਦੀ ਉਤਸ਼ਾਹ-ਜਨਕ ਕਵਿਤਾ ਲਿਖਦੇ ਸਨ। ਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਨੇ ਗ੝ਰਿਆਈ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਵੇਖ ਲਿਆ ਸੀ ਕਿ ਹ੝ਣ ਖੰਡਾ ਖੜਕਣ ਦਾ ਸਮਾਂ ਫਿਰ ਨੇੜੇ ਆ ਰਿਹਾ ਹੈ, ਤੇ ਇਸ ਵਿਚ ਪੂਰੇ ਉਤਰਨ ਲਈ ਗ੝ਰੂ ਨਾਨਕ ਦੇਵ ਜੀ ਦੇ ਨਾਮ- ਲੇਵਾ ਸਿੱਖਾਂ ਵਿਚ ਬੀਰ-ਰਸ ਭੀ ਭਰਨ ਦੀ ਲੋੜ ਹੈ। ਹੋਰ ਤਰੀਕੇ ਵਰਤਣ ਦੇ ਨਾਲ ਇਹ ਭੀ ਜ਼ਰੂਰੀ ਹੈ ਕਿ ਜੋਸ਼ ਭਰੀ ਕਵਿਤਾ ਤਿਆਰ ਕੀਤੀ ਜਾਵੇ ਅਤੇ ਇਸ ਦੇ ਸ੝ਣਨ ਪੜ੝ਹਨ ਦਾ ਵੀ ਆਮ ਸਿੱਖਾਂ ਵਿਚ ਪਰਚਾਰ ਹੋਵੇ। ਅਜਿਹੇ ਪ੝ਰਚਾਰ ਦਾ ਸਭ ਤੋਂ ਸੌਖਾ ਤਰੀਕਾ ‘ਕਵੀ ਦਰਬਾਰ’ ਹੀ ਹੋ ਸਕਦਾ ਹੈ। ਸੋ, ਸ੝ਰੀ ਕਲਗੀਧਰ ਜੀ ਦੀ ਨਿਗਰਾਨੀ ਵਿਚ ਉਤਸ਼ਾਹ-ਜਨਕ ਕਵਿਤਾਵਾਂ ਦੇ ‘ਕਵੀ ਦਰਬਾਰ’ ਭੀ ਹ੝ੰਦੇ ਸਨ।

ਇਹ ‘ਕਵੀ ਦਰਬਾਰ’ ਕਦੋਂ ਤੋਂ ਸ਼੝ਰੂ ਕੀਤੇ ਗਝ? ਇਸ ਬਾਰੇ ਇਤਿਹਾਸਕ ਤੌਰ ਤੇ ਸਾਨੂੰ ਇਹ ਖਬਰ ਮਿਲਦੀ ਹੈ ਕਿ ਰਿਆਸਤ ਨਾਹਨ ਵਿਚ ਜੋ ਸ੝ਰੀ ਦਸਮ ਪਾਤਸ਼ਾਹ ਜੀ ਦੇ ਹੱਥਾਂ ਦਾ ਬਣਿਆਂ ਹੋਇਆ ਗ੝ਰਦਵਾਰਾ ‘ਪਉਂਟਾ ਸਾਹਿਬ’ ਹੈ, ਉਥੇ ਹਜ਼ੂਰ ‘ਕਵੀ ਦਰਬਾਰ’ ਲਾਇਆ ਕਰਦੇ ਸਨ (ਝਸੇ ਅਸਥਾਨ ਦੀ ਇਕ ਕੰਧ ਅਗਸਤ 1942 ਵਿਚ ਜਮ੝ਨਾ ਦਰਿਆ ਦੇ ਹੜ੝ਹ ਨਾਲ ਢੱਠੀ ਸੀ) ਸੋ ਇਥੋਂ ਦੋ ਗੱਲਾਂ ਦੀ ਖਬਰ ਮਿਲੀ-ਪਹਿਲੀ, ਜਦੋਂ ਸਤਿਗ੝ਰੂ ਜੀ ਰਿਆਸਤ ਨਾਹਨ ਵਿਚ ਗਝ, ਉਸ ਸਮੇਂ ਤੋਂ ਪਹਿਲਾਂ ਹੀ ਆਪਦੇ ਪਾਸ ਕਈ ਵਿਦਵਾਨ ਕਵੀ ਆ ਚ੝ੱਕੇ ਸਨ; ਦੂਜੇ, ਇੰਨ੝ਹਾਂ ਕਵੀਆਂ ਦੀ ਉਤਸ਼ਾਹ-ਜਨਕ ਕਵਿਤਾ ‘ਕਵੀ ਦਰਬਾਰਾਂ’ ਵਿਚ ਸਿੱਖਾਂ ਨੂੰ ਸ੝ਣਾਈ ਜਾਂਦੀ ਸੀ, ਤਾਂ ਕਿ ਸਿੱਖਾਂ ਵਿਚ ‘ਬੀਰ-ਰਸ’ ਵਧੇ।

ਪਰ ਜੋ ਸਤਿਗ੝ਰੂ ਜੀ ਵਿਦਵਾਨ ਕਵੀਆਂ ਦੀ ਇਤਨੀ ਕਦਰ ਕਰਦੇ ਹੋਣ, ਅਤੇ ਜਿੰਨ੝ਹਾਂ ਦੀ ਆਪਣੀ ਭੀ ਉਚ ਦਰਜ਼ੇ ਦੀ ‘ਬਾਣੀ’ ਸਾਡੇ ਪਾਸ ਮੌਜੂਦ ਹੋਵੇ, ਉਨ੝ਹਾਂ ਬਾਰੇ ਇਹ ਅੰਦਾਜ਼ਾ ਗਲਤ ਨਹੀਂ ਕਿ ਰਿਆਸਤ ਨਾਹਨ ਵਿਚ ਬਣੇ ਗ੝ਰਦਵਾਰਾ ‘ਪਉਂਟਾ’ ਸਾਹਿਬ ਦੇ ‘ਕਵੀ ਦਰਬਾਰਾਂ’ ਵਿਚ ਹਜ਼ੂਰ ਦੀ ਆਪਣੀ ‘ਬਾਣੀ’ ਭੀ ਸ੝ਣਾਈ ਜਾਂਦੀ ਸੀ ਅਤੇ ਆਪ ਉਸ ਵਕਤ ਤੱਕ ਮੰਨੇ-ਪ੝ਰਮੰਨੇ ‘ਕਵੀ’ ਬਣ ਚ੝ੱਕੇ ਸਨ।

ਗ੝ਰੂ ਗੋਬਿੰਦ ਸਿੰਘ ਜੀ ਰਿਆਸਤ ਨਾਹਨ ਵਿਚ ਸੰਨ 1684 ਈ: ਵਿਚ ਗਝ, ਤੇ ਉਥੇ ਤਿੰਨ ਸਾਲ ਰਹੇ। ਉਨ੝ਹੀ ਦਿਨੀ (1684-87) ਉਸ ਰਿਆਸਤ ਵਿਚ ਜਮ੝ਨਾ ਨਦੀ ਦੇ ਕੰਢੇ ਦੀ ਇਕਾਂਤ ਵਿਚ ‘ਜਾਪ੝ ਸਾਹਿਬ’ ‘ਸਵੈਯੇ’ ਅਤੇ ‘ਅਕਾਲ ਉਸਤਤਿ’ ਆਦਿਕ ਬਾਣੀਆਂ ਉਚਾਰੀਆਂ ਗਈਆਂ। ‘ਜਾਪ੝ ਸਾਹਿਬ’ ਅਤੇ ‘ਸਵੈਯੇ’ ਰੋਜ਼ਾਨਾਂ ਪਾਠ ਵਿਚ ਸ਼ਾਮਲ ਹੋਣ ਵਾਲੀਆਂ ਬਾਣੀਆਂ ਹੋਣ ਕਰਕੇ ਬਹ੝ਤ ਸਿੱਖਾਂ ਨੂੰ ਇਹ ਜ਼੝ਬਾਨੀ ਯਾਦ ਹੋ ਗਈਆਂ, ਅਤੇ ‘ਅੰਮ੝ਰਿਤ’ ਤਿਆਰ ਹੋਣ ਦੇ ਸਮੇਂ ਸਾਧਾਰਨ ਤੌਰ ਤੇ ਹੀ ਬਥੇਰੇ ਝਸੇ ਸਿੱਖ ਮਿਲ ਸਕੇ ਜਿੰਨ੝ਹਾਂ ਨੂੰ ਇਹ ਜ਼੝ਬਾਨੀ ਕੰਠ ਸਨ।

ਜਾਪ੝ ਸਾਹਿਬ ਵਿਚ ਅਰਬੀ ਤੇ ਫਾਰਸੀ

ਸੰਸਕ੝ਰਿਤ ਲਫਜ਼ਾਂ ਤੋਂ ਇਲਾਵਾ ਇਸ ਬਾਣੀ ਵਿਚ ਫਾਰਸੀ ਤੇ ਅਰਬੀ ਲਫਜ਼ ਵੀ ਹਨ। ਇਹਨਾਂ ਲਫਜ਼ਾਂ ਬਾਰੇ ਤਾਂ ਉਹੋ ਜਿਹੀ ਕੋਈ ਗ੝ੰਝਲ ਨਹੀਂ, ਜੋ ਸੰਸਕ੝ਰਿਤ ਲਫਜ਼ਾਂ ਵਿਚ ਵੇਖ ਆਝ ਹਾਂ; ਪਰ ਝਥੇ ਭੀ ਅਰਬੀ ਬੋਲੀ ਦੇ ਵਿਆਕਰਣ ਦੇ ਸੰਬੰਧ ਵਿਚ ਇਕ ਔਕੜ ਹੈ, ਜੋ ਠੀਕ ਤਰ੝ਹਾਂ ਸਮਝ ਲੈਣੀ ਜ਼ਰੂਰੀ ਹੈ।

ਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਵਿਚ ਕਈ ਝਸੀਆਂ ਅਨੋਖੀਆਂ ਗੱਲਾਂ ਆਉਂਦੀਆਂ ਹਨ, ਜਿੰਨ੝ਹਾਂ ਨੂੰ ਸਮਝਣ ਵਾਸਤੇ ਜੇ ਉਨ੝ਹਾਂ ਦੀ ‘ਬਾਣੀ’ ਤੋਂ ਕੋਈ ਬਾਹਰਲੀ ਕਸਵੱਟੀ ਵਰਤੀ ਜਾਝ ਤਾਂ ਗਲਤੀ ਖਾ ਜਾਈਦੀ ਹੈ। ‘ਅਰਦਾਸਿ’ ਵਿਚ ਵਰਤੇ ਹੋਝ ਲਫਜ਼ ‘ਭਗੌਤੀ’ ਬਾਰੇ ਬਹ੝ਤ ਸੱਜਣ ਟੱਪਲਾ ਖਾ ਜਾਂਦੇ ਹਨ, ਕਈ ਤਾਂ ਇਸ ਨੂੰ ‘ਦੇਵੀ-ਵਾਚਕ’ ਸਮਝ ਕੇ ਇਸ ਨੂੰ ਬਾਣੀ ਵਿਚੋਂ ਕੱਢਣ ਦਾ ਹੀ ਜਤਨ ਕਰਨ ਲੱਗ ਪੈਂਦੇ ਹਨ, ਤੇ ਕਈ ਸੱਜਣ ਇਸ ਨੂੰ ‘ਤਲਵਾਰ’ ਦਾ ਅਰਥ ਦੇ ਕੇ ਇਹ ਕਹਿਣ ਲੱਗ ਪੈਂਦੇ ਹਨ ਕਿ ਸਤਿਗ੝ਰੂ ਗੋਬਿੰਦ ਸਿੰਘ ਜੀ ਨੇ ਸ਼ਸਤ੝ਰ-ਪੂਜਾ ਸ਼੝ਰੂ ਕਰਾ ਦਿੱਤੀ। ‘ਬਚਿੱਤਰ ਨਾਟਕ’ ਵਿਚ ਲਫਜ਼ ‘ਕਾਲਕਾ’ ਵਰਤਿਆ ਮਿਲਦਾ ਹੈ; ਇਸ ਨੂੰ ਪੜ੝ਹ ਕੇ ਕਈ ਸੱਜਣ ਤਾਂ ਇਹ ਮੰਨ ਰਹੇ ਹਨ ਕਿ ਸਤਿਗ੝ਰੂ ਜੀ ਨੇ ‘ਦ੝ਰਗਾ’ ਦੀ ਪੂਜਾ ਕੀਤੀ ਹੈ, ਕਈ ਇਹ ਕਹਿ ਰਹੇ ਹਨ ਕਿ ਇਹ ਬਾਣੀ ਸਤਿਗ੝ਰੂ ਜੀ ਦੀ ਆਪਣੀ ਨਹੀਂ ਹੈ। ਭਾਈ ਗ੝ਰਦਾਸ ਜੀ (ਦੂਜੇ) ਦੀ ‘ਵਾਰ’ ਵਿਚ ਇਸ ਲਫਜ਼ ‘ਕਾਲਕਾ’ ਬਾਰੇ ਇਕ ਤ੝ਕ ਇਉਂ ਹੈ:

  ਗ੝ਰਿ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ॥

ਪਰ ਲਫਜ਼ ‘ਕਾਲਕਾ’ ਨੂੰ ਸਹੀ ਤਰੀਕੇ ਨਾਲ ਨਾ ਸਮਝਣ ਕਰਕੇ ਕਈ ਸੱਜਣ ਇਸ ਦਾ ਪਾਠ ਇਉਂ ਕਰਦੇ ਸ੝ਣੀਦੇ ਹਨ:

  ਗ੝ਰ ਸਿਮਰਿ ਮਨਾਇਓ ਕਾਲ ਕੋ ਖੰਡੇ ਕੀ ਵੇਲਾ॥ 

ਇੰਨ੝ਹਾਂ ਭ੝ਲੇਖਿਆਂ ਦਾ ਅਸਲ ਕਾਰਨ ਇਹ ਹੈ ਕਿ ਸਤਿਗ੝ਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਵਰਤੇ ਹੋਝ ਇਹੋ ਜਿਹੇ ਲਫਜ਼ਾਂ ਨੂੰ ਸਮਝਣ ਵਾਸਤੇ ਅਸੀਂ ਬਾਹਰੋਂ ਕੋਈ ਹੋਰ ਕਸਵੱਟੀ ਵਰਤਦੇ ਹਾਂ। ਪਰ ਅਸਲ ਵਿਚ ਉਨ੝ਹਾਂ ਦੇ ਭਾਵਾਂ ਨੂੰ ਸਮਝਣ ਦਾ ਸਹੀ ਤਰੀਕਾ ਇਹ ਹੈ ਕਿ ਉਨ੝ਹਾਂ ਦੀ ਆਪਣੀ ਹੀ ਬਾਣੀ ਵਿਚ ਹੋਰ ਹੋਰ ਥਾਂ ਵਰਤੇ ਹੋਝ ਇਹਨਾਂ ਲਫਜ਼ਾਂ ਨੂੰ ਪੜ੝ਹੀਝ ਤੇ ਫਿਰ ਵੇਖੀਝ ਕਿ ਉਹ ਆਪ ਇੰਨ੝ਹਾਂ ਲਫਜ਼ਾਂ ਨੂੰ ਕਿਸ ਅਰਥ ਵਿਚ ਵਰਤਦੇ ਹਨ। ਉਚ-ਕੋਟੀ ਦੇ ਕਵੀ ਤੇ ਵਿਦਵਾਨ ਲਿਖਾਰੀ ਸਿਰਫ ਪਹਿਲੀ ਮੌਜੂਦ ‘ਬੋਲੀ’ ਨੂੰ ਹੀ ਸ੝ੰਦਰ ਤਰੀਕੇ ਨਾਲ ਨਹੀਂ ਵਰਤਦੇ ਸਗੋਂ ‘ਬੋਲੀ’ ਵਿਚ ਹੋਰ ਨਵੇਂ ਲਫਜ਼ ਤੇ ਖਿਆਲ ਲਿਆ ਭਰਦੇ ਹਨ, ਤੇ ਕਈ ਮਰ ਚ੝ੱਕੇ ਲਫਜ਼ਾਂ ਨੂੰ ਨਵੀਂ ਜਿੰਦ ਪਾ ਕੇ ਨਵੇਂ ਰੂਪ ਤੇ ਨਵੇਂ ਅਰਥ ਵਿਚ ਵਰਤਦੇ ਹਨ। …

ਨੋਟ:-ਪ੝ਰੋ. ਸਾਹਿਬ ਸਿੰਘ ਜੀ (ਡੀ. ਲਿਟ) ਦੀ ਲਿਖੀ ਹੋਈ ਪ੝ਸਤਕ ‘ਜਾਪ੝ ਸਾਹਿਬ ਸਟੀਕ’ ਸਿੰਘ ਬ੝ਰਦਰਜ਼, ਬਜ਼ਾਰ ਮਾਈ ਸੇਵਾਂ, ਅੰਮ੝ਰਿਤਸਰ ਵੱਲੋਂ ਛਾਪੀ ਗਈ ਹੈ, ਜਿਸਦਾ ਆਈ ਝਸ ਬੀ ਝਨ 81-7202-077-1 (ਪੇਪਰ ਬੈਕ) ਅਤੇ ਸਜਿਲਦ ਦਾ ਨੰ: 81-7205-146-8 ਹੈ।