Aao Baniyae Kafla

From SikhiWiki
Revision as of 13:09, 15 May 2007 by Hpt lucky (talk | contribs)
(diff) ← Older revision | Latest revision (diff) | Newer revision → (diff)
Jump to navigationJump to search

ਆਓ ਬਣਾਈਝ ਕਾਫਲਾ

ਆਓ ਬਣਾਈਝ ਕਾਫਲਾ, ਤੇ ਬਦਲੀਝ ਸੰਸਾਰ ਨੂੰ। ਆਓ ਘੜੀਝ ਕਲਮ ਨੂੰ, ਕਰੀਝ ਤਿੱਖੀ ਇਹਦੀ ਧਾਰ ਨੂੰ।

ਆਓ ਲਗਾਈਝ ਉਂਗਲੀ, ਸੜਕਾਂ ਤੇ ਮੰਗਦੇ ਬਾਲ ਨੂੰ। ਜਿਹਦਾ ਕੋਈ ਕਸੂਰ ਨਾ, ਕੱਟੀਝ ਉਹਦੇ ਜੰਜਾਲ ਨੂੰ।

ਬੱਚਿਆਂ ਦੇ ਵਿਚ ਬੈਠ ਕੇ, ਵਿਦਿਆ ਦੇ ਪਾਝ ਦਾਨ ਨੂੰ। ਕੱਟਕੇ ਗਰੀਬੀ ਬਾਪ ਦੀ, ਰੋਸ਼ਨ ਕਰੇ ਖਾਨਦਾਨ ਨੂੰ।

ਆਓ ਧੀਆਂ ਬਚਾ ਲਈਝ, ਸਾਇੰਸ ਦੇ ਵਰਦਾਨ ਤੋਂ। ਮਾਪਿਆਂ ਨੂੰ ਨਾ ਰੱਖੀਝ, ਵਾਂਝੇ ਧੀਆਂ ਦੇ ਦਾਨ ਤੋਂ।

ਆਓ ਮੱਥੇ ਤੋਂ ਪੂੰਝੀਝ, ਦਾਜ ਦੇ ਭੈੜੇ ਨਿਸ਼ਾਨ ਨੂੰ। ਧੀਆਂ ਦੀ ਡੋਲੀ ਤੋਰ ਕੇ, ਕਰੀਝ ਵੱਡੇ ਅਹਿਸਾਨ ਨੂੰ।

ਲਾਹ ਕੇ ਨਕਾਬ ਝੂਠ ਦੀ, ਨਫਰਤ ਦੀ ਕੰਧ ਨੂੰ ਢਾਹ ਦੇਈਝ। ਮਿਟਾ ਕੇ ਮਨਾਂ ਚੋ ਖ੝ਦੀ ਨੂੰ, ਗੈਰਾਂ ਨੂੰ ਆਪਣੇ ਬਣਾ ਲਈਝ।

ਬੰਬਾਂ ਨਾਲ ਨਹੀਂ ਨਿਪਟਣਾ, ਜੇ ਦਿਲਾਂ ਚੋਂ ਕੱਢਣਾਂ ਫਾਸਲਾ। ਹੈ ਨਵਾਂ ਸੰਸਾਰ ਇਹ ਸਿਰਜਣਾਂ, ਆਓ ਬਣਾਈਝ ਕਾਫਲਾ।

By - ਭੂਵਿੰਦਰ ਕੌਰ ਗਿੱਲ ਝਡਮੰਟਨ