Bhagat Jaidev and Guru Nanak
Guru Nanak's bani have some similarity to Jaidev's bani which tells us that Guru Nanak itself bring this shabad of Bhagat Jaidev from orissa. Here's some description by Prof Sahib Singh
Shabad 1
ਗੂਜਰੀ ਸਰੀ ਜੈਦੇਵ ਜੀਉ ਕਾ ਪਦਾ ਘਰ ੪
ੴ ਸਤਿਗਰ ਪਰਸਾਦਿ ॥
ਪਰਮਾਦਿ ਪਰਖਮਨੋਪਿਮੰ ਸਤਿ ਆਦਿ ਭਾਵ ਰਤੰ ॥ ਪਰਮਦਭਤੰ ਪਰਕਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥
ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮਰਿਤ ਤਤ ਮਇਅੰ ॥ ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ
ਇਛਸਿ ਜਮਾਦਿ ਪਰਾਭਯੰ ਜਸ ਸਵਸਤਿ ਸਕਰਿਤ ਕਰਿਤੰ ॥ ਭਵ ਭੂਤ ਭਾਵ ਸਮਬਯਯਿਅੰ ਪਰਮੰ ਪਰਸੰਨਮਿਦੰ ॥੨॥
ਲੋਭਾਦਿ ਦਰਿਸਟਿ ਪਰ ਗਰਿਹੰ ਜਦਿਬਿਧਿ ਆਚਰਣੰ ॥ ਤਜਿ ਸਕਲ ਦਹਕਰਿਤ ਦਰਮਤੀ ਭਜ ਚਕਰਧਰ ਸਰਣੰ ॥੩॥
ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥
ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥ ਜੈਦੇਵ ਆਇਉ ਤਸ ਸਫਟੰ ਭਵ ਭੂਤ ਸਰਬ ਗਤੰ ॥੫॥੧॥
Acc. to prof. Sahib Singh:
ਭਗਤ ਜੈਦੇਵ ਜੀ ਦਾ ਇਹ ਸ਼ਬਦ ਗੂਜਰੀ ਰਾਗ ਵਿਚ ਹੈ। ਇਸੇ ਹੀ ਰਾਗ ਦੇ ਸ਼ਰੂ ਵਿਚ ਗਰੂ ਨਾਨਕ ਦੇਵ ਜੀ ਦਾ ਇਕ ਸ਼ਬਦ ਹੈ। ਦੋਹਾਂ ਨੂੰ ਆਮਹੋ ਸਾਹਮਣੇ ਰੱਖ ਕੇ ਪੜਹੀਝ ਤਾਂ ਪਰਤੱਖ ਪਰਤੀਤ ਹੰਦਾ ਹੈ ਕਿ ਸ਼ਬਦ ਉਚਾਰਨ ਵੇਲੇ ਗਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਜੈਦੇਵ ਜੀ ਦਾ ਇਹ ਸ਼ਬਦ ਮੌਜੂਦ ਸੀ। ਗਰੂ ਨਾਨਕ ਦੇਵ ਜੀ ਦਾ ਉਹ ਸ਼ਬਦ ਹੇਠ ਦਿੱਤਾ ਜਾਂਦਾ ਹੈ: ਗੂਜਰੀ ਮਹਲਾ ੧ ਘਰ ੪ ਭਗਤਿਪਰੇਮ ਆਰਾਧਿਤੰ, ਸਚ ਪਿਆਸ ਪਰਮ ਹਿਤੰ ॥ ਬਿਲਲਾਪ ਬਿਲਲ ਬਿਨੰਤੀਆ, ਸਖ ਭਾਇ ਚਿਤ ਹਿਤੰ ॥੧॥ ਜਪਿ ਮਨ ਨਾਮ ਹਰਿ ਸਰਣੀ ॥ ਸੰਸਾਰ ਸਾਗਰ ਤਾਰਿ ਤਾਰਣ, ਰਮ ਨਾਮ ਕਰਿ ਕਰਣੀ ॥੧॥ਰਹਾਉ॥ ਝ ਮਨ ਮਿਰਤ ਸਭ ਚਿੰਤੰ, ਗਰ ਸਬਦਿ ਹਰਿ ਰਮਣੰ ॥ ਮਤਿ ਤਤ ਗਿਆਨੰ, ਕਲਿਆਣ ਨਿਧਾਨੰ, ਹਰਿ ਨਾਮ ਮਨਿ ਰਮਣੰ ॥੨॥ ਚਲ ਚਿਤ ਵਿਤ ਭਰਮਾ ਭਰਮੰ ਜਗ ਮੋਹ ਮਗਨ ਹਿੰਤ ॥ ਥਿਰ ਨਾਮ ਭਗਤ ਦਿੜੰ ਮਤੀ, ਗਰ ਵਾਕਿ ਸਬਦ ਰਤੰ ॥੩॥ ਭਰਮਾਤਿ ਭਰਮ ਨ ਚੂਕਈ, ਜਗ ਜਨਮਿ ਬਿਆਧਿ ਖਪੰ ॥ ਅਸਥਾਨ ਹਰਿ ਨਿਹਕੇਵਲੰ, ਸਤਿ ਮਤੀ ਨਾਮ ਤਪੰ ॥੪॥ ਇਹ ਜਗ ਮੋਹ ਹੇਤ ਬਿਆਪਿਤੰ, ਦਖ ਅਧਿਕ ਜਨਮ ਮਰਣੰ ॥ ਭਜ ਸਰਣਿ ਸਤਿਗਰ ਊਬਰਹਿ, ਹਰਿ ਨਾਮ ਰਿਦ ਰਮਣੰ ॥੫॥ ਗਰਮਤਿ ਨਿਹਚਲ ਮਨਿ ਮਨ ਮਨੰ ਸਹਜ ਬੀਚਾਰੰ ॥ ਸੋ ਮਨ ਨਿਰਮਲ, ਜਿਤ ਸਾਚ ਅੰਤਰਿ, ਗਿਆਨ ਰਤਨ ਸਾਰੰ ॥੬॥ ਭੈ ਭਾਇ ਭਗਤਿ ਤਰ ਭਵਜਲ ਮਨਾ, ਚਿਤ ਲਾਇ ਹਰਿ ਚਰਣੀ ॥ ਹਰਿ ਨਾਮ ਹਿਰਦੈ ਪਵਿਤਰ ਪਾਵਨ, ਇਹ ਸਰੀਰ ਤਉ ਸਰਣੀ ॥੭॥ ਲਬ ਲੋਭ ਲਹਰਿ ਨਿਵਾਰਣੰ, ਹਰਿ ਨਾਮ ਰਾਸਿ ਮਨੰ ॥ ਮਨ ਮਾਰਿ ਤਹੀ ਨਿਰੰਜਨਾ, ਕਹ ਨਾਨਕ ਸਰਨੰ ॥੮॥੧॥੫॥ ਕਈ ਗੱਲਾਂ ਵਿਚ ਇਹ ਸ਼ਬਦ ਆਪੋ ਵਿਚ ਮਿਲਦੇ ਹਨ: (੧) ਦੋਵੇਂ ਸ਼ਬਦ 'ਘਰ ੪' ਵਿਚ ਹਨ। (੨) ਸਰ ਨਾਲ ਦੋਹਾਂ ਨੂੰ ਪੜਹ ਕੇ ਵੇਖੋ, ਛੰਦ ਦੀ ਚਾਲ ਇੱਕੋ ਜਿਹੀ ਹੈ। (੩) ਦੋਹਾਂ ਦੀ ਬੋਲੀ ਭੀ ਤਕਰੀਬਨ ਇਕੋ ਜਿਹੀ ਹੈ। (੪) ਕਈ ਲਫ਼ਜ਼ ਦੋਹਾਂ ਸ਼ਬਦਾਂ ਵਿਚ ਸਾਂਝੇ ਹਨ। ਦੋਹਾਂ ਸ਼ਬਦਾਂ ਦੀ ਇਸ ਡੂੰਘੀ ਸਾਂਝ ਤੋਂ ਅੰਦਾਜ਼ਾ ਇਹੀ ਲੱਗਦਾ ਹੈ ਕਿ ਜਦੋਂ ਗਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਵਿਚ (ਸੰਨ ੧੫੦੮ ਤੋਂ ਸੰਨ ੧੫੧੫ ਤਕ) ਸਾਰੇ ਹਿੰਦੂ ਤੀਰਥਾਂ ਤੇ ਗਝ ਤਾਂ ਭਗਤ ਜੈਦੇਵ ਜੀ ਦੇ ਜਨਮ-ਨਗਰ ਭੀ ਪਹੰਚੇ। ਉਥੋਂ ਭਗਤ ਜੀ ਦਾ ਇਹ ਸ਼ਬਦ ਮਿਲਿਆ; ਇਸ ਨੂੰ ਆਪਣੇ ਆਸ਼ੇ-ਅਨਸਾਰ ਵੇਖ ਕੇ ਇਸ ਦਾ ਉਤਾਰਾ ਆਪਣੇ ਪਾਸ ਰੱਖ ਲਿਆ ਤੇ ਇਸੇ ਹੀ ਰੰਗ ਢੰਗ ਦਾ ਸ਼ਬਦ ਆਪਣੇ ਵਲੋਂ ਉਚਾਰ ਕੇ ਇਸ ਸ਼ਬਦ ਨਾਲ ਪੱਕੀ ਡੂੰਘੀ ਸਾਂਝ ਪਾ ਲਈ। ਕਈ ਸੱਜਣ ਇਹ ਖ਼ਿਆਲ ਕਰਦੇ ਹਨ ਕਿ ਭਗਤਾਂ ਦੀ ਬਾਣੀ ਗਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ। ਪਰ ਜਿਥੋਂ ਤੱਕ ਇਸ ਸ਼ਬਦ ਦਾ ਸੰਬੰਧ ਹੈ, ਇਹ ਸ਼ਬਦ ਹਰ ਹਾਲਤ ਵਿਚ ਗਰੂ ਨਾਨਕ ਦੇਵ ਜੀ ਨੇ ਆਪ ਭਗਤ ਜੈਦੇਵ ਜੀ ਦੀ ਜਨਮ-ਭੂਮੀ ਵਲੋਂ ਲਿਆਂਦਾ ਹੈ; ਇਹੀ ਕਾਰਨ ਹੈ ਕਿ ਇਹਨਾਂ ਦੋਹਾਂ ਸ਼ਬਦਾਂ ਵਿਚ ਇਤਨੇ ਨੇੜੇ ਦੀ ਸਾਂਝ ਹੈ। ❀ ਨੋਟ: ਭਗਤ-ਬਾਣੀ ਦਾ ਵਿਰੋਧੀ ਸੱਜਣ ਇਸ ਸ਼ਬਦ ਬਾਰੇ ਲਿਖਦਾ ਹੈ ਕਿ ਇਸ ਸ਼ਬਦ ਅੰਦਰ ਵਿਸ਼ਨੂੰ-ਭਗਤੀ ਦਾ ਉਪਦੇਸ਼ ਹੈ। ਇਹ ਅੰਦਾਜ਼ਾ ਲਫ਼ਜ਼ 'ਚਕਰਧਰ' ਤੋਂ ਲਾਇਆ ਗਿਆ ਜਾਪਦਾ ਹੈ। ਪਰ ਬਾਕੀ ਦੇ ਲਫ਼ਜ਼ ਪੜਹ ਕੇ ਵੇਖੋ। 'ਰਹਾਉ' ਵਾਲੀ ਤਕ ਵਿਚ ਹੀ ਭਗਤ ਜੀ ਆਖਦੇ ਹਨ 'ਕੇਵਲ ਰਾਮ ਨਾਮ ਮਨੋਰਮੰ। ਬਦਿ ਅੰਮਰਿਤ ਤਤ ਮਇਅੰ'। ਤੇ, 'ਰਹਾਉ' ਦੀਆਂ ਤਕਾਂ ਵਿਚ ਦਿੱਤੇ ਹੋਝ ਖ਼ਿਆਲ ਦੀ ਹੀ ਵਿਆਖਿਆ ਸਾਰੇ ਸ਼ਬਦ ਵਿਚ ਹੋਇਆ ਕਰਦੀ ਹੈ। ਇਸੇ 'ਰਾਮ ਨਾਮ' ਵਾਸਤੇ ਜੈਦੇਵ ਜੀ ਸ਼ਬਦ ਦੇ ਬਾਕੀ ਦੇ ਬੰਦਾਂ ਵਿਚ ਹੇਠ ਲਿਖੇ ਲਫ਼ਜ਼ ਵਰਤਦੇ ਹਨ-ਪਰਮਾਦਿ ਪਰਖ, ਅਨੋਪਿਮ, ਪਰਮ-ਅਦਭਤ, ਪਰਕਰਿਤਿ-ਪਰ, ਚਕਰਧਰ, ਹਰਿ, ਗੋਬਿੰਦ, ਸਰਬ-ਗਤ। ਸਾਫ਼ ਪਰਤੱਖ ਹੈ ਕਿ ਸਰਬ-ਵਿਆਪਕ ਅਕਾਲ ਪਰਖ ਦੀ ਭਗਤੀ ਦਾ ਉਪਦੇਸ਼ ਕਰ ਰਹੇ ਹਨ। ਇਸੇ ਸ਼ਬਦ ਨਾਲ ਗਰੂ ਅਰਜਨ ਸਾਹਿਬ ਦਾ ਹੇਠ ਲਿਖਿਆ ਸ਼ਬਦ ਭੀ ਰਲਾ ਕੇ ਪੜਹੋ, ਕੈਸੀ ਸਆਦਲੀ ਸਾਂਝ ਦਿੱਸਦੀ ਹੈ, ਤੇ ਭਗਤ ਜੀ ਦੇ ਸ਼ਬਦ ਤੋਂ ਤਰਭਕਣ ਵਾਲੀ ਕੋਈ ਗੰਝੈਸ਼ ਨਹੀਂ ਜਾਪਦੀ। (ਗੂਜਰੀ ਮਹਲਾ ੫ ਘਰ ੪)। ਨਾਥ ਨਰਹਰ ਦੀਨ ਬੰਧਵ, ਪਤਿਤ ਪਾਵਨ ਦੇਵ। ਭੈਤਰਾਸਨਾਸ ਕਰਿਪਾਲ ਗਣਨਿਧਿ, ਸਫਲ ਸਆਮੀ ਸੇਵ।੧। ਹਰਿ ਗੋਪਾਲ ਗਰ ਗੋਬਿੰਦ। ਚਰਣ ਸਰਣ ਦਇਆਲ ਕੇਸਵ, ਮਰਾਰਿ ਮਨ ਮਕਰੰਦ। ਜਨਮ ਮਰਨ ਨਿਵਾਰਿ ਧਰਣੀਧਰ, ਪਤਿ ਰਾਖ ਪਰਮਾਨੰਦ।੨। ਜਲਤ ਅਨਤ ਤਰੰਗ ਮਾਇਆ, ਗਰ ਗਿਆਨ ਹਰਿ ਰਿਦ ਮੰਤ। ਛੇਦਿ ਅਹੰਬਧਿ ਕਰਣਾਮੈ, ਚਿੰਤ ਮੇਟਿ ਪਰਖ ਅਨੰਤ।੩।..... ਧਨਾਢਿ ਆਢਿ ਭੰਡਾਰ ਹਰਿ ਨਿਧਿ, ਹੋਤ ਜਿਨਾ ਨ ਚੀਰ। ਮਗਧ ਮੂੜ ਕਟਾਖਹਹ ਸਰੀਧਰ, ਭਝ ਗਣ ਮਤਿ ਧੀਰ।੬।..... ਦੇਤ ਦਰਸਨ ਸਰਵਨ ਹਰਿ ਜਸ, ਰਸਨ ਨਾਮ ਉਚਾਰ। ਅੰਗ ਸੰਗ ਭਗਵਾਨ ਪਰਸਨ ਪਰਭ ਨਾਨਕ ਪਤਿਤ ਉਧਾਰ।੮।੧।੨।੫।
Shabad 2
ਰਾਗ ਮਾਰੂ ਬਾਣੀ ਜੈਦੇਉ ਜੀਉ ਕੀ
ੴ ਸਤਿਗਰ ਪਰਸਾਦਿ ॥
ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤ ਕੀਆ ॥
ਅਬਲ ਬਲ ਤੋੜਿਆ ਅਚਲ ਚਲ ਥਪਿਆ ਅਘੜ ਘੜਿਆ ਤਹਾ ਅਪਿਉ ਪੀਆ ॥੧॥
ਮਨ ਆਦਿ ਗਣ ਆਦਿ ਵਖਾਣਿਆ ॥ ਤੇਰੀ ਦਬਿਧਾ ਦਰਿਸਟਿ ਸੰਮਾਨਿਆ ॥੧॥ ਰਹਾਉ ॥
ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥
ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬਰਹਮ ਨਿਰਬਾਣ ਲਿਵ ਲੀਣ ਪਾਇਆ ॥੨॥੧॥
❝ ਭਾਵ: ਪਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਅਤੇ ਕਰਮ ਵਲੋਂ ਪੂਰਨ ਤੌਰ ਤੇ ਪਵਿਤਰ ਹੰਦੇ ਹਨ (ਭਾਵ, ਭਗਤਾਂ ਦਾ ਮਨ ਪਵਿਤਰ, ਬੋਲ ਪਵਿਤਰ ਅਤੇ ਕੰਮ ਭੀ ਪਵਿਤਰ ਹੰਦੇ ਹਨ)। ਉਹਨਾਂ ਨੂੰ ਜੋਗ ਨਾਲ ਕੀਹ ਵਾਸਤਾ? ਉਹਨਾਂ ਨੂੰ ਜੱਗ ਨਾਲ ਕੀਹ ਪਰਯੋਜਨ? ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀਹ? (ਭਾਵ, ਭਗਤ ਜਾਣਦੇ ਹਨ ਕਿ ਜੋਗ-ਸਾਧਨ, ਜੱਗ, ਦਾਨ ਅਤੇ ਤਪ ਕਰਨ ਤੋਂ ਕੋਈ ਆਤਮਕ ਲਾਭ ਨਹੀਂ ਹੋ ਸਕਦਾ, ਪਰਭੂ ਦੀ ਭਗਤੀ ਹੀ ਅਸਲ ਕਰਣੀ ਹੈ)। ਸਾਡਾ ਵੀਰ ਜੈਦੇਵ ਜੀ ਦੇ ਦੋ ਚਾਰ ਲਫ਼ਜ਼ਾਂ ਤੋਂ ਟਪਲਾ ਖਾ ਗਿਆ ਹੈ। ਜੇ ਸਾਰੇ ਸ਼ਬਦ ਦੇ ਅਰਥ ਨੂੰ ਗਹ ਨਾਲ ਸਮਝਣ ਦੀ ਕੋਸ਼ਸ਼ ਕਰਦਾ, ਤਾਂ ਇਹ ਉਕਾਈ ਨਾਹ ਲੱਗਦੀ। ਪਾਠਕ ਸੱਜਣ 'ਰਹਾਉ' ਦੀ ਤਕ ਦੇ ਲਫ਼ਜ਼ 'ਵਖਾਣਿਆ' ਤੋਂ ਸ਼ਰੂ ਕਰ ਕੇ ਪਹਿਲੇ 'ਬੰਦ' ਦੇ ਲਫ਼ਜ਼ 'ਭੇਦਿਆ' 'ਪੂਰੀਆ' ਆਦਿਕ ਤਕ ਅੱਪੜ ਕੇ ਅਰਥ ਕਰਨ-ਹੇ ਮਨ! ਆਦਿ (ਪਰਭੂ) ਦੇ ਗਣ ਆਦਿ ਵਖਾਣਿਆਂ (ਭਾਵ, ਪਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ) ਖੱਬੀ ਸਰ ਵਿਚ ਪਰਾਣ ਭੀ ਗਝ ਹਨ,... ਸੱਜੀ ਸਰ ਰਸਤੇ ਸੋਲਾਂ ਵਾਰੀ 'ਓਂ' ਆਖ ਕੇ ਉਤਰ ਭੀ ਆਝ ਹਨ (ਭਾਵ, ਪਰਾਣਾਯਾਮ ਦਾ ਸਾਰਾ ਹੀ ਉੱਦਮ ਸਿਫ਼ਤਿ-ਸਾਲਾਹ ਵਿਚ ਹੀ ਆ ਗਿਆ ਹੈ, ਅਰਥਾਤ, ਪਰਾਣਾਯਾਮ ਦਾ ਉੱਦਮ ਵਿਅਰਥ ਹੈ)। ਇਥੇ ਪਾਠਕਾਂ ਦੀ ਸਹੂਲਤ ਵਾਸਤੇ ਸਤਿਗਰੂ ਨਾਨਕ ਦੇਵ ਜੀ ਦੇ ਉੱਪਰ-ਲਿਖੇ ਸ਼ਬਦ ਦਾ ਅਰਥ ਦੇਣਾ ਭੀ ਜ਼ਰੂਰੀ ਜਾਪਦਾ ਹੈ। ਸੂਰ ਸਰ ਸੋਸਿ ਲੈ-ਸੂਰਜ (ਦੀ ਤਪਸ਼) ਦੇ ਸਰੋਵਰ ਨੂੰ ਸਕਾ ਦੇਹ, ਤਮੋ-ਗਣੀ ਸਭਾਉ ਨੂੰ ਸਕਾ ਦੇਹ, (ਸੂਰਜ ਦੀ ਨਾੜੀ ਨੂੰ ਸਕਾ ਦੇਹ, ਇਹ ਹੈ ਸੱਜੀ ਸਰ ਦੀ ਰਾਹੀਂ ਪਰਾਣ ਉਤਾਰਨੇ)। ਸੋਮ ਸਰ ਪੋਖਿ ਲੈ-ਚੰਦਰਮਾ ਦੀ (ਸੀਤਲਤਾ) ਦੇ ਸਰੋਵਰ ਨੂੰ ਤਕੜਾ ਕਰ, ਸ਼ਾਂਤ-ਸਭਾਵ, ਸੀਤਲਤਾ ਨੂੰ ਤਕੜਾ ਕਰ, (ਚੰਦਰਮਾ ਦੀ ਨਾੜੀ ਨੂੰ ਤਕੜਾ ਕਰ, ਇਹ ਹੈ ਖੱਬੀ ਸਰ ਦੀ ਰਾਹੀਂ ਪਰਾਣ ਚਾੜਹਨੇ)। ਜਗਤਿ ਕਰਿ ਮਰਤ-ਸੋਹਣੀ ਜੀਵਨ-ਜਗਤਿ ਨੂੰ ਪਰਾਣਾਂ ਦਾ ਟਿਕਾਉਣਾ ਬਣਾ (ਜ਼ਿੰਦਗੀ ਨੂੰ ਸੋਹਣੀ ਜਗਤਿ ਵਿਚ ਰੱਖਣਾ ਹੀ ਪਰਾਣਾਂ ਨੂੰ ਸਖਮਨਾ ਨਾੜੀ ਵਿਚ ਟਿਕਾਣਾ ਹੈ। ਸ ਸਨਬੰਧ ਕੀਜੈ-ਸਾਰਾ ਇਹੋ ਜਿਹਾ ਹੀ ਮੇਲ ਮਿਲਾਉ। ਮੀਨ ਕੀ ਚਪਲ ਸਿਉ ਜਗਤਿ ਮਨ ਰਾਖੀਝ-ਇਸ ਜਗਤਿ ਨਾਲ ਮੀਨ ਦੀ ਚਪਲ ਵਾਲਾ ਮਨ ਰੱਖਿਆ ਜਾ ਸਕਦਾ ਹੈ, ਇਸ ਜਗਤਿ ਨਾਲ ਮੱਛੀ ਦੀ ਚੰਚਲਤਾ ਵਾਲਾ ਮਨ ਸਾਂਭਿਆ ਜਾ ਸਕਦਾ ਹੈ। ਉਡੈ ਨਹ ਹੰਸ-ਮਨ (ਵਿਕਾਰਾਂ ਵਲ) ਦੌੜਦਾ ਨਹੀਂ। ਨਹ ਕੰਧ ਛੀਜੈ-ਸਰੀਰ ਭੀ (ਵਿਕਾਰਾਂ ਵਿਚ) ਖਚਿਤ ਨਹੀਂ ਹੰਦਾ। ਭਗਤ ਜੈਦੇਵ ਜੀ ਦੇ ਦੂਜੇ ਸ਼ਬਦ ਦਾ ਹਵਾਲਾ ਦੇ ਕੇ ਸਾਡਾ ਵੀਰ ਆਖਦਾ ਹੈ ਕਿ ਉਸ ਸ਼ਬਦ ਵਿਚ ਵਿਸ਼ਨੂੰ-ਭਗਤੀ ਦਾ ਉਪਦੇਸ਼ ਹੈ। ਇਥੇ ਉਸ ਸ਼ਬਦ ਦਾ ਸਾਰਾ ਅਰਥ ਦੇਣ ਨਾਲ ਤਾਂ ਲੇਖ ਬਹਤ ਹੀ ਲੰਮਾ ਹੋ ਜਾਇਗਾ; ਸਿਰਫ਼ 'ਰਹਾਉ' ਦੀ ਤਕ ਪੇਸ਼ ਕੀਤੀ ਜਾਂਦੀ ਹੈ, ਕਿਉਂਕਿ ਇਹੀ ਤਕ ਸਾਰੇ ਸ਼ਬਦ ਦਾ ਕੇਂਦਰ ਹੋਇਆ ਕਰਦੀ ਹੈ। ਜੈਦੇਵ ਜੀ ਲਿਖਦੇ ਹਨ: "ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮਰਿਤ ਤਤ ਮਇਅੰ ॥ ਨ ਦਨੋਤਿ ਜਸਮਰਣੇਨ, ਜਨਮ ਜਰਾਧਿ ਮਰਣ ਭਇਅੰ ॥੧॥ਰਹਾਉ॥ ਭਾਵ: (ਹੇ ਭਾਈ!) ਕੇਵਲ ਪਰਮਾਤਮਾ ਦਾ ਸੰਦਰ ਨਾਮ ਸਿਮਰ, ਜੋ ਅੰਮਰਿਤ-ਭਰਪੂਰ ਹੈ, ਜੋ ਅਸਲੀਅਤ-ਰੂਪ ਹੈ, ਅਤੇ ਜਿਸ ਦੇ ਸਿਮਰਨ ਨਾਲ ਜਨਮ-ਮਰਨ, ਬਢੇਪਾ, ਚਿੰਤਾ-ਫ਼ਿਕਰ ਅਤੇ ਮੌਤ ਦਾ ਡਰ ਦੱਖ ਨਹੀਂ ਦੇਂਦਾ। ਪਤਾ ਨਹੀਂ, ਸਾਡੇ ਵੀਰ ਨੂੰ ਇਥੇ ਕਿਨਹਾਂ ਲਫ਼ਜ਼ਾਂ ਵਿਚ ਵਿਸ਼ਨੂੰ-ਭਗਤੀ ਦਿੱਸ ਰਹੀ ਹੈ। ❀ ਨੋਟ: ਇਸ ਸ਼ਬਦ ਨਾਲ ਰਲਾ ਕੇ ਹੇਠ-ਲਿਖਿਆ ਸ਼ਬਦ ਗਰੂ ਨਾਨਕ ਦੇਵ ਜੀ ਦਾ ਪੜਹੋ। ਇਹ ਭੀ ਮਾਰੂ ਰਾਗ ਵਿਚ ਹੀ ਹੈ: ਮਾਰੂ ਮਹਲਾ ੧ ॥ ਸੂਰ ਸਰ ਸੋਸਿ ਲੈ, ਸੋਮ ਸਰ ਪੋਖਿ ਲੈ, ਜਗਤਿ ਕਰਿ ਮਰਤ, ਸ ਸਨਬੰਧ ਕੀਜੈ ॥ ਮੀਨ ਕੀ ਚਪਲ ਸਿਉ ਜਗਤਿ ਮਨ ਰਾਖੀਝ, ਉਡੈ ਨਹ ਹੰਸ, ਨਹ ਕੰਧ ਛੀਜੈ ॥੧॥ ਮੂੜੇ ਕਾਇਚੇ ਭਰਮਿ ਭਲਾ ॥ ਨਹ ਚੀਨਿਆ ਪਰਮਾਨੰਦ ਬੈਰਾਗੀ ॥੧॥ ਰਹਾਉ ॥ ਅਜਰ ਗਹ ਜਾਰਿ ਲੈ, ਅਮਰ ਗਹ ਮਾਰਿ ਲੈ, ਭਰਾਤਿ ਤਜਿ ਛੋਡਿ, ਤਉ ਅਪਿਉ ਪੀਜੈ ॥ ਮੀਨ ਕੀ ਚਪਲ ਸਿਉ ਜਗਤਿ ਮਨ ਰਾਖੀਝ, ਉਡੈ ਨਹ ਹੰਸ, ਨਹ ਕੰਧ ਛੀਜੈ ॥੨॥ ਭਣਤਿ ਨਾਨਕ ਜਨੋ, ਰਵੈ ਜੇ ਹਰਿ ਮਨੋ, ਮਨ ਪਵਨ ਸਿਉ ਅੰਮਰਿਤ ਪੀਜੈ ॥ ਮੀਨ ਕੀ ਚਪਲ ਸਿਉ ਜਗਤਿ ਮਨ ਰਾਖੀਝ, ਉਡੈ ਨਹ ਹੰਸ, ਨਹ ਕੰਧ ਛੀਜੈ ॥੩॥੯॥ (ਪੰਨਾ 992)। ਦੋਵੇਂ ਸ਼ਬਦ ਮਾਰੂ ਰਾਗ ਵਿਚ ਹਨ; ਦੋਹਾਂ ਦੇ ਛੰਦ ਦੀ ਚਾਲ ਇਕੋ ਜਿਹੀ ਹੈ; ਕਈ ਲਫ਼ਜ਼ ਸਾਂਝੇ ਹਨ, ਜਿਵੇਂ 'ਸੂਰ, ਚੰਦ (ਸੋਮ), ਅਪਿਉ'। "ਦਬਿਧਾ ਦਰਿਸਟਿ" ਦੇ ਟਾਕਰੇ ਤੇ "ਮੀਨ ਕੀ ਚਪਲ ਸਿਉ ਮਨ" ਹੈ। ਜੈਦੇਵ ਜੀ ਦੇ ਸ਼ਬਦ ਵਿਚ ਸਿਫ਼ਤਿ-ਸਾਲਾਹ ਕਰਨ ਦੇ ਲਾਭ ਦੱਸੇ ਹਨ, ਗਰੂ ਨਾਨਕ ਦੇਵ ਜੀ ਨੇ ਸਿਫ਼ਤਿ-ਸਾਲਾਹ ਕਰਨ ਦੀ 'ਜਗਤਿ' ਭੀ ਦੱਸੀ ਹੈ। ਜੈਦੇਵ ਜੀ ਮਨ ਨੂੰ ਸੰਬੋਧਨ ਕਰ ਕੇ ਆਖਦੇ ਹਨ ਕਿ ਜੇ ਤੂੰ ਸਿਫ਼ਤਿ-ਸਾਲਾਹ ਕਰੇਂ ਤਾਂ ਤੇਰੀ ਚੰਚਲਤਾ ਦੂਰ ਹੋ ਜਾਇਗੀ, ਸਤਿਗਰੂ ਜੀ ਜੀਵ ਨੂੰ ਉਪਦੇਸ਼ ਕਰਦੇ ਹਨ ਕਿ ਸਿਫ਼ਤਿ-ਸਾਲਾਹ ਦੀ 'ਜਗਤਿ' ਵਰਤਿਆਂ ਮਨ ਦੀ ਚੰਚਲਤਾ ਮਿਟ ਜਾਂਦੀ ਹੈ। ਜਿਉਂ ਜਿਉਂ ਇਹਨਾਂ ਦੋਹਾਂ ਸ਼ਬਦਾਂ ਨੂੰ ਗਹ ਨਾਲ ਰਲਾ ਕੇ ਪੜਹੀਝ, ਡੂੰਘੀ ਸਾਂਝ ਦਿੱਸਦੀ ਹੈ, ਤੇ, ਇਸ ਨਤੀਜੇ ਉਤੇ ਅਪੜਨੋਂ ਰਹਿ ਨਹੀਂ ਸਕੀਦਾ ਕਿ ਆਪਣਾ ਇਹ ਸ਼ਬਦ ਉਚਾਰਨ ਵੇਲੇ ਗਰੂ ਨਾਨਕ ਦੇਵ ਜੀ ਦੇ ਸਾਹਮਣੇ ਭਗਤ ਜੈਦੇਵ ਜੀ ਦਾ ਸ਼ਬਦ ਮੌਜੂਦ ਸੀ। ਇਹ ਇਤਨੀ ਡੂੰਘੀ ਸਾਂਝ ਸਬਬ ਨਾਲ ਨਹੀਂ ਹੋ ਗਈ। ਗਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਵਿਚ ਹਿੰਦੂ ਤੀਰਥਾਂ ਤੇ ਹੰਦੇ ਹੋਝ ਬੰਗਾਲ ਵਿਚ ਭੀ ਅੱਪੜੇ ਸਨ। ਭਗਤ ਜੈਦੇਵ ਜੀ ਬੰਗਾਲ ਦੇ ਰਹਿਣ ਵਾਲੇ ਸਨ। ਉਸ ਦੀ ਸੋਭਾ (ਜੋ ਜ਼ਰੂਰ ਉਸ ਦੇਸ ਵਿਚ ਖਿਲਰੀ ਹੋਈ ਹੋਵੇਗੀ) ਸਣ ਕੇ ਉਸ ਦੀ ਸੰਤਾਨ ਪਾਸੋਂ ਜਾਂ ਭਗਤ ਜੀ ਦੇ ਸ਼ਰਧਾਲੂਆਂ ਪਾਸੋਂ ਇਹ ਸ਼ਬਦ ਲਿਆ ਹੋਵੇਗਾ। ❀ ਨੋਟ: ਭਗਤ-ਬਾਣੀ ਦਾ ਵਿਰੋਧੀ ਵੀਰ ਭਗਤ ਜੈਦੇਵ ਜੀ ਬਾਰੇ ਇਉਂ ਲਿਖਦਾ ਹੈ-"ਭਗਤ ਜੈਦੇਵ ਜੀ ਬੰਗਾਲ ਇਲਾਕੇ ਅੰਦਰ ਪਿੰਡ ਕੇਂਦਰੀ (ਪਰਗਨਾ ਬੀਰਬਾਨ) ਦੇ ਰਹਿਣ ਵਾਲੇ ਜਨਮ ਦੇ ਕਨੌਜੀਝ ਬਰਾਹਮਣ ਸਨ। ਸੰਸਕਰਿਤ ਦੇ ਚੰਗੇ ਵਿਦਵਾਨ ਤੇ ਕਵੀਸ਼ਰ ਸਨ। ਵੈਸੇ ਗਰਿਹਸਤੀ ਸਨ, ਜੋ ਸਪਤਨੀ ਸਮੇਤ ਸਾਧੂ ਬਿਰਤੀ ਅੰਦਰ ਰਹੇ। ਆਪ ਜੀ ਦੀ ਹੋਂਦ ਗਿਆਰਵੀਂ ਬਾਰਹਵੀਂ ਸਦੀ ਬਿਕਰਮੀ ਦੇ ਵਿਚਕਾਰ ਹੋਣੀ ਦੱਸੀ ਜਾਂਦੀ ਹੈ। ਆਪ ਅੰਤਮ ਦਮਾਂ ਤੀਕਰ ਗੰਗਾ ਦੇ ਪਜਾਰੀ ਰਹੇ, ਅਤੇ ਪੱਕੇ ਬਰਾਹਮਣ ਸਨ। ਜਗਨ ਨਾਥ ਦੇ ਮੰਦਰ ਵਿਚ ਇਹਨਾਂ ਦੇ ਰਚੇ ਗਰੰਥ "ਗੀਤ ਗੋਬਿੰਦ" ਦੇ ਭਜਨ ਗਾਝ ਜਾਂਦੇ ਹਨ। "ਮੌਜੂਦਾ ਛਾਪੇ ਦੀ ਬੀੜ ਵਿਚ ਆਪ ਜੀ ਦੇ ਨਾਮ ਪਰ ਕੇਵਲ ਦੋ ਸ਼ਬਦ ਹਨ, ਇਕ ਮਾਰੂ ਰਾਗ ਅੰਦਰ, ਦੂਸਰਾ ਗੂਜਰੀ ਰਾਗ ਵਿਚ; ਪਰ ਇਹਨਾਂ ਦੋਹਾਂ ਸ਼ਬਦਾਂ ਦਾ ਸਿੱਧਾਂਤ ਗਰਮਤਿ ਨਾਲ ਬਿਲਕਲ ਨਹੀਂ ਮਿਲਦਾ, ਦੋਵੇਂ ਸ਼ਬਦ ਵਿਸ਼ਨੂੰ ਭਗਤੀ ਅਤੇ ਜੋਗ-ਅੱਭਿਆਸ ਨੂੰ ਦਰਿੜਾਉਂਦੇ ਹਨ।" ਇਸ ਤੋਂ ਅਗਾਂਹ ਭਗਤ ਜੀ ਦਾ ਮਾਰੂ ਰਾਗ ਵਾਲਾ ਉਪਰ ਲਿਖਿਆ ਸ਼ਬਦ ਦੇ ਕੇ ਸਾਡਾ ਵੀਰ ਲਿਖਦਾ ਹੈ-"ਉਕਤ ਸ਼ਬਦ ਹਠ-ਯੋਗ ਕਰਮਾਂ ਦਾ ਉਪਦੇਸ਼ ਹੈ। ਇਸੇ ਗੂਜਰੀ ਰਾਗ ਅੰਦਰ "ਪਰਮਾਦਿ ਪਰਖ ਮਨੋਪਮੰ" ਵਾਲੇ ਸ਼ਬਦ ਅੰਦਰ ਵਿਸ਼ਨੂੰ-ਭਗਤੀ ਦਾ ਉਪਦੇਸ਼ ਹੈ। ਦੋਵੇਂ ਸ਼ਬਦ ਗਰਮਤਿ-ਸਿੱਧਾਂਤ ਦੇ ਉਕੇ ਉਲਟ ਹਨ।... ਗਰਬਾਣੀ ਵਿਖੇ ਭਗਤ ਜੈਦੇਵ ਜੀ ਦੇ ਸਿਧਾਂਤਾਂ ਦਾ ਜ਼ੋਰਦਾਰ ਖੰਡਣ ਮਿਲਦਾ ਹੈ।" ਸਾਡੇ ਵੀਰ ਨੇ ਹਠ-ਜੋਗ ਆਦਿਕ ਦਾ ਖੰਡਣ ਕਰਨ ਵਾਸਤੇ ਇਕ ਦੋ ਸ਼ਬਦ ਪਰਮਾਣ ਵਜੋਂ ਭੀ ਦਿੱਤੇ ਹਨ। ਆਓ, ਹਣ ਵਿਚਾਰ ਕਰੀਝ। ਸਾਡਾ ਵੀਰ ਭਗਤ-ਬਾਣੀ ਬਾਰੇ ਸਦਾ ਇਹ ਪੱਖ ਲੈਂਦਾ ਹੈ ਕਿ (੧) ਭਗਤ-ਬਾਣੀ ਦਾ ਆਸ਼ਾ ਗਰਬਾਣੀ ਦੇ ਆਸ਼ੇ ਦੇ ਉਲਟ ਹੈ। ਇਸ ਸ਼ਬਦ ਬਾਰੇ ਭੀ ਇਹੀ ਕਿਹਾ ਗਿਆ ਹੈ ਕਿ ਇਹ ਸ਼ਬਦ ਹਠ-ਜੋਗ ਦਰਿੜਾਉਂਦਾ ਹੈ ਤੇ ਗਰਮਤਿ ਹਠ-ਜੋਗ ਦਾ ਖੰਡਣ ਕਰਦੀ ਹੈ। (੨) ਭਗਤਾਂ ਦੇ ਕਈ ਸ਼ਬਦਾਂ ਵਿਚ ਸਤਿਗਰੂ ਜੀ ਦੇ ਕਈ ਸ਼ਬਦਾਂ ਨਾਲ ਸਾਂਝੇ ਲਫ਼ਜ਼ ਤੇ ਖ਼ਿਆਲ ਇਸ ਵਾਸਤੇ ਮਿਲਦੇ ਹਨ ਕਿ ਭਗਤਾਂ ਦੇ ਪੰਜਾਬ-ਵਾਸੀ ਸ਼ਰਧਾਲੂਆਂ ਨੇ ਭਗਤਾਂ ਦੇ ਸ਼ਬਦਾਂ ਦਾ ਪੰਜਾਬੀ ਵਿਚ ਉਲਥਾ ਕਰਨ ਵੇਲੇ ਇਹ ਲਫ਼ਜ਼ ਗਰਬਾਣੀ ਵਿਚੋਂ ਸਤੇ ਹੀ ਪਾ ਲਝ ਸਨ। ਅਸੀਂ ਜੈਦੇਵ ਜੀ ਦੇ ਇਸ ਸ਼ਬਦ ਦੇ ਨਾਲ ਇਸੇ ਹੀ ਰਾਗ ਵਿਚੋਂ ਸਰੀ ਗਰੂ ਨਾਨਕ ਦੇਵ ਜੀ ਦਾ ਭੀ ਇਕ ਸ਼ਬਦ ਪਾਠਕਾਂ ਦੇ ਪੇਸ਼ ਕਰ ਚਕੇ ਹਾਂ। ਇਹਨਾਂ ਦੋਹਾਂ ਸ਼ਬਦਾਂ ਵਿਚ ਕਈ ਲਫ਼ਜ਼ ਤੇ ਖ਼ਿਆਲ ਸਾਂਝੇ ਹਨ; ਜਿਵੇਂ ਕਿ: ਜੈਦੇਵ ਜੀ ਗਰੂ ਨਾਨਕ ਦੇਵ ਜੀ। ੧. ਚੰਦ ਸਤ - ਸੋਮ ਸਰ। ੨. ਸੂਰ ਸਤ - ਸੂਰ ਸਰ। ੩. ਚਲ - ਚਪਲ। ੪. ਅਪਿਉ ਪੀਆ - ਅਪਿਉ ਪੀਜੈ। ੫. ਮਨ - ਮਨ। ੬. ਦਬਿਧਾ ਦਰਿਸਟਿ - (ਰਹਾਉ ਦੀਆਂ ਤਕਾਂ) - ਭਰਮਿ ਭਲਾ। ੭. ਅਚਲ ਚਲ ਥਪਿਆ - ਉਡੈ ਨਹਿ ਹੰਸ। ੮. ਆਦਿ ਗਣ ਆਦਿ ਵਖਾਣਿਆ - ਰਵੈ ਜੇ ਹਰਿ ਮਨੋ। ਹਣ ਜੇ ਸਿਰਫ਼ ਇਹਨਾਂ 'ਚੰਦ, ਸੂਰ, ਖੋੜਸਾ' ਆਦਿਕ ਲਫ਼ਜ਼ਾਂ ਤੋਂ ਹੀ ਇਹ ਮਿਥ ਲੈਣਾ ਹੈ ਕਿ ਭਗਤ ਜੀ ਦਾ ਇਹ ਸ਼ਬਦ ਹਠ-ਜੋਗ ਕਰਮਾਂ ਦਾ ਉਪਦੇਸ਼ ਕਰਦਾ ਹੈ, ਤਾਂ ਇਹੀ ਖ਼ਿਆਲ ਗਰੂ ਨਾਨਕ ਸਾਹਿਬ ਦੇ ਸ਼ਬਦ ਬਾਰੇ ਭੀ ਮਿਥਣਾ ਪਝਗਾ। ਰਤਾ ਫਿਰ ਧਿਆਨ ਨਾਲ ਪੜਹੋ, "ਸੂਰ ਸਰ ਸੋਸਿ ਲੈ, ਸੋਮ ਸਰ ਪੋਖਿ ਲੈ, ਜਗਤਿ ਕਰਿ ਮਰਤ"। ਸਤਿਗਰੂ ਜੀ ਨੇ ਤਾਂ ਸਾਫ਼ ਲਫ਼ਜ਼ "ਮਰਤ" ਭੀ ਵਰਤ ਦਿੱਤਾ ਹੈ, ਜਿਸ ਦਾ ਅਰਥ ਹੈ 'ਪਰਾਣ, ਹਵਾ', ਜਿਸ ਤੋਂ ਅੰਞਾਣ ਮਨੱਖ 'ਪਰਾਣਾਯਾਮ' ਦਾ ਭਾਵ ਕੱਢ ਲਝਗਾ। ਪਰ ਨਿਰੇ ਇਹਨਾਂ ਲਫ਼ਜ਼ਾਂ ਦੇ ਆਸਰੇ ਜੇ ਕੋਈ ਸਿੱਖ ਇਹ ਸਮਝ ਲਝ ਕਿ ਇਸ ਸ਼ਬਦ ਵਿਚ ਸਤਿਗਰੂ ਨਾਨਕ ਦੇਵ ਜੀ ਨੇ ਪਰਾਣਾਯਾਮ ਦੀ ਵਡਿਆਈ ਕੀਤੀ ਹੈ, ਤਾਂ ਉਸ ਦੀ ਇਹ ਭਾਰੀ ਭੱਲ ਹੋਵੇਗੀ। ਸਾਡੇ ਵੀਰ ਨੇ ਭਗਤ ਜੈਦੇਵ ਜੀ ਨੂੰ ਹਠ-ਜੋਗ ਦਾ ਉਪਦੇਸ਼ਕ ਸਾਬਤ ਕਰਨ ਲਈ ਭਗਤ ਜੀ ਦਾ ਸਿਰਫ਼ ਇਹੀ ਸ਼ਬਦ ਪੇਸ਼ ਕੀਤਾ ਹੈ, ਜਿਸ ਦੇ ਦੋ ਚਾਰ ਲਫ਼ਜ਼ਾਂ ਨੂੰ ਓਪਰੀ ਨਿਗਾਹੇ ਵੇਖ ਕੇ ਅੰਞਾਣ ਸਿੱਖ ਟਪਲਾ ਖਾ ਸਕੇ। ਜੇ ਉਹ ਵੀਰ ਭਗਤ ਜੀ ਦਾ ਦੂਜਾ ਸ਼ਬਦ ਭੀ ਗਹ ਨਾਲ ਪੜਹ ਲੈਂਦਾ, ਤਾਂ ਸ਼ਾਇਦ ਉਹ ਆਪ ਭੀ ਇਸ ਟਪਲੇ ਤੋਂ ਬਚ ਜਾਂਦਾ। ਹਠ-ਜੋਗ ਦਾ ਪਰਚਾਰਕ ਹੋਣ ਦੇ ਥਾਂ ਉਸ ਸ਼ਬਦ ਵਿਚ ਜੈਦੇਵ ਜੀ ਤਪ ਅਤੇ ਜੋਗ ਨੂੰ ਸਾਫ਼ ਲਫ਼ਜ਼ਾਂ ਵਿਚ ਵਿਅਰਥ ਆਖਦੇ ਹਨ। ਵੇਖੋ ਲਿਖਦੇ ਹਨ: "ਹਰਿ ਭਗਤ ਨਿਜ ਨਿਹਕੇਵਲਾ, ਰਿਦ ਕਰਮਣਾ ਬਚਸਾ ॥ ਜੋਗੇਨ ਕਿੰ, ਜਗੇਨ ਕਿੰ, ਦਾਨੇਨ ਕਿੰ, ਤਪਸਾ ॥੪॥