Darpan
From SikhiWiki
SikhToTheMAX Hukamnama July 1, 2007 SriGranth
| |
|
ਆਸਾ ਮਹਲਾ 5 ॥ ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥ ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥ ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥ ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥੧॥ ਰਹਾਉ ॥ | |
|
aasaa mehalaa 5 || kaam krodhh lobh mohu mittaavai shhuttakai dhuramath apunee dhhaaree || hoe nimaanee saev kamaavehi thaa preetham hovehi man piaaree ||1|| sun su(n)dhar saadhhoo bachan oudhhaaree || dhookh bhookh mittai thaero sehasaa sukh paavehi thoo(n) sukhaman naaree ||1|| rehaao || | |
|
Aasaa, Fifth Mehla: If she renounces and eliminates her sexual desire, anger, greed and attachment, and her evil-mindedness and self-conceit as well; and if, becoming humble, she serves Him, then she becomes dear to her Beloved's Heart. ||1|| Listen, O beautiful soul-bride: By the Word of the Holy Saint, you shall be saved. Your pain, hunger and doubt shall vanish, and you shall obtain peace, O happy soul-bride. ||1||Pause|| | |
|
ਪਦਅਰਥ:- ਮਿਟਾਵੈ-ਮਿਟਾ ਦੇਂਦਾ ਹੈ । ਛੁਟਕੈ-ਮੁੱਕ ਜਾਂਦੀ ਹੈ । ਦੁਰਮਤਿ-ਭੈੜੀ ਮਤਿ । ਅਪੁਨੀ ਧਾਰੀ-ਆਪਣੀ ਹੀ ਪੈਦਾ ਕੀਤੀ ਹੋਈ । ਕਮਾਵਹਿ-ਜੇ ਤੂੰ ਕਰੇਂ । ਮਨਿ-ਮਨ ਵਿਚ ।1। ਸੁੰਦਰਿ-ਹੇ ਸੁੰਦਰੀ! ਹੇ ਸੋਹਣੀ ਜੀਵ-ਇਸਤ੍ਰੀ! ਸਾਧੂ ਬਚਨ-ਗੁਰੂ ਦੇ ਬਚਨ । ਉਧਾਰੀ-ਉਧਾਰਿ, (ਆਪਣੇ ਆਪ ਨੂੰ ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾ ਲੈ । ਸਹਸਾ-ਸਹਮ । ਸੁਖਮਨਿ-ਜਿਸ ਦੇ ਮਨ ਵਿਚ ਆਤਮਕ ਆਨੰਦ ਵੱਸ ਰਿਹਾ ਹੈ । ਨਾਰੀ-ਹੇ ਜੀਵ-ਇਸਤ੍ਰੀ! ।1।ਰਹਾਉ। |
