Darpan 736-2
SikhToTheMAX Hukamnama December 13, 2006 SriGranth
| |
ਰਾਗ ਸੂਹੀ ਮਹਲਾ 5 ਘਰ 1 ੴ ਸਤਿਗਰ ਪਰਸਾਦਿ ॥ ਬਾਜੀਗਰਿ ਜੈਸੇ ਬਾਜੀ ਪਾਈ ॥ ਨਾਨਾ ਰੂਪ ਭੇਖ ਦਿਖਲਾਈ ॥ ਸਾਂਗ ਉਤਾਰਿ ਥੰਮ”ਓਿ ਪਾਸਾਰਾ ॥ ਤਬ ਝਕੋ ਝਕੰਕਾਰਾ ॥1॥ ਕਵਨ ਰੂਪ ਦਰਿਸਟਿਓ ਬਿਨਸਾਇਓ ॥ ਕਤਹਿ ਗਇਓ ਉਹ ਕਤ ਤੇ ਆਇਓ ॥1॥ ਰਹਾਉ ॥ ਜਲ ਤੇ ਊਠਹਿ ਅਨਿਕ ਤਰੰਗਾ ॥ ਕਨਿਕ ਭੂਖਨ ਕੀਨੇ ਬਹ ਰੰਗਾ ॥ ਬੀਜ ਬੀਜਿ ਦੇਖਿਓ ਬਹ ਪਰਕਾਰਾ॥ ਫਲ ਪਾਕੇ ਤੇ ਝਕੰਕਾਰਾ ॥2॥ ਸਹਸ ਘਟਾ ਮਹਿ ਝਕ ਆਕਾਸ ॥ ਘਟ ਫੂਟੇ ਤੇ ਓਹੀ ਪਰਗਾਸ ॥ ਭਰਮ ਲੋਭ ਮੋਹ ਮਾਇਆ ਵਿਕਾਰ ॥ ਭਰਮ ਛੂਟੇ ਤੇ ਝਕੰਕਾਰ ॥3॥ ਓਹ ਅਬਿਨਾਸੀ ਬਿਨਸਤ ਨਾਹੀ ॥ ਨਾ ਕੋ ਆਵੈ ਨਾ ਕੋ ਜਾਹੀ॥ ਗਰਿ ਪੂਰੈ ਹਉਮੈ ਮਲ ਧੋਈ ॥ ਕਹ ਨਾਨਕ ਮੇਰੀ ਪਰਮ ਗਤਿ ਹੋਈ ॥4॥1॥ | |
ਪਦਅਰਥ: ਬਾਜੀਗਰਿ—ਬਾਜੀਗਰ ਨੇ। ਨਾਨਾ ਰੂਪ—ਅਨੇਕਾਂ ਰੂਪ। ਸਾਂਗ—ਨਕਲੀ ਸ਼ਕਲ। ਉਤਾਰਿ—ਲਾਹ ਕੇ। ਥੰਮਹਹਿਓ—ਰੋਕ ਦਿੱਤਾ। ਪਾਸਾਰਾ—ਖੇਡ ਦਾ ਖਿਲਾਰ। ਝਕੰਕਾਰਾ—ਪਰਮਾਤਮਾ।੧। ਕਵਨ ਰੂਪ—ਕੇਹੜੇ ਕੇਹੜੇ ਰੂਪ? ਅਨੇਕਾਂ ਰੂਪ। ਦਰਿਸਟਿਓ—ਦਿੱਸਿਆ। ਬਿਨਸਾਇਓ—ਬਿਨਸਿਓ, ਨਾਸ ਹੋਇਆ। ਕਤਹਿ—ਕਿੱਥੇ? ਉਹ—ਜੀਵ। ਕਤ ਤੇ—ਕਿੱਥੋਂ?।੧।ਰਹਾਉ। ਤੇ—ਤੋਂ। ਊਠਹਿ—ਉੱਠਦੇ ਹਨ। ਤਰੰਗ—ਲਹਿਰਾਂ। ਕਨਿਕ—ਸੋਨਾ। ਭੂਖਨ—ਗਹਿਣੇ। ਕੀਨੇ—ਬਣਾਝ ਜਾਂਦੇ ਹਨ। ਬੀਜਿ—ਬੀਜ ਕੇ। ਫਲ ਪਾਕੇ ਤੇ—ਫਲ ਪੱਕਣ ਨਾਲ।੨। ਸਹਸ—ਹਜ਼ਾਰਾਂ। ਘਟ—ਘੜਾ। ਘਟ ਫੂਟੇ ਤੇ—ਘੜੇ ਟੱਟਣ ਨਾਲ। ਭਰਮ—ਭਟਕਣਾ।੩। ਅਬਿਨਾਸੀ—ਨਾਸ—ਰਹਿਤ। ਕੋ—ਕੋਈ ਜੀਵ। ਆਵੈ—ਜੰਮਦਾ ਹੈ। ਜਾਹੀ—ਜਾਹਿ, ਜਾਂਦੇ ਹਨ, ਮਰਦੇ ਹਨ। ਗਰਿ—ਗਰੂ ਨੇ। ਪਰਮ ਗਤਿ—ਉੱਚੀ ਆਤਮਕ ਅਵਸਥਾ।੪। ਅਰਥ: ਹੇ ਭਾਈ! (ਪਰਮਾਤਮਾ ਦੇ) ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੰਦੇ ਰਹਿੰਦੇ ਹਨ। (ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ ਜਾਂਦਾ ਹੈ।੧।ਰਹਾਉ। ਹੇ ਭਾਈ! ਜਿਵੇਂ ਕਿਸੇ ਬਾਜ਼ੀਗਰ ਨੇ (ਕਦੇ) ਬਾਜ਼ੀ ਪਾ ਕੇ ਵਿਖਾਈ ਹੋਵੇ, ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ (ਇਸੇ ਤਰਹਾਂ ਪਰਮਾਤਮਾ ਨੇ ਇਹ ਜਗਤ-ਤਮਾਸ਼ਾ ਰਚਿਆ ਹੋਇਆ ਹੈ। ਇਸ ਵਿਚ ਅਨੇਕਾਂ ਰੂਪ ਭੇਖ ਵਿਖਾ ਰਿਹਾ ਹੈ)। ਜਦੋਂ ਪਰਭੂ ਆਪਣੀ ਇਹ (ਜਗਤ-ਰੂਪ) ਨਕਲੀ ਸ਼ਕਲ ਲਾਹ ਕੇ ਖੇਡ ਦਾ ਖਿਲਾਰਾ ਰੋਕ ਦੇਂਦਾ ਹੈ, ਤਦੋਂ ਇਕ ਆਪ ਹੀ ਆਪ ਰਹਿ ਜਾਂਦਾ ਹੈ।੧। ਹੇ ਭਾਈ! ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ (ਮੜ ਪਾਣੀ ਵਿਚ ਰਲ ਜਾਂਦੀਆਂ ਹਨ)। ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ (ਉਹ ਅਸਲ ਵਿਚ ਸੋਨਾ ਹੀ ਹੰਦੇ ਹਨ)। (ਕਿਸੇ ਰੱਖ ਦਾ) ਬੀ ਬੀਜ ਕੇ (ਸ਼ਾਖ਼ਾਂ ਪੱਤੇ ਆਦਿਕ ਉਸ ਦਾ) ਕਈ ਕਿਸਮਾਂ ਦਾ ਸਰੂਪ ਵੇਖਣ ਵਿਚ ਆ ਜਾਂਦਾ ਹੈ। (ਰੱਖ ਦੇ) ਫਲ ਪੱਕਣ ਤੇ (ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ) (ਤਿਵੇਂ ਇਸ ਬਹ-ਰੰਗੀ ਸੰਸਾਰ ਦਾ ਅਸਲਾ) ਇਕ ਪਰਮਾਤਮਾ ਹੀ ਹੈ।੨। ਹੇ ਭਾਈ! ਇਕੋ ਆਕਾਸ਼ (ਪਾਣੀ ਨਾਲ ਭਰੇ ਹੋਝ) ਹਜ਼ਾਰਾਂ ਘੜਿਆਂ ਵਿਚ (ਵਖ ਵਖ ਦਿੱਸਦਾ ਹੈ)। ਜਦੋਂ ਘੜੇ ਟੱਟ ਜਾਂਦੇ ਹਨ, ਤਾਂ ਉਹ (ਆਕਾਸ਼) ਹੀ ਦਿੱਸਦਾ ਰਹਿ ਜਾਂਦਾ ਹੈ। ਮਾਇਆ ਦੇ ਭਰਮ ਦੇ ਕਾਰਨ (ਪਰਮਾਤਮਾ ਦੀ ਅੰਸ਼ ਜੀਵਾਤਮਾ ਵਿਚ) ਭਟਕਣਾ, ਲੋਭ ਮੋਹ ਆਦਿਕ ਵਿਕਾਰ ਉੱਠਦੇ ਹਨ। ਭਰਮ ਮਿਟ ਜਾਣ ਨਾਲ ਇਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ।੩। ਹੇ ਭਾਈ! ਉਹ ਪਰਮਾਤਮਾ ਨਾਸ-ਰਹਿਤ ਹੈ, ਉਸ ਕਦੇ ਨਾਸ ਨਹੀਂ ਹੰਦਾ। (ਉਹ ਪਰਭੂ ਜੀਵਾਤਮਾ ਰੂਪ ਹੋ ਕੇ ਭੀ) ਨਾਹ ਕੋਈ ਆਤਮਾ ਜੰਮਦਾ ਹੈ, ਨਾਹ ਕੋਈ ਆਤਮਾ ਮਰਦਾ ਹੈ। ਹੇ ਨਾਨਕ! ਆਖ-ਪੂਰੇ ਗਰੂ ਨੇ (ਮੇਰੇ ਅੰਦਰੋਂ) ਹਉਮੈ ਦੀ ਮੈਲ ਧੋ ਦਿੱਤੀ ਹੈ, ਹਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ (ਤੇ, ਮੈਨੂੰ ਇਹ ਜਗਤ ਉਸ ਪਰਮਾਤਮਾ ਦਾ ਆਪਣਾ ਹੀ ਰੂਪ ਦਿੱਸ ਰਿਹਾ ਹੈ)।੪।੧। | |
raag soohee mehalaa 5 ghar 1 ik oa(n)kaar sathigur prasaadh || baajeegar jaisae baajee paaee || naanaa roop bhaekh dhikhalaaee || saa(n)g outhaar thha(n)mihou paasaaraa || thab eaeko eaeka(n)kaaraa ||1|| kavan roop dhrisattiou binasaaeiou || kathehi gaeiou ouhu kath thae aaeiou ||1|| rehaao || jal thae oot(h)ehi anik thara(n)gaa || kanik bhookhan keenae bahu ra(n)gaa || beej beej dhaekhiou bahu parakaaraa || fal paakae thae eaeka(n)kaaraa ||2|| sehas ghattaa mehi eaek aakaas || ghatt foottae thae ouhee pragaas || bharam lobh moh maaeiaa vikaar || bhram shhoottae thae eaeka(n)kaar ||3|| ouhu abinaasee binasath naahee || naa ko aavai naa ko jaahee || gur poorai houmai mal dhhoee || kahu naanak maeree param gath hoee ||4||1|| | |
Raag Soohee, Fifth Mehla, First House: One Universal Creator God. By The Grace Of The True Guru: The actor stages the play, playing the many characters in different costumes; but when the play ends, he takes off the costumes, and then he is one, and only one. ||1|| How many forms and images appeared and disappeared? Where have they gone? Where did they come from? ||1||Pause|| Countless waves rise up from the water. Jewels and ornaments of many different forms are fashioned from gold. I have seen seeds of all kinds being planted - when the fruit ripens, the seeds appear in the same form as the original. ||2|| The one sky is reflected in thousands of water jugs, but when the jugs are broken, only the sky remains. Doubt comes from greed, emotional attachment and the corruption of Maya. Freed from doubt, one realizes the One Lord alone. ||3|| He is imperishable; He will never pass away. He does not come, and He does not go. The Perfect Guru has washed away the filth of ego. Says Nanak, I have obtained the supreme status. ||4||1|| |