Darpan 800

From SikhiWiki
Jump to navigationJump to search
The printable version is no longer supported and may have rendering errors. Please update your browser bookmarks and please use the default browser print function instead.

SikhToTheMAX   Hukamnama May 26 & January 14, 2007   SriGranth
SearchGB    Audio    Punjabi   
from SGGS Page 800    SriGuruGranth    Link

ਬਿਲਾਵਲ੝ ਮਹਲਾ 4 ॥

ਅਨਦ ਮੂਲ੝ ਧਿਆਇਓ ਪ੝ਰਖੋਤਮ੝ ਅਨਦਿਨ੝ ਅਨਦ ਅਨੰਦੇ ॥ ਧਰਮ ਰਾਇ ਕੀ ਕਾਣਿ ਚ੝ਕਾਈ ਸਭਿ ਚੂਕੇ ਜਮ ਕੇ ਛੰਦੇ ॥1॥

ਜਪਿ ਮਨ ਹਰਿ ਹਰਿ ਨਾਮ੝ ਗ੝ੋਬਿੰਦੇ ॥ ਵਡਭਾਗੀ ਗ੝ਰ੝ ਸਤਿਗ੝ਰ੝ ਪਾਇਆ ਗ੝ਣ ਗਾਝ ਪਰਮਾਨੰਦੇ ॥1॥ ਰਹਾਉ ॥

ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥ ਤ੝ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥2॥

ਗ੝ਰਮ੝ਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥ ਜਿਨ ਹਰਿ ਜਪਿਆ ਤਿਨ ਫਲ੝ ਪਾਇਆ ਸਭਿ ਤੂਟੇ ਮਾਇਆ ਫੰਦੇ ॥3॥

ਆਪੇ ਠਾਕ੝ਰ੝ ਆਪੇ ਸੇਵਕ੝ ਸਭ੝ ਆਪੇ ਆਪਿ ਗੋਵਿੰਦੇ ॥ ਜਨ ਨਾਨਕ ਆਪੇ ਆਪਿ ਸਭ੝ ਵਰਤੈ ਜਿਉ ਰਾਖੈ ਤਿਵੈ ਰਹੰਦੇ ॥4॥6॥

ਪਦਅਰਥ: ਅਨਦ ਮੂਲ੝—ਆਨੰਦ ਦਾ ਸੋਮਾ। ਪ੝ਰਖੋਤਮ੝—ਉੱਤਮ ਪ੝ਰਖ। ਅਨਦਿਨ੝—ਹਰ ਰੋਜ਼, ਹਰ ਵੇਲੇ। ਅਨੰਦੇ—ਆਨੰਦ ਵਿਚ ਹੀ। ਕਾਣਿ—ਮ੝ਥਾਜੀ, ਧੌਂਸ, ਡਰ। ਸਭਿ—ਸਾਰੇ। ਚੂਕੇ—ਮ੝ੱਕ ਗਝ। ਛੰਦੇ—ਖ਼੝ਸ਼ਾਮਦਾਂ, ਮ੝ਲਾਹਜ਼ੇ।੧।

ਮਨ—ਹੇ ਮਨ! ਗਬਿੰਦੇ—{ਅੱਖਰ 'ਗ' ਦੇ ਨਾਲ ਦੋ ਲਗਾਂ ਹਨ— ੋ ਅਤੇ ੝। ਅਸਲ ਲਫ਼ਜ਼ 'ਗੋਬਿੰਦੇ' ਹੈ, ਇਥੇ 'ਗ੝ਬਿੰਦੇ' ਪੜ੝ਹਨਾ ਹੈ}। ਪਰਮਾਨੰਦੇ—ਸਭ ਤੋਂ ਉੱਚੇ ਆਨੰਦ ਦੇ ਮਾਲਕ—ਪ੝ਰਭੂ ਦੇ।੧।ਰਹਾਉ।

ਸਾਕਤ—ਪਰਮਾਤਮਾ ਨਾਲੋਂ ਟ੝ੱਟੇ ਹੋਝ। ਮੂੜ—ਮੂਰਖ। ਬਧਿਕ—ਬੱਝੇ ਹੋਝ। ਫਿਰਹਿ—ਫਿਰਦੇ ਹਨ। ਤ੝ਰਿਸਨਾ—ਲਾਲਚ (ਦੀ ਅੱਗ)। ਕਿਰਤ—ਪਿਛਲੇ ਕੀਤੇ ਕਰਮ। ਕੇ—ਦੇ।੨।

ਗ੝ਰਮ੝ਖਿ—ਗ੝ਰੂ ਦੀ ਸਰਨ ਪੈ ਕੇ। ਸੇ—ਉਹ ਬੰਦੇ {ਬਹ੝-ਵਚਨ}। ਉਧਰੇ—(ਤ੝ਰਿਸ਼ਨਾ ਦੀ ਅੱਗ ਵਿਚ ਸੜਨ ਤੋਂ) ਬਚ ਜਾਂਦੇ ਹਨ। ਸੇਵ—ਸੇਵਾ—ਭਗਤੀ। ਸਭਿ ਫੰਦੇ—ਸਾਰੀਆਂ ਫਾਹੀਆਂ।੩।

ਆਪੇ—ਆਪ ਹੀ। ਸਭ੝—ਹਰ ਥਾਂ। ਵਰਤੈ—ਮੌਜੂਦ ਹੈ।੪।

ਅਰਥ: ਹੇ (ਮੇਰੇ) ਮਨ! ਹਰੀ ਗੋਬਿੰਦ ਦਾ ਨਾਮ ਸਦਾ ਜਪਿਆ ਕਰ। ਜਿਸ ਵੱਡੇ ਭਾਗਾਂ ਵਾਲੇ ਮਨ੝ੱਖ ਨੂੰ ਗ੝ਰੂ ਮਿਲ ਪਿਆ, ਉਹ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੝ਰਭੂ ਦੇ ਗ੝ਣ ਗਾਂਦਾ ਹੈ (ਸੋ, ਹੇ ਮਨ! ਗ੝ਰੂ ਦੀ ਸਰਨ ਪਉ)।੧।ਰਹਾਉ।

ਹੇ ਮਨ! ਜਿਸ ਮਨ੝ੱਖ ਨੇ ਆਨੰਦ ਦੇ ਸੋਮੇ ਉੱਤਮ ਪ੝ਰਖ ਪ੝ਰਭੂ ਦਾ ਨਾਮ ਸਿਮਰਿਆ, ਉਹ ਹਰ ਵੇਲੇ ਆਨੰਦ ਹੀ ਆਨੰਦ ਵਿਚ ਲੀਨ ਰਹਿੰਦਾ ਹੈ, ਉਸ ਨੂੰ ਧਰਮਰਾਜ ਦੀ ਮ੝ਥਾਜੀ ਨਹੀਂ ਰਹਿੰਦੀ, ਉਹ ਮਨ੝ੱਖ ਜਮਰਾਜ ਦੇ ਭੀ ਸਾਰੇ ਡਰ ਮ੝ਕਾ ਦੇਂਦਾ ਹੈ।੧।

ਹੇ ਮਨ! ਪਰਮਾਤਮਾ ਨਾਲੋਂ ਟ੝ੱਟੇ ਹੋਝ ਮੂਰਖ ਮਨ੝ੱਖ ਮਾਇਆ (ਦੇ ਮੋਹ) ਵਿਚ ਬੱਝੇ ਰਹਿੰਦੇ ਹਨ, ਅਤੇ ਮਾਇਆ ਦੀ ਖ਼ਾਤਰ ਹੀ ਸਦਾ ਭਟਕਦੇ ਰਹਿੰਦੇ ਹਨ। ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਝ ਉਹ ਮਨ੝ੱਖ ਤ੝ਰਿਸ਼ਨਾ (ਦੀ ਅੱਗ) ਵਿਚ ਸੜਦੇ ਰਹਿੰਦੇ ਹਨ ਅਤੇ (ਜਨਮ ਮਰਨ ਦੇ ਗੇੜ ਵਿਚ) ਭੌਂਦੇ ਰਹਿੰਦੇ ਹਨ ਜਿਵੇਂ ਤੇਲੀਆਂ ਦੇ ਬਲਦ ਕੋਹਲੂ ਦ੝ਆਲੇ ਸਦਾ ਭੌਂਦੇ ਹਨ।੨।

ਹੇ ਮਨ! ਜੇਹੜੇ ਮਨ੝ੱਖ ਗ੝ਰੂ ਦੀ ਸਰਨ ਪੈ ਕੇ ਪ੝ਰਭੂ ਦੀ ਸੇਵਾ-ਭਗਤੀ ਵਿਚ ਲੱਗ ਪਝ, ਉਹ (ਤ੝ਰਿਸ਼ਨਾ ਦੀ ਅੱਗ ਵਿਚ ਸੜਨ ਤੋਂ) ਬਚ ਗਝ। (ਪਰ, ਹੇ ਮਨ!) ਵੱਡੇ ਭਾਗਾਂ ਵਾਲੇ ਮਨ੝ੱਖ ਹੀ ਸੇਵਾ-ਭਗਤੀ ਕਰਦੇ ਹਨ। ਜਿਨ੝ਹਾਂ ਮਨ੝ੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਨੇ (ਤ੝ਰਿਸ਼ਨਾ-ਅੱਗ ਵਿਚ ਸੜਨ ਤੋਂ ਬਚਣ ਦਾ) ਫਲ ਪ੝ਰਾਪਤ ਕਰ ਲਿਆ। ਉਹਨਾਂ ਦੀਆਂ ਮਾਇਆ ਦੀਆਂ ਸਾਰੀਆਂ ਹੀ ਫਾਹੀਆਂ ਟ੝ੱਟ ਜਾਂਦੀਆਂ ਹਨ।੩।

(ਪਰ ਹੇ ਮਨ!) ਪ੝ਰਭੂ ਆਪ ਹੀ (ਜੀਵਾਂ ਦਾ) ਮਾਲਕ ਹੈ (ਸਭ ਵਿਚ ਵਿਆਪਕ ਹੋ ਕੇ) ਆਪ ਹੀ (ਆਪਣੀ) ਸੇਵਾ-ਭਗਤੀ ਕਰਨ ਵਾਲਾ ਹੈ, ਹਰ ਥਾਂ ਗੋਬਿੰਦ-ਪ੝ਰਭੂ ਆਪ ਹੀ ਆਪ ਮੌਜੂਦ ਹੈ। ਹੇ ਦਾਸ ਨਾਨਕ! ਹਰ ਥਾਂ ਪ੝ਰਭੂ ਆਪ ਹੀ ਆਪ ਵੱਸ ਰਿਹਾ ਹੈ। ਜਿਵੇਂ ਉਹ (ਜੀਵਾਂ ਨੂੰ) ਰੱਖਦਾ ਹੈ ਉਸੇ ਤਰ੝ਹਾਂ ਹੀ ਜੀਵ ਜੀਵਨ ਨਿਰਬਾਹ ਕਰਦੇ ਹਨ (ਕੋਈ ਉਸ ਦਾ ਸਿਮਰਨ ਕਰਦੇ ਹਨ, ਕੋਈ ਮਾਇਆ ਵਿਚ ਭਟਕਦੇ ਹਨ)।੪।੬।

bilaaval mehalaa 4 ||

anadh mool dhhiaaeiou purakhotham anadhin anadh ana(n)dhae || dhharam raae kee kaan chukaaee sabh chookae jam kae shha(n)dhae ||1||

jap man har har naam guobi(n)dhae || vaddabhaagee gur sathigur paaeiaa gun gaaeae paramaana(n)dhae ||1|| rehaao ||

saakath moorr maaeiaa kae badhhik vich maaeiaa firehi fira(n)dhae || thrisanaa jalath kirath kae baadhhae jio thaelee baladh bhava(n)dhae ||2||

guramukh saev lagae sae oudhharae vaddabhaagee saev kara(n)dhae || jin har japiaa thin fal paaeiaa sabh thoottae maaeiaa fa(n)dhae ||3||

aapae t(h)aakur aapae saevak sabh aapae aap govi(n)dhae || jan naanak aapae aap sabh varathai jio raakhai thivai reha(n)dhae ||4||6||

Bilaaval, Fourth Mehla:

I meditate on the source of bliss, the Sublime Primal Being; night and day, I am in ecstasy and bliss. The Righteous Judge of Dharma has no power over me; I have cast off all subservience to the Messenger of Death. ||1||

Meditate, O mind, on the Naam, the Name of the Lord of the Universe. By great good fortune, I have found the Guru, the True Guru; I sing the Glorious Praises of the Lord of supreme bliss. ||1||Pause||

The foolish faithless cynics are held captive by Maya; in Maya, they continue wandering, wandering around. Burnt by desire, and bound by the karma of their past actions, they go round and round, like the ox at the mill press. ||2||

The Gurmukhs, who focus on serving the Guru, are saved; by great good fortune, they perform service. Those who meditate on the Lord obtain the fruits of their rewards, and the bonds of Maya are all broken. ||3||

He Himself is the Lord and Master, and He Himself is the servant. The Lord of the Universe Himself is all by Himself. O servant Nanak, He Himself is All-pervading; as He keeps us, we remain. ||4||6||