Bhai Gurdas vaar 1

From SikhiWiki
Revision as of 20:39, 11 April 2015 by Hari singh (talk | contribs)
(diff) ← Older revision | Latest revision (diff) | Newer revision → (diff)
Jump to navigationJump to search
< Vaar
Bhai Gurdas vaar 1 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation




ਨਮਸਕਾਰ ਗੁਰਦੇਵ ਕੋ ਸਤਨਾਮੁ ਜਿਸ ਮੰਤ੍ਰ ਸੁਣਾਯਾ॥ (1-1-1)
ਭਵਜਲ ਵਿੱਚੋਂ ਕੱਢਕੇ ਮੁਕਤਿ ਪਦਾਰਥ ਮਾਂਹਿ ਸਮਾਯਾ॥ (1-1-2)
ਜਨਮ ਮਰਨ ਭਉ ਕੱਟਿਆ ਸੰਸਾ ਰੋਗ ਵਿਜੋਗ ਮਿਟਾਯਾ॥ (1-1-3)
ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿਚ ਦੁਖ ਸਬਾਯਾ॥ (1-1-4)
ਜਮਦੰਡ ਸਿਰੋਂ ਨ ਉਤਰੈ ਸਾਕਤ ਦੁਰਜਨ ਜਨਮ ਗਵਾਯਾ॥ (1-1-5)
ਚਰਨ ਗਹੇ ਗੁਰਦੇਵ ਕੇ ਸਤਿ ਸਬਦ ਦੇ ਮੁਕਤਿ ਕਰਾਯਾ॥ (1-1-6)
ਭਾਇ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦ੍ਰਿੜਾਯਾ॥ (1-1-7)
ਜੇਹਾ ਬੀਉ ਤੇਹਾ ਫਲ ਪਾਯਾ ॥੧॥ (1-1-8)
ਪ੍ਰਥਮੈਂ ਸਾਸ ਨ ਮਾਸ ਸਨ ਅੰਧ ਧੁੰਦ ਕਛ ਖਬਰ ਨ ਪਾਈ॥ (1-2-1)
ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ॥ (1-2-2)
ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ॥ (1-2-3)
ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ॥ (1-2-4)
ਪੰਚ ਤੱਤ ਪਚੀਸ ਗੁਣ ਸ਼ਤ੍ਰ ਮਿਤ੍ਰ ਮਿਲ ਦੇਹ ਬਣਾਈ॥ (1-2-5)
ਖਾਣੀ ਬਾਣੀ ਚਲਿਤ ਕਰ ਆਵਾਗਉਣ ਚਰਿਤ ਦਿਖਾਈ॥ (1-2-6)
ਚੌਰਾਸੀਹ ਲੱਖ ਜੋਨ ਉਪਾਈ ॥੨॥ (1-2-7)
ਚੌਰਾਸੀਹ ਲੱਖ ਜੋਨ ਵਿਚ ਉੱਤਮ ਜਨਮ ਸੁ ਮਾਣਸ ਦੇਹੀ॥ (1-3-1)
ਅਖੀ ਵੇਖਨ ਕਰਨ ਸੁਨਣ ਮੁਖ ਸ਼ੁਭ ਬੋਲਨ ਬਚਨ ਸਨੇਹੀ॥ (1-3-2)
ਹਥੀਂ ਕਾਰ ਕਮਾਵਨੀ ਪੈਰੀ ਚਲ ਸਤਿਸੰਗ ਮਿਲੇਹੀ॥ (1-3-3)
ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਨ ਕਾਰ ਕਰੇਹੀ॥ (1-3-4)
ਗੁਰਮੁਖ ਜਨਮ ਸਕਾਰਥਾ ਗੁਰਬਾਣੀ ਪੜ੍ਹ ਸਮਝ ਸਨੇਹੀ॥ (1-3-5)
ਗੁਰ ਭਾਈ ਸੰਤੁਸ਼ਟ ਕਰ ਚਰਨਾਮ੍ਰਿਤ ਲੈ ਮੁਖ ਪਿਵੇਹੀ॥ (1-3-6)
ਪੈਰੀ ਪਵਨ ਨ ਛੋਡੀਐ ਕਲੀ ਕਾਲ ਰਹਿਰਾਸ ਕਰੇਹੀ॥ (1-3-7)
ਆਪ ਤਰੇ ਗੁਰ ਸਿਖ ਤਰੇਹੀ ॥੩॥ (1-3-8)
ਓਅੰਕਾਰ ਆਕਾਰ ਕਰ ਏਕ ਕਵਾਉ ਪਸਾਉ ਪਸਾਰਾ॥ (1-4-1)
ਪੰਚ ਤੱਤ ਪਰਵਾਨ ਕਰ ਘਟ ਘਟ ਅੰਦਰ ਤ੍ਰਿਭਵਨ ਸਾਰਾ॥ (1-4-2)
ਕਾਦਰ ਕਿਨੇ ਨ ਲਖਿਆ ਕੁਦਰਤ ਸਾਜ ਕੀਆ ਅਵਤਾਰਾ॥ (1-4-3)
ਇਕਦੂੰ ਕੁਦਰਤ ਲੱਖ ਕਰ ਲੱਖ ਬਿਅੰਤ ਅਸੰਖ ਅਪਾਰਾ॥ (1-4-4)
ਰੋਮ ਰੋਮ ਵਿਚ ਰਖਿਓਨ ਕਰ ਬ੍ਰਹਮੰਡ ਕਰੋੜ ਸ਼ੁਮਾਰਾ॥ (1-4-5)
ਇਕਸ ਇਕਸ ਬ੍ਰਹਮੰਡ ਵਿਚ ਦਸ ਦਸ ਕਰ ਔਤਾਰ ਉਤਾਰਾ॥ (1-4-6)
ਕੇਤੇ ਬੇਦ ਬਿਆਸ ਕਰ ਕਈ ਕਤੇਬ ਮਹੰਮਦ ਯਾਰਾ॥ (1-4-7)
ਕੁਦਰਤ ਇਕ ਏਤਾ ਪਾਸਾਰਾ ॥੪॥ (1-4-8)
ਚਾਰ ਜੁਗ ਕਰ ਥਾਪਣਾ ਸਤਿਜੁਗ ਤ੍ਰੇਤਾ ਦੁਆਪੁਰ ਸਾਜੇ॥ (1-5-1)
ਚੌਥਾ ਕਲਜੁਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ॥ (1-5-2)
ਬਹਮਣ ਛਤ੍ਰੀ ਵੈਸ਼ ਸੂਦ੍ਰ ਜੁਗ ਜੁਗ ਏਕੋ ਵਰਨ ਬਿਰਾਜੇ॥ (1-5-3)
ਸਤਿਜੁਗ ਹੰਸ ਅਉਤਾਰ ਧਰ ਸੋਹੰਬ੍ਰਹਮ ਨ ਦੂਜਾ ਪਾਜੇ॥ (1-5-4)
ਏਕੋ ਬ੍ਰਹਮ ਵਖਾਣੀਐ ਮੋਹ ਮਾਇਆ ਤੇ ਬੇਮੁਹਤਾਜੇ॥ (1-5-5)
ਕਰਨ ਤਪੱਸਯਾ ਬਨ ਵਿਖੇ ਵਖਤ ਗੁਜਾਰਨ ਪਿੰਨੀ ਸਾਗੇ॥ (1-5-6)
ਲਖ ਵਰ੍ਹਿਆਂ ਦੀ ਆਰਜਾ ਕੋਠੇ ਕੋਟ ਨ ਮੰਦਰ ਸਾਜੇ॥ (1-5-7)
ਇਕ ਬਿਨਸੇ ਇਕ ਅਸਥਿਰ ਗਾਜੇ ॥੫॥ (1-5-8)
ਤ੍ਰੇਤੇ ਛੱਤ੍ਰੀ ਰੂਪ ਧਰ ਸੂਰਜ ਬੰਸੀ ਬਡ ਅਵਤਾਰਾ॥ (1-6-1)
ਨਉਂ ਹਿਸੇ ਗਈ ਆਰਜਾ ਮਾਯਾ ਮੋਹ ਅਹੰਕਾਰ ਪਸਾਰਾ॥ (1-6-2)
ਦੁਆਪੁਰ ਜਾਦਵ ਵੇਸ ਕਰ ਜੁਗ ਜੁਗ ਅਉਧ ਘਟੈ ਆਚਾਰਾ॥ (1-6-3)
ਰਿਗਬੇਦ ਮਹਿੰ ਬ੍ਰਹਮਕ੍ਰਿਤ ਪੂਰਬ ਮੁਖ ਸ਼ੁਭ ਕਰਮ ਬਿਚਾਰਾ॥ (1-6-5)
ਖਤ੍ਰੀ ਥਾਪੇ ਜੁਜਰ ਵੇਦ ਦਖਣ ਮੁਖ ਬਹੁ ਦਾਨ ਦਾਤਾਰਾ॥ (1-6-5)
ਵੈਸੋਂ ਥਾਪਿਆ ਸਿਆਮ ਵੇਦ ਪਛਮ ਮੁਖ ਕਰ ਸੀਸ ਨਿਵਾਰਾ॥ (1-6-6)
ਰਿਗ ਨੀਲੰਬਰ ਜੁਜਰ ਪੀਤ ਸਵੇੇਤੰਬਰ ਕਰ ਸਿਆਮ ਸੁਧਾਰਾ॥ (1-6-7)
ਤ੍ਰਿਹੁ ਜੁਗੀਂ ਤ੍ਰੈ ਧਰਮ ਉਚਾਰਾ ॥੬॥ (1-6-8)
ਕਲਿਜੁਗ ਚੌਥਾ ਥਾਪਿਆ ਸੂਦ੍ਰ ਬਿਰਤ ਜਗ ਮਹਿ ਵਰਤਾਈ॥ (1-7-1)
ਕਰਮ ਸੁ ਰਿਗ ਜੁਜਰ ਸਿਆਮਦੇ ਕਰੇ ਜਗਤ ਰਿਦ ਬਹੁ ਸੁਕਚਾਈ॥ (1-7-2)
ਮਾਯਾ ਮੋਹੀ ਮੇਦਨੀ ਕਲਿ ਕਲ ਵਾਲੀ ਸਭ ਭਰਮਾਈ॥ (1-7-3)
ਉਠੀ ਗਲਾਨ ਜਗਤ ਵਿਚ ਹਉਮੈ ਅੰਦਰ ਜਲੇ ਲੁਕਾਈ॥ (1-7-4)
ਕੋਈ ਨ ਕਿਸੇ ਪੂਜਦਾ ਊਚ ਨੀਚ ਸਭ ਗਤਿ ਬਿਸਰਾਈ॥ (1-7-5)
ਭਏ ਬਿਅਦਲੀ ਪਾਤਸ਼ਾਹ ਕਲਿਕਾਤੀ ਉਮਰਾਵ ਕਸਾਈ॥ (1-7-6)
ਰਹਿਆ ਤਪਾਵਸ ਤ੍ਰਿਹੁ ਜੁਗੀ ਚੌਥੇ ਜੁਗ ਜੋ ਦੇਇ ਸੁ ਪਾਈ॥ (1-7-7)
ਕਰਮ ਭ੍ਰਸ਼ਟ ਸਭ ਭਈ ਲੁਕਾਈ ॥੭॥ (1-7-8)
ਚਹੁੰ ਬੇਦਾਂ ਕੇ ਧਰਮ ਮਥ ਖਟ ਸ਼ਾਸਤ੍ਰ ਮਥ ਰਿਖੀ ਸੁਨਾਵੈ॥ (1-8-1)
ਬ੍ਰਹਮਾਦਿਕ ਸਨਕਾਦਿਕਾ ਜਿਉ ਤਿਹ ਕਹਾ ਤਿਵੇਂ ਜਗ ਗਾਵੈ॥ (1-8-2)
ਗਾਵਨ ਪੜਨ ਬਿਚਾਰ ਬਹੁ ਕੋਟਿ ਮਧੇ ਵਿਰਲਾ ਗਤਿ ਪਾਵੈ॥ (1-8-3)
ਇਹ ਅਚਰਜ ਮਨ ਆਂਵਦੀ ਪੜ੍ਹਤ ਗੁੜ੍ਹਤ ਕਛੁ ਭੇਦ ਨ ਆਵੈ॥ (1-8-4)
ਜੁਗ ਜੁਗ ਏਕੋ ਵਰਨ ਹੈ ਕਲਜੁਗ ਕਿਵੇਂ ਬਹੁਤ ਦਿਖਲਾਵੈ॥ (1-8-5)
ਜੰਦ੍ਰੇ ਵਜੇ ਤ੍ਰਿਹੁ ਜੁਗੀਂ ਕਥ ਪੜ੍ਹ ਰਹੈ ਭਰਮ ਨਹਿੰ ਜਾਵੈ॥ (1-8-6)
ਜਿਓੋਂ ਕਰ ਕਥਿਆ ਚਾਰ ਵੇਦ ਖਟ ਸ਼ਾਸਤ੍ਰ ਸੰਗ ਸਾਂਖ ਸੁਣਾਵੈ॥ (1-8-7)
ਆਪੋ ਆਪਣੇ ਸਬ ਮਤ ਗਾਵੈ ॥੮॥ (1-8-8)
ਗੋਤਮ ਤਪੇ ਬਿਚਾਰ ਕੈ ਰਿਗ ਵੇਦ ਕੀ ਕਥਾ ਸੁਣਾਈ॥ (1-9-1)
ਨਿਆਇ ਸ਼ਾਸਤ੍ਰ ਕੋ ਮਥ ਕਰ ਸਭ ਬਿਧ ਕਰਤੇ ਹੱਥ ਜਣਾਈ॥ (1-9-2)
ਸਬ ਕੁਝ ਕਰਤੇ ਵਸ ਹੈ ਹੋਰ ਬਾਤ ਵਿਚ ਚਲੇ ਨ ਕਾਈ॥ (1-9-3)
ਦੁਹੀਂ ਸਿਰੀਂ ਕਰਤਾਰ ਹੈ ਆਪ ਨਿਆਰਾ ਕਰ ਦਿਖਲਾਈ॥ (1-9-4)
ਕਰਤਾ ਕਿਨੈ ਨ ਦੇਖਿਆ ਕੁਦਰਤ ਅੰਦਰ ਭਰਮ ਭੁਲਾਈ॥ (1-9-5)
ਸੋਹੰ ਬ੍ਰਹਮ ਛਪਾਇਕੈ ਪੜਦਾ ਭਰਮ ਕਤਾਰ ਸੁਣਾਈ॥ (1-9-6)
ਰਿਗ ਕਹੈ ਸੁਣ ਗੁਰਮੁਖਹੁ ਆਪੇ ਆਪ ਨ ਦੂਜੀ ਰਾਈ॥ (1-9-7)
ਸਤਿਗੁਰੂ ਬਿਨਾਂ ਨ ਸੋਝੀ ਪਾਈ ॥੯॥ (1-9-8)
ਫਿਰ ਜੈਮਨ ਰਿਖ ਬੋਲਿਆ ਜੁਜਰਵੇਦ ਮਥ ਕਥਾ ਸੁਣਾਵੈ॥ (1-10-1)
ਕਰਮਾਂ ਉਤੇ ਨਿਬੜੇ ਦੇਹੀ ਮੱਧ ਕਰੇ ਸੋ ਪਾਵੈ॥ (1-10-2)
ਥਾਪਸਿ ਕਰਮ ਸੰਸਾਰ ਵਿਚ ਕਰਮ ਵਾਸ ਕਰ ਆਵੈ ਜਾਵੈ॥ (1-10-3)
ਸਹਸਾ ਮਨਹੁ ਨ ਚੁਕਈ ਕਰਮਾਂ ਅੰਦਰ ਭਰਮ ਭੁਲਾਵੈ॥ (1-10-4)
ਭਰਮ ਵਰੱਤਣ ਜਗਤ ਕੀ ਇਕੋ ਮਾਯਾ ਬ੍ਰਹਮ ਕਹਾਵੈ॥ (1-10-5)
ਜੁਜਰ ਵੇਦ ਕੋ ਮਥਨ ਕਰ ਤੱਤ ਬ੍ਰਹਮ ਵਿਚ ਭਰਮ ਭੁਲਾਵੈ॥ (1-10-6)
ਕਰਮ ਦਿੜਾਇ ਜਗਤ ਵਿਚ ਕਰਮ ਬੰਧ ਕਰ ਆਵੈ ਜਾਵੈ॥ (1-10-7)
ਸਤਿਗੁਰ ਬਿਨਾ ਨ ਸਹਸਾ ਜਾਵੈ ॥੧੦॥ (1-10-8)
ਸਿਆਮ ਵੇਦ ਕਉ ਸੋਧ ਕਰ ਮਥ ਵੇਦਾਂਤ ਬਿਆਸ ਸੁਣਾਯਾ॥ (1-11-1)
ਕਥਨੀ ਬਦਨੀ ਬਾਹਿਰਾ ਆਪੇ ਆਪਨ ਬ੍ਰਹਮ ਜਣਾਯਾ॥ (1-11-2)
ਨਦਰੀ ਕਿਸੇ ਨ ਲਿਆਵਈ ਹਉਮੈਂ ਅੰਦਰ ਭਰਮ ਭੁਲਾਯਾ॥ (1-11-3)
ਆਪ ਪੁਜਾਇ ਜਗਤ ਵਿਚ ਭਾਉ ਭਗਤ ਦਾ ਮਰਮ ਨ ਪਾਯਾ॥ (1-11-4)
ਤ੍ਰਿਪਤਿ ਨ ਆਵੀ ਵੇਦ ਮਥਿ ਅਗਨੀ ਅੰਦਰਿ ਤਪਤ ਤਪਾਯਾ॥ (1-11-5)
ਮਾਯਾ ਦੰਡ ਨ ਉਤੱਰੇ ਜਮ ਦੰਡੇ ਬਹੁ ਦੁਖ ਰੂਆਯਾ॥ (1-11-6)
ਨਾਰਦ ਮੁਨ ਉਪਦੇਸਿਆ ਮਥ ਭਗਵਤ ਗੁਣ ਗੀਤ ਕਰਾਯਾ॥ (1-11-7)
ਬਿਨ ਸਰਨੀ ਨਹਿ ਕੋਇ ਤਰਾਯਾ ॥੧੧॥ (1-11-8)
ਦੁਆਪਰ ਜੁਗ ਬੀਤਤ ਭਏ ਕਲਿਜੁਗ ਕੇ ਸਿਰ ਛਤ੍ਰ ਫਿਰਾਈ॥ (1-12-1)
ਬੇਦ ਅਥਰਬਣ ਥਾਪਿਆ ਉਤੱਰ ਮੁਖ ਗੁਰਮੁਖ ਗੁਨਗਾਈ॥ (1-12-2)
ਕਪਲ ਰਿਖੀਸ਼ਰ ਸਾਂਖ ਮਥ ਅਥਰਬਣ ਬੇਦ ਕੀ ਰਿਚਾ ਸੁਨਾਈ॥ (1-12-3)
ਗਿਆਨੀ ਮਹਾਰਸ ਪੀਅ ਕੈ ਸਿਮਰੈ ਨਿਤ ਅਨਿਤ ਨਿਆਈ॥ (1-12-4)
ਗਿਆਨ ਬਿਨਾ ਨਹਿ ਪਾਈਐ ਜੇ ਕਈ ਕੋਟ ਜਤਨ ਕਰ ਧਾਈ॥ (1-12-5)
ਕਰਮ ਜੋਗ ਦੇਹੀ ਕਰੇ ਸੋ ਅਨਿਤੱ ਖਿਨ ਟਿਕੈ ਨ ਰਾਈ॥ (1-12-6)
ਗਿਆਨ ਮਤੇ ਸੁਖ ਊਪਜੈ ਜਨਮ ਮਰਨ ਕਾ ਭਰਮ ਚੁਕਾਈ॥ (1-12-7)
ਗੁਰਮੁਖ ਗਿਆਨੀ ਸਹਿਜ ਸਮਾਈ ॥੧੨॥ (1-12-8)
ਬੇਦ ਅਥਰਬਣ ਮਥਨ ਕਰ ਗੁਰਮੁਖ ਬਾਸ਼ੇਖਕ ਗੁਣ ਗਾਵੈ॥ (1-13-1)
ਜੇਹਾ ਬੀਜੈ ਸੋ ਲੁਣੈ ਸਮੇਂ ਬਿਨਾਂ ਫਲ ਹੱਥਿ ਨ ਆਵੈ॥ (1-13-2)
ਹੁਕਮੈ ਅੰਦਰਿ ਸਭ ਕੋ ਮੰਨੈ ਹੁਕਮ ਸੁ ਸਹਜ ਸਮਾਵੈ॥ (1-13-3)
ਆਪਹੁ ਕਛੂ ਨ ਹੋਵਈ ਬੁਰਾ ਭਲਾ ਨਹਿ ਮੰਨਿ ਵਸਾਵੈ॥ (1-13-4)
ਜੈਸਾ ਕਰੇ ਤੈਸਾ ਲਹੈ ਰਿਖੀ ਕਣਾਦਿਕ ਭਾਖ ਸੁਣਾਵੈ॥ (1-13-5)
ਸਤਿਜੁਗ ਕਾ ਅਨਿਆਉਂ ਸੁਣ ਇਕ ਫੇੜੇ ਸਭ ਜਗਤ ਮਰਾਵੈ॥ (1-13-6)
ਤ੍ਰੇਤੇ ਨਗਰੀ ਪੀੜੀਐ ਦੁਆਪਰ ਵੰਸ ਕੁਵੰਸ ਕੁਹਾਵੈ॥ (1-13-7)
ਕਲਿਜੁਗ ਜੋ ਫੇੜੇ ਸੋ ਪਾਵੈ ॥੧੩॥ (1-13-8)
ਸੇਖਨਾਗ ਪਾਤੰਜਲ ਮਥਿਆ ਗੁਰਮੁਖ ਸ਼ਾਸਤ੍ਰ ਨਾਗ ਸੁਣਾਈ॥ (1-14-1)
ਵੇਦ ਅਥਰਵਣ ਬੋਲਿਆ ਜੋਗ ਬਿਨਾ ਨਹਿ ਭਰਮ ਚੁਕਾਈ॥ (1-14-2)
ਜਿਉਂਕਰ ਮੈਲੀ ਆਰਸੀ ਸਿਕਲ ਬਿਨਾ ਨਹਿੰ ਮੁਖ ਦਿਖਾਈ॥ (1-14-3)
ਜੋਗ ਪਦਾਰਥ ਨਿਰਮਲਾ ਅਨਹਦ ਧੁਨ ਅੰਦਰ ਲਿਵਲਾਈ॥ (1-14-4)
ਅਸ਼ਦਸਾ ਸਿਧਿ ਨਉਨਿਧੀ ਗੁਰਮੁਖ ਜੋਗੀ ਚਰਨ ਲਗਾਈ॥ (1-14-5)
ਤ੍ਰਿਹੁ ਜੁਗਾਂ ਕੀ ਬਾਸ਼ਨਾ ਕਲਿਜੁਗ ਵਿਚ ਪਾਤੰਜਲ ਪਾਈ॥ (1-14-6)
ਹਥੋ ਹਥੀ ਪਾਈਐ ਭਗਤ ਜੋਗ ਕੀ ਪੂਰ ਕਮਾਈ॥ (1-14-7)
ਨਾਮ ਦਾਨ ਇਸ਼ਨਾਨ ਸੁਭਾਈ ॥੧੪॥ (1-14-8)
ਜੁਗ ਜੁਗ ਮੇਰ ਸਰੀਰ ਕਾ ਬਾਸ਼ਨਾ ਬੱਧਾ ਆਵੈ ਜਾਵੈ॥ (1-15-1)
ਫਿਰ ਫਿਰ ਫੇਰ ਵਟਾਈਐ ਗਿਆਨੀ ਹੋਇ ਮਰਮ ਕੋ ਪਾਵੈ॥ (1-15-2)
ਸਤਿਜੁਗ ਦੂਜਾ ਭਰਮ ਕਰ ਤ੍ਰੇਤੇ ਵਿਚ ਜੋਨੀ ਫਿਰ ਆਵੈ॥ (1-15-3)
ਤ੍ਰੇਤੇ ਕਰਮਾਂ ਬਾਂਧਤੇ ਦੁਆਪਰ ਫਿਰ ਅਵਤਾਰ ਕਰਾਵੈ॥ (1-15-4)
ਦੁਆਪਰ ਮਮਤਾ ਅਹੰਕਾਰ ਹਉਮੈਂ ਅੰਦਰ ਗਰਬਿ ਗਲਾਵੈ॥ (1-15-5)
ਤ੍ਰਿਹੁ ਜੁਗਾਂ ਕੇ ਕਰਮ ਕਰ ਜਨਮ ਮਰਨ ਸੰਸਾ ਨ ਚੁਕਾਵੈ॥ (1-15-6)
ਫਿਰ ਕਲਿਜੁਗ ਅੰਦਰ ਦੇਹ ਧਰ ਕਰਮਾਂ ਅੰਦਰ ਫੇਰ ਵਸਾਵੈ॥ (1-15-7)
ਅਉਸਰ ਚੁਕਾ ਹਥ ਨ ਆਵੈ ॥੧੫॥ (1-15-8)
ਕਲਿਜੁਗ ਕੀ ਸੁਧ ਸਾਧਨਾ ਕਰਮ ਕਿਰਤ ਕੀ ਚਲੈ ਨ ਕਾਈ॥ (1-16-1)
ਬਿਨਾਂ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨ ਥਾਈ॥ (1-16-2)
ਲਹੇ ਕਮਾਣਾ ਏਤ ਜੁਗ ਪਿਛਲੀਂ ਜੁਗੀਂ ਕਰ ਕਮਾਈ॥ (1-16-3)
ਪਾਯਾ ਮਾਨਸ ਦੇਹ ਕਉ ਐਥੋਂ ਚੁਕਿਆ ਠੌਰ ਨ ਠਾਈ॥ (1-16-4)
ਕਲਿਜੁਗ ਕੇ ਉਪਕਾਰ ਸੁਣ ਜੈਸੇ ਬੇਦ ਅਥਰਬਣ ਗਾਈ॥ (1-16-5)
ਭਾਉ ਭਗਤਿ ਪਰਵਾਣੁ ਹੈ ਜੱਗ ਹੋਮ ਤੇ ਪੁਰਬ ਕਮਾਈ॥ (1-16-6)
ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੇ ਅੰਦਰ ਪਾਈ॥ (1-16-7)
ਕਲਿਜੁਗ ਨਾਵੈ ਕੀ ਵਡਿਆਈ ॥੧੬॥ (1-16-8)
ਜੁਗਗਰਦੀ ਜਬ ਹੋਵਹੇ ਉਲਟੇ ਜੁਗ ਕਿਆ ਹੋਇ ਵਰਤਾਰਾ॥ (1-17-1)
ਉਠੇ ਗਿਲਾਨ ਜਗਤ ਵਿਚ ਵਰਤੈ ਪਾਪ ਭ੍ਰਸ਼ਟ ਸੰਸਾਰਾ॥ (1-17-2)
ਵਰਨਾ ਵਰਨ ਨ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਯਾਰਾ॥ (1-17-3)
ਨਿੰਦਾ ਚਾਲੈ ਵੇਦ ਕੀ ਸਮਝਨ ਨਹਿ ਅਗਿਆਨ ਗੁਬਾਰਾ॥ (1-17-4)
ਬੇਦ ਗ੍ਰੰਥ ਗੁਰ ਹੱਟ ਹੈ ਜਿਸ ਲਗ ਭਵਜਲ ਪਾਰ ਉਤਾਰਾ॥ (1-17-5)
ਸਤਿਗੁਰ ਬਾਝ ਨ ਬੁਝੀਐ ਜਿਚੱਰ ਧਰੇ ਨ ਗੁਰ ਅਵਤਾਰਾ॥ (1-17-6)
ਗੁਰ ਪਰਮੇਸ਼ਰ ਇਕ ਹੈ ਸੱਚਾ ਸ਼ਾਹ ਜਗਤ ਵਣਜਾਰਾ॥ (1-17-7)
ਚੜੇ ਸੂਰ ਮਿਟ ਜਾਇ ਅੰਧਾਰਾ ॥੧੭॥ (1-17-8)
ਕਲਿਜੁਗ ਬੋਧ ਅਵਤਾਰ ਹੈ ਬੋਧ ਅਬੋਧ ਨ ਦ੍ਰਿਸ਼ਟੀ ਆਵੈ॥ (1-18-1)
ਕੋਇ ਨ ਕਿਸੈ ਵਰਜਈ ਸੋਈ ਕਰੈ ਜੋਈ ਮਨ ਭਾਵੈ॥ (1-18-2)
ਕਿਸੈ ਪੁਜਾਈ ਸਿਲਾ ਸੁੰਨ ਕੋਈ ਗੋਰੀਂ ਮੜ੍ਹੀ ਪੁਜਾਵੈ॥ (1-18-3)
ਤੰਤ੍ਰ ਮੰਤ੍ਰ ਪਾਖੰਡ ਕਰ ਕਲਹ ਕ੍ਰੋਧ ਬਹੁ ਵਾਧ ਵਧਾਵੈ॥ (1-18-4)
ਆਪੋ ਧਾਪੀ ਹੋਇਕੈ ਨਿਆਰੇ ਨਿਆਰੇ ਧਰਮ ਚਲਾਵੈ॥ (1-18-5)
ਕੋਈ ਪੂਜੈ ਚੰਦ੍ਰ ਸੂਰ ਕੋਈ ਧਰਤ ਅਕਾਸ ਮਨਾਵੈ॥ (1-18-6)
ਪਉਣ ਪਾਣੀ ਬੈਸੰਤਰੋ ਧਰਮਰਾਜ ਕੋਈ ਤ੍ਰਿਪਤਾਵੈ॥ (1-18-7)
ਫੋਕਟ ਧਰਮੀ ਭਰਮ ਭੁਲਾਵੈ ॥੧੮॥ (1-18-8)
ਭਈ ਗਿਲਾਨ ਜਗਤ ਵਿਚ ਚਾਰ ਵਰਨ ਆਸ਼੍ਰਮ ਉੇਪਾਏ॥ (1-19-1)
ਦਸ ਨਾਮ ਸਨਿਆਸੀਆਂ ਜੋਗੀ ਬਾਰਹ ਪੰਥ ਚਲਾਏ॥ (1-19-2)
ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਏ॥ (1-19-3)
ਬ੍ਰਹਮਣ ਬਹੁ ਪਰਕਾਰ ਕਰ ਸ਼ਾਸਤ੍ਰ ਵੇਦ ਪੁਰਾਣ ਲੜਾਏ॥ (1-19-4)
ਖਟ ਦਰਸ਼ਨ ਬਹੁ ਵੈਰ ਕਰ ਨਾਲ ਛਤੀਸ ਪਾਖੰਡ ਚਲਾਏ॥ (1-19-5)
ਤੰਤ ਮੰਤ ਰਾਸਾਇਣਾ ਕਰਾਮਾਤ ਕਾਲਖ ਲਪਟਾਏ॥ (1-19-6)
ਏਕਸ ਤੇ ਬਹੁ ਰੂਪ ਕਰੂਪੀ ਘਣੇ ਦਿਖਾਏ॥ (1-19-7)
ਕਲਿਜੁਗ ਅੰਦਰ ਭਰਮ ਭੁਲਾਏ ॥੧੯॥ (1-19-8)
ਬਹੁ ਵਾਟੀਂ ਜੱਗ ਚਲੀਆਂ ਜਬ ਹੀ ਭਏ ਮਹੰਮਦ ਯਾਰਾ॥ (1-20-1)
ਕੌਮ ਬਹੱਤਰ ਸੰਗ ਕਰ ਬਹੁ ਬਿਧਿ ਬੈਰ ਬਿਰੋਧ ਪਸਾਰਾ॥ (1-20-2)
ਰੋਝੇ ਈਦ ਨਮਾਝ ਕਰ ਕਰਮੀ ਬੰਦ ਕੀਆ ਸੰਸਾਰਾ॥ (1-20-3)
ਪੀਰ ਪਕੰਬਰ ਔਲੀਐ ਗ਼ੌਸ ਕੁਤਬ ਬਹੁ ਭੇਖ ਸਵਾਰਾ॥ (1-20-4)
ਠਾਕੁਰ ਦੁਆਰੈ ਢਾਹਿਕੈ ਤਿਹ ਠਅੁੜੀਂ ਮਸੀਤ ਉਸਾਰਾ॥ (1-20-5)
ਮਾਰਨ ਗੳ ਗਰੀਬ ਧਰਤੀ ਉਪਰ ਪਾਪ ਬਿਥਾਰਾ॥ (1-20-6)
ਕਾਫਰ ਮੁਲਹਦ ਇਰਮਨੀ ਰੂੰਮੀ ਜੰਗੀ ਦੁਸ਼ਮਨ ਦਾਰਾ॥ (1-20-7)
ਪਾਪੇ ਦਾ ਵਰਤਿਆ ਵਰਤਾਰਾ ॥੨੦॥ (1-20-8)
ਚਾਰ ਵਰਨ ਚਾਰ ਮਝਹਬਾਂ ਜਗ ਵਿਚ ਹਿੰਦੂ ਮੁਸਲਮਾਣੇ॥ (1-21-1)
ਖੁਦੀ ਬਕੀਲੀ ਤਕੱਬਰੀ ਖਿੰਚੋਤਾਣ ਕਰੇਨ ਧਿਙਾਣੇ॥ (1-21-2)
ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਣੇ॥ (1-21-3)
ਸੁੰਨਤ ਮੁਸਲਮਾਨ ਦੀ ਤਿਲਕ ਜੰਞੂ ਹਿੰਦੂ ਲੋਭਾਣੇ॥ (1-21-4)
ਰਾਮ ਰਹੀਮ ਕਹਾਇੰਦੇ ਇਕ ਨਾਮ ਦੁਇ ਰਾਹ ਭੁਲਾਣੇ॥ (1-21-5)
ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸ਼ੈਤਾਣੇ॥ (1-21-6)
ਸੱਚ ਕਿਨਾਰੇ ਰਹਿ ਗਯਾ ਖਹਿ ਮਰਦੇ ਬਾਮਣ ਮਉਲਾਣੇ॥ (1-21-7)
ਸਿਰੋਂ ਨ ਮਿਟੇ ਆਵਣ ਜਾਣੇ ॥੨੧॥ (1-21-8)
ਚਾਰੇ ਜੱਗੇ ਚਹੁ ਜੁਗੀ ਪੰਚਾਇਣ ਪ੍ਰਭ ਆਪੇ ਹੋਆ॥ (1-22-1)
ਆਪੇ ਪੱਟੀ ਕਲਮ ਆਪ ਆਪੇ ਲਿਖਣਹਾਰਾ ਹੋਆ॥ (1-22-2)
ਬਾਝ ਗੁਰੂ ਅੰਧੇਰ ਹੈ ਖਹਿ ਖਹਿ ਮਰਦੇ ਬਹੁ ਬਿਧ ਲੋਆ॥ (1-22-3)
ਵਰਤਿਆ ਪਾਪ ਜਗੱਤ੍ਰ ਤੇ ਧਉਲ ਉਡੀਣਾ ਨਿਸਦਿਨ ਰੋਆ॥ (1-22-4)
ਬਾਝ ਦਇਆ ਬਲ ਹੀਣ ਹੋ ਨਿੱਘਰ ਚਲੇ ਰਸਾਤਲ ਟੋਆ॥ (1-22-5)
ਖੜਾ ਇਕ ਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ॥ (1-22-6)
ਥੰਮੇ ਕੋਇ ਨ ਸਾਧ ਬਿਨ ਸਾਧ ਨ ਦਿੱਸੈ ਜਗ ਵਿਚ ਕੋਆ॥ (1-22-7)
ਧਰਮ ਧੌਲ ਪੁਕਾਰੈ ਤਲੇ ਖੜੋਆ ॥੨੨॥ (1-22-8)
ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿੰ ਪਠਾਯਾ॥ (1-23-1)
ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ॥ (1-23-2)
ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇਕ ਦਿਖਾਯਾ॥ (1-23-3)
ਚਾਰੈ ਪੈਰ ਧਰੰਮ ਦੇ ਚਾਰ ਵਰਨ ਇਕ ਵਰਨ ਕਰਾਯਾ॥ (1-23-4)
ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ॥ (1-23-5)
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ॥ (1-23-6)
ਕਲਿਜੁਗ ਬਾਬੇ ਤਾਰਿਆ ਸੱਤਨਾਮ ਪੜ੍ਹ ਮੰਤ੍ਰ ਸੁਣਾਯਾ॥ (1-23-7)
ਕਲਿ ਤਾਰਣ ਗੁਰ ਨਾਨਕ ਆਯਾ ॥੨੩॥ (1-23-8)
ਪਹਿਲਾਂ ਬਾਬੇ ਪਾਯਾ ਬਖਸ਼ ਦਰ ਪਿਛੋਂ ਦੇ ਫਿਰ ਘਾਲ ਕਮਾਈ॥ (1-24-1)
ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ॥ (1-24-2)
ਭਾਰੀ ਕਰੀ ਤੱਪਸਿਆ ਬਡੇ ਭਾਗ ਹਰਿ ਸਿਉਂ ਬਣਿ ਆਈ॥ (1-24-3)
ਬਾਬਾ ਪੈਧਾ ਸਚ ਖੰਡ ਨਾਨਿਧਿ ਨਾਮ ਗਰੀਬੀ ਪਾਈ॥ (1-24-4)
ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥ (1-24-5)
ਬਾਝਹੁ ਗੁਰੂ ਗੁਬਾਰ ਹੈ ਹੈਹੈ ਕਰਦੀ ਸੁਣੀ ਲੁਕਾਈ॥ (1-24-6)
ਬਾਬੇ ਭੇਖ ਬਣਾਇਆ ਉਦੱਾਸੀ ਕੀ ਰੀਤ ਚਲਾਈ॥ (1-24-7)
ਚੜਿ੍ਹਆ ਸੋਧਨ ਧਰਤ ਲੁਕਾਈ ॥੨੪॥ (1-24-8)
ਬਾਬਾ ਆਇਆ ਤੀਰਥੀਂ ਤੀਰਥ ਪੁਰਬ ਸਭੇ ਫਿਰ ਦੇਖੈ॥ (1-25-1)
ਪੂਰਬ ਧਰਮ ਬਹੁ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੈ॥ (1-25-2)
ਭਾਉ ਨ ਬ੍ਰਹਮੇ ਲਿਖਿਆ ਚਾਰ ਬੇਦ ਸਿੰਮ੍ਰਤਿ ਪੜ੍ਹ ਦੇਖੈ॥ (1-25-3)
ਢੂੰਡੀ ਸਗਲੀ ਪਿਰਥਮੀ ਸਤਿਜੁਗ ਆਦਿ ਦੁਅੱਾਪਰ ਤ੍ਰੇਤੈ॥ (1-25-4)
ਕਲਿਜੁਗ ਧੁੰਧੂਕਾਰ ਹੈ ਭਰਮ ਭੁਲਾਈ ਬਹੁ ਬਿਧਿ ਭੇਖੈ॥ (1-25-5)
ਭੇਖੀਂ ਪ੍ਰਭੂ ਨ ਪਾਈਐ ਆਪ ਗਵਾਏ ਰੂਪ ਨ ਰੇਖੈ॥ (1-25-6)
ਗੁਰਮੁਖ ਵਰਨ ਅਵਰਨ ਹੋਇ ਨਿਵ ਚਲੈ ਗੁਰਸਿਖ ਵਿਸੇਖੈ॥ (1-25-7)
ਤਾਂ ਕੁਛ ਘਾਲ ਪਵੈ ਦਰ ਲੇਖੈ ॥੨੫॥ (1-25-8)
ਜਤ ਸਤੀ ਚਿਰ ਜੀਵਣੇ ਸਾਧਿਕ ਸਿੱਧ ਨਾਥ ਗੁਰ ਚੇਲੇ॥ (1-26-1)
ਦੇਵੀ ਦੇਵ ਰਖੀਸ਼ਰਾਂ ਭੈਰੋਂ ਖੇਤ੍ਰ ਪਾਲ ਬਹੁ ਮੇਲੇ॥ (1-26-2)
ਗਣ ਗੰਧਰਬ ਅਪਸ਼ਰਾਂ ਕਿੰਨਰ ਜੱਛ ਚਲਿਤ ਬਹੁ ਖੇਲੇ॥ (1-26-3)
ਰਾਕਸ਼ ਦਾਨੋ ਦੈਂਤ ਲਖ ਅੰਦਰ ਦੂਜਾ ਭਾਉ ਦੁਹੇਲੇ॥ (1-26-4)
ਹਉਮੈਂ ਅੰਦਰ ਸਭਕੋ ਡੁਬੇ ਗੁਰੂ ਸਣੇਂ ਬਹੁ ਚੇਲੇ॥ (1-26-5)
ਗੁਰਮੁਖ ਕੋਇ ਨ ਦਿਸਈ ਢੂੰਡੇ ਤੀਰਥ ਜਾਤ੍ਰੀ ਮੇਲੇ॥ (1-26-6)
ਢੂੰਡੇ ਹਿੰਦੂ ਤੁਰਕ ਸਭ ਪੀਰ ਪੈਕੰਬਰ ਕਉਮਿ ਕਤੇਲੇ॥ (1-26-7)
ਅੰਧੀ ਅੰਧੇ ਖੂਹੇ ਠੇਲੇ ॥੨੬॥ (1-26-8)
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ (1-27-1)
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ (1-27-2)
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥ (1-27-3)
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥ (1-27-4)
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥ (1-27-5)
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥ (1-27-6)
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥ (1-27-7)
ਗੁਰਮੁਖ ਕਲਿ ਵਿਚ ਪਰਗਟ ਹੋਆ ॥੨੭॥ (1-27-8)
ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥ (1-28-1)
ਫਿਰ ਜਾ ਚੜੇ ਸੁਮੇਰ ਪਰ ਸਿਧ ਮੰਡਲੀ ਦ੍ਰਿਸ਼ਟੀ ਆਈ॥ (1-28-2)
ਚੌਰਾਸੀਹ ਸਿਧ ਗੋਰਖਾਦਿ ਮਨ ਅੰਦਰ ਗਣਤੀ ਵਰਤਾਈ॥ (1-28-3)
ਸਿਧ ਪੁੱਛਨ ਸੁਨ ਬਾਲਿਆ ਕੌਨ ਸ਼ਕਤ ਤੁਹਿ ਏਥੇ ਲਿਆਈ॥ (1-28-4)
ਹਉਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ॥ (1-28-5)
ਆਖਣ ਸਿਧ ਸੁਣ ਬਾਲਿਆ ਅਪਣਾ ਨਾਂ ਤੁਮ ਦੇਹੁ ਬਤਾਈ ॥ (1-28-6)
ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ॥ (1-28-7)
ਨੀਚ ਕਹਾਇ ਊਚ ਘਰ ਆਈ ॥੨੮॥ (1-28-8)
ਫਿਰ ਪੁੱਛਣ ਸਿਧ ਨਾਨਕਾ ਮਾਤ ਲੋਕ ਵਿਚ ਕਿਆ ਵਰਤਾਰਾ॥ (1-29-1)
ਸਭ ਸਿਧੀਂ ਏਹ ਬੁਝਿਆ ਕਲਿ ਤਾਰਣ ਨਾਨਕ ਅਵਤਾਰਾ॥ (1-29-2)
ਬਾਬੇ ਕਹਿਆ ਨਾਥ ਜੀ ਸੱਚ ਚੰਦ੍ਰਮਾ ਕੂੜ ਅੰਧਾਰਾ॥ (1-29-3)
ਕੂੜ ਅਮਾਵਸ ਵਰਤਿਆ ਹਉਂ ਭਾਲਣ ਚੜਿਆ ਸੰਸਾਰਾ॥ (1-29-4)
ਪਾਪ ਗਿਰਾਸੀ ਪਿਰਥਮੀ ਧੌਲ ਖੜਾ ਧਰ ਹੇਠ ਪੁਕਾਰਾ॥ (1-29-5)
ਸਿਧ ਛਪ ਬੈਠੇ ਪਰਬਤੀਂ ਕੌਣ ਜਗ ਕਉ ਪਾਰ ਉਤਾਰਾ॥ (1-29-6)
ਜੋਗੀ ਗਿਆਨ ਵਿਹੂਣਿਆਂ ਨਿਸਦਿਨ ਅੰਗ ਲਗਾਇਨ ਛਾਰਾ॥ (1-29-7)
ਬਾਝ ਗੁਰੂ ਡੁੱਬਾ ਜਗ ਸਾਰਾ ॥੨੯॥ (1-29-8)
ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥ (1-30-1)
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥ (1-30-2)
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥ (1-30-3)
ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ॥ (1-30-4)
ਸੇਵਕ ਬੈਠਨ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ॥ (1-30-5)
ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈਕੇ ਹੱਕ ਗਵਾਈ॥ (1-30-6)
ਇਸਤ੍ਰੀ ਪੁਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ॥ (1-30-7)
ਵਰਤਿਆ ਪਾਪ ਸਭਸ ਜਗ ਮਾਂਹੀ ॥੩੦॥ (1-30-8)
ਸਿਧੀਂ ਮਨੇ ਬਿਚਾਰਿਆ ਕਿਵ ਦਰਸ਼ਨ ਏਹ ਲੇਵੇ ਬਾਲਾ॥ (1-31-1)
ਐਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ॥ (1-31-2)
ਖੱਪਰ ਦਿਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ॥ (1-31-3)
ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ॥ (1-31-4)
ਸਤਿਗੁਰ ਅਗਮ ਅਗਾਧ ਪੁਰਖ ਕੇਹੜਾ ਝਲੇ ਗੁਰ ਦੀ ਝਾਲਾ॥ (1-31-5)
ਫਿਰ ਆਯਾ ਗੁਰ ਨਾਥ ਜੀ ਪਾਣੀ ਠਉੜ ਨਹੀਂ ਉਸ ਤਾਲਾ॥ (1-31-6)
ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ॥ (1-31-7)
ਕਲਿਜੁਗ ਨਾਨਕ ਨਾਮ ਸੁਖਾਲਾ ॥੩੧॥ (1-31-8)
ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ॥ (1-32-1)
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ॥ (1-32-2)
ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ ਹੱਜ ਗੁਜਾਰੀ॥ (1-32-3)
ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਂਇ ਪਸਾਰੀ॥ (1-32-4)
ਜੀਵਨ ਮਾਰੀ ਲਤ ਦੀ ਕੇੜ੍ਹਾ ਸੁਤਾ ਕੁਫ਼ਰ ਕੁਫ਼ਾਰੀ॥ (1-32-5)
ਲਤਾਂ ਵਲ ਖ਼ੁਦਾਇ ਦੇ ਕਿਉਂਕਰ ਪਇਆ ਹੋਇ ਬਜਗਾਰੀ॥ (1-32-6)
ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ॥ (1-32-7)
ਹੋਇ ਹੈਰਾਨ ਕਰੇਨ ਜੁਹਾਰੀ ॥੩੨॥ (1-32-8)
ਪੁਛਨ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ॥ (1-33-1)
ਵਡਾ ਸਾਂਗ ਵਰਤਾਇਆ ਲਖ ਨ ਸਕੇ ਕੁਦਰਤਿ ਕੋਈ॥ (1-33-2)
ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ॥ (1-33-3)
ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ॥ (1-33-4)
ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਣ ਨ ਢੋਈ॥ (1-33-5)
ਕਚਾ ਰੰਗ ਕੁਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ॥ (1-33-6)
ਕਰਨ ਬਖੀਲੀ ਆਪ ਵਿਚ ਰਾਮ ਰਹੀਮ ਕੁਥਾਇ ਖਲੋਈ॥ (1-33-7)
ਰਾਹ ਸ਼ੈਤਾਨੀ ਦੁਨੀਆ ਗੋਈ ॥੩੩॥ (1-33-8)
ਧਰੀ ਨਿਸ਼ਾਨੀ ਕੌਸ ਦੀ ਮਕੇ ਅੰਦਰ ਪੂਜ ਕਰਾਈ॥ (1-34-1)
ਜਿਥੇ ਜਾਈ ਜਗਤ ਵਿਚ ਬਾਬੇ ਬਾਝ ਨ ਖਾਲੀ ਜਾਈ॥ (1-34-2)
ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਗੁਆਈ॥ (1-34-3)
ਛਪੇ ਨਾਂਹਿ ਛਪਾਇਆ ਚੜਿਆ ਸੂਰਜ ਜਗ ਰੁਸ਼ਨਾਈ॥ (1-34-4)
ਬੁਕਿਆ ਸਿੰਘ ਉਜਾੜ ਵਿਚ ਸਬ ਮਿਰਗਾਵਲ ਭੰਨੀ ਜਾਈ॥ (1-34-5)
ਚੜਿ੍ਹਆ ਚੰਦ ਨ ਲੁਕਈ ਕਢ ਕੁਨਾਲੀ ਜੋਤ ਛਪਾਈ॥ (1-34-6)
ਉਗਵਣਹੁ ਤੇ ਆਥਵਣਹੁ ਨਉ ਖੰਡ ਪ੍ਰਿਥਵੀ ਸਭ ਝੁਕਾਈ॥ (1-34-7)
ਜਗ ਅੰਦਰ ਕੁਦਰਤ ਵਰਤਾਈ ॥੩੪॥ (1-34-8)
ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥ (1-35-1)
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥ (1-35-2)
ਦਿਤੀ ਬਾਂਗ ਨਿਮਾਜ਼ ਕਰ ਸੁੰਨ ਸਮਾਨ ਹੋਯਾ ਜਹਾਨਾ॥ (1-35-3)
ਸੁੰਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ॥ (1-35-4)
ਵੇਖੈ ਧਿਆਨ ਲਗਾਇ ਕਰ ਇਕ ਫਕੀਰ ਵਡਾ ਮਸਤਾਨਾ॥ (1-35-5)
ਪੁਛਿਆ ਫਿਰਕੇ ਦਸਤਗੀਰ ਕੌਨ ਫਕੀਰ ਕਿਸ ਕਾ ਘਰਾਨਾ॥ (1-35-6)
ਨਾਨਕ ਕਲਿ ਵਿਚ ਆਇਆ ਰਬ ਫਕੀਰ ਇਕ ਪਹਿਚਾਨਾ॥ (1-35-7)
ਧਰਤ ਅਕਾਸ਼ ਚਹੂੰ ਦਿਸ ਜਾਨਾ ॥੩੫॥ (1-35-8)
ਪੁਛੇ ਪੀਰ ਤਕਰਾਰ ਕਰ ਏਹ ਫਕੀਰ ਵਡਾ ਆਤਾਈ॥ (1-36-1)
ਏਥੇ ਵਿਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ॥ (1-36-2)
ਪਾਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸੁ ਸਾਈ॥ (1-36-3)
ਫੇਰ ਦੁਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ ਤੁਹਿ ਪਾਈ॥ (1-36-4)
ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ॥ (1-36-5)
ਲਖ ਅਕਾਸ਼ ਪਤਾਲ ਲਖ ਅਖ ਫੁਰਕ ਵਿਚ ਸਭ ਦਿਖਲਾਈ॥ (1-36-6)
ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ॥ (1-36-7)
ਜ਼ਾਹਰ ਕਲਾ ਨ ਛਪੈ ਛਪਾਈ ॥੩੬॥ (1-36-8)
ਗੜ੍ਹ ਬਗਦਾਦ ਨਿਵਾਇਕੈ ਮਕਾ ਮਦੀਨਾ ਸਭ ਨਿਵਾਯਾ॥ (1-37-1)
ਸਿਧ ਚੌਰਾਸੀਹ ਮੰਡਲੀ ਖਟ ਦਰਸ਼ਨ ਪਾਖੰਡ ਜਣਾਯਾ॥ (1-37-2)
ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਯਾ॥ (1-37-3)
ਜਿਤੀ ਨਵਖੰਡ ਮੇਦਨੀ ਸਤਨਾਮ ਕਾ ਚਕ੍ਰ ਫਿਰਾਯਾ॥ (1-37-4)
ਦੇਵਦਾਨੋ ਰਾਕਸ ਦੈਂਤ ਸਭ ਚਿਤ੍ਰ ਗੁਪਤ ਸਭ ਚਰਨੀ ਲਾਯਾ॥ (1-37-5)
ਇੰਦ੍ਰਾਸਣ ਅਪੱਛਰਾਂ ਰਾਗ ਰਾਗਨੀ ਮੰਗਲ ਗਾਯਾ॥ (1-37-6)
ਹਿੰਦੂ ਮੁਸਲਮਾਨ ਨਿਵਾਇਆ ॥੩੭॥ (1-37-7)
ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ॥ (1-38-1)
ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥ (1-38-2)
ਉਲਟੀ ਗੰਗ ਵਹਾਈਓਨ ਗੁਰ ਅੰਗਦ ਸਿਰ ਉਪਰ ਧਾਰਾ॥ (1-38-3)
ਪੁਤੀਂ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥ (1-38-4)
ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੈ ਅੰਧਾਰਾ॥ (1-38-5)
ਗਿਆਨ ਗੋਸ਼ ਚਰਚਾ ਸਦਾ ਅਨਹਦ ਸ਼ਬਦ ਉਠੇ ਧੁਨਕਾਰਾ॥ (1-38-6)
ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ॥ (1-38-7)
ਗੁਰਮੁਖ ਭਾਰ ਅਥਰਬਣ ਧਾਰਾ ॥੩੮॥ (1-38-8)
ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ॥ (1-39-1)
ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ॥ (1-39-2)
ਲਗੀ ਬਰਸਨ ਲਛਮੀ ਰਿਧ ਸਿਧ ਨਉ ਨਿਧਿ ਸਵਾਈ॥ (1-39-3)
ਜੋਗੀ ਵੇਖ ਚਲਿਤ੍ਰ ਨੋਂ ਮਨ ਵਿਚ ਰਿਸ਼ਕ ਘਨੇਰੀ ਖਾਈ॥ (1-39-4)
ਭਗਤੀਆਂ ਪਾਈ ਭਗਤ ਆਨ ਲੋਟਾ ਜੋਗੀ ਲਇਆ ਛਪਾਈ॥ (1-39-5)
ਭਗਤੀਆਂ ਗਈ ਭਗਤ ਬੂਲ ਲੋਟੇ ਅੰਦਰ ਸੁਰਤ ਭੁਲਾਈ॥ (1-39-6)
ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾਂ ਲੁਕਾਈ॥ (1-39-7)
ਵੇਖ ਚਲਿਤ੍ਰ ਜੋਗੀ ਖੁਣਸਾਈ ॥੩੯॥ (1-39-8)
ਖਾਧੀ ਖੁਣਸ ਜੋਗੀਸ਼ਰਾਂ ਗੋਸਟ ਕਰਨ ਸਭੇ ਉਠ ਆਈ॥ (1-40-1)
ਪੁਛੇ ਜੋਗੀ ਭੰਗ੍ਰ ਨਾਥ ਤੁਹਿ ਦੁਧ ਵਿਚ ਕਿਉਂ ਕਾਂਜੀ ਪਾਈ॥ (1-40-2)
ਫਿਟਿ ਆ ਚਾਟਾ ਦੁਧ ਦਾ ਰਿੜਕਿਆਂ ਮਖਣ ਹਥ ਨ ਆਈ॥ (1-40-3)
ਭੇਖ ਉਾਤਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ॥ (1-40-4)
ਨਾਨਕ ਆਖੇ ਭੰਗ੍ਰਨਾਥ ਤੇਰੀ ਮਾਉ ਕੁਚੱਜੀ ਆਈ॥ (1-40-5)
ਭਾਂਡਾ ਧੋਇ ਨ ਜਾਤਿਓਨ ਭਾਇ ਕੁਚਜੇ ਫੁਲ ਸੜਾਈ॥ (1-40-6)
ਹੋਇ ਅਤੀਤ ਗ੍ਰਿਹਸਤ ਤਜ ਫਿਰ ਉਨਹੂੰਕੇ ਘਰ ਮੰਗਨ ਜਾਈ॥ (1-40-7)
ਬਿਨ ਦਿਤੇ ਕਿਛ ਹਥ ਨ ਆਈ ॥੪੦॥ (1-40-8)
ਏਹ ਸੁਣ ਬਚਨ ਜੁਗੀਸਰਾਂ ਮਾਰ ਕਿਲਕ ਬਹੁ ਰੂਪ ਉਠਾਈ॥ (1-41-1)
ਖਟ ਦਰਸ਼ਨ ਕਉ ਖੇਦਿਆ ਕਲਿਜੁਗ ਬੇਦੀ ਨਾਨਕ ਆਈ॥ (1-41-2)
ਸਿਧ ਬੋਲਨ ਸਭ ਅਉਖਧੀਆਂ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ॥ (1-41-3)
ਰੂਪ ਵਟਾਇਆ ਜੋਗੀਆਂ ਸਿੰਘ ਬਾਘ ਬਹੁ ਚਲਿਤ ਦਿਖਾਈ॥ (1-41-4)
ਇਕ ਪਰ ਕਰਕੇ ਉਡਰਨ ਪੰਖੀ ਜਿਵੇਂ ਰਹੇ ਲੀਲਾਈ॥ (1-41-5)
ਇਕ ਨਾਗ ਹੋਇ ਪਵਨ ਛੋਡ ਇਕਨਾ ਵਰਖਾ ਅਗਨ ਵਸਾਈ॥ (1-41-6)
ਤਾਰੇ ਤੋੜੇ ਭੰਗ੍ਰਨਾਥ ਇਕ ਚੜ ਮਿਰਗਾਨੀ ਜਲ ਤਰ ਜਾਈ॥ (1-41-7)
ਸਿਧਾਂ ਅਗਨ ਨ ਬੁਝੇ ਬੁਝਾਈ ॥੪੧॥ (1-41-8)
ਸਿਧ ਬੋਲੇ ਸੁਨ ਨਾਨਕਾ ਤੁਹਿ ਜਗ ਨੂੰ ਕਰਾਮਾਤ ਦਿਖਲਾਈ॥ (1-42-1)
ਕੁਝ ਦਿਖਾਈਂ ਅਸਾਨੂੰ ਭੀ ਤੂੰ ਕਿਉਂ ਢਿਲ ਅਜੇਹੀ ਲਾਈ॥ (1-42-2)
ਬਾਬਾ ਬੋਲੇ ਨਾਥ ਜੀ ਅਸਾਂ ਵੇਖੇ ਜੋਗੀ ਵਸਤੁ ਨ ਕਾਈ॥ (1-42-3)
ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ॥ (1-42-4)
ਸਿਵ ਰੂਪੀ ਕਰਤਾ ਪੁਰਖ ਚਲੇ ਨਾਹੀਂ ਧਰਤ ਚਲਾਈ॥ (1-42-5)
ਸਿਧ ਤੰਤ੍ਰ ਮੰਤ੍ਰ ਕਰ ਝੜ ਪਏ ਸ਼ਬਦ ਗੁਰੂ ਕੈ ਕਲਾ ਛਪਾਈ॥ (1-42-6)
ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੈ ਨ ਪਾਈ॥ (1-42-7)
ਸੋ ਦੀਨ ਨਾਨਕ ਸਤਿਗੁਰ ਸਰਣਾਈ ॥੪੨॥ (1-42-8)
ਬਾਬਾ ਬੋਲੇ ਨਾਥ ਜੀ ਸ਼ਬਦ ਸੁਨਹੁ ਸਚ ਮੁਖਹੁ ਅਲਾਈ॥ (1-43-1)
ਬਾਜਹੁ ਸਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾਹੀ॥ (1-43-2)
ਬਸਤਰ ਪਹਿਰੋਂ ਅਗਨਿ ਕੇ ਬਰਫ ਹਿਮਾਲੇ ਮੰਦਰ ਛਾਈ॥ (1-43-3)
ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ॥ (1-43-4)
ਏਵਡ ਕਰੀ ਵਿਥਾਰ ਕਉ ਸਗਲੀ ਧਰਤੀ ਹੱਕੀ ਜਾਈ॥ (1-43-5)
ਤੋਲੀਂ ਧਰਤਿ ਆਕਾਸ਼ ਦੁਇ ਪਿਛੇ ਛਾਬੇ ਟੰਕ ਚੜ੍ਹਾਈ॥ (1-43-6)
ਏਹ ਬਲ ਰਖਾਂ ਆਪ ਵਿਚ ਜਿਸ ਆਖਾਂ ਤਿਸ ਪਾਰ ਕਰਾਈ॥ (1-43-7)
ਸਤਿਨਾਮ ਬਿਨ ਬਾਦਰ ਛਾਈ ॥੪੩॥ (1-43-8)
ਬਾਬੇ ਕੀਤੀ ਸਿਧ ਗੋਸ਼ਟ ਸ਼ਬਦ ਸ਼ਾਂਤਿ ਸਿਧਾਂ ਵਿਚ ਆਈ ॥ (1-44-1)
ਜਿਣ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ॥ (1-44-2)
ਸਿਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵਡੀ ਕਮਾਈ॥ (1-44-3)
ਵਡਾ ਪੁਰਖ ਪ੍ਰਗਟਿਆ ਕਲਿਜੁਗ ਅੰਦਰ ਜੋਤ ਜਗਾਈ॥ (1-44-4)
ਮੇਲਿਓਂ ਬਾਬਾ ਉਠਿਆ ਮੁਲਤਾਨੇ ਦੀ ਜ਼ਿਆਰਤ ਜਾਈ॥ (1-44-5)
ਅਗੋਂ ਪੀਰ ਮੁਲਤਾਨ ਦੇ ਦੁਧ ਕਟੋਰਾ ਭਰ ਲੈ ਆਈ॥ (1-44-6)
ਬਾਬੇ ਕਢ ਕਰ ਬਗਲ ਤੇ ਚੰਬੇਲੀ ਦੁੱਧ ਵਿਚ ਮਿਲਾਈ॥ (1-44-7)
ਜਿਉਂ ਸਾਗਰ ਵਿਚ ਗੰਗ ਸਮਾਈ ॥੪੪॥ (1-44-8)
ਜ਼ਿਆਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਯਾ॥ (1-45-1)
ਚੜ੍ਹੇ ਸਵਾਈ ਦਹਦਿਹੀ ਕਲਿਜੁਗ ਨਾਨਕ ਨਾਮ ਧਿਆਯਾ॥ (1-45-2)
ਵਿਣ ਨਾਵੈ ਹੋਰ ਮੰਗਣਾ ਸਿਰ ਦੁਖਾਂ ਦੇ ਦੁਖ ਸਬਾਯਾ॥ (1-45-3)
ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥ (1-45-4)
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰ ਛਤ੍ਰ ਫਿਰਾਯਾ॥ (1-45-5)
ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ॥ (1-45-6)
ਲਖ ਨ ਕੋਈ ਸਕਈ ਆਚਰਜੇ ਆਚਰਜ ਦਿਖਾਯਾ॥ (1-45-7)
ਕਾਯਾਂ ਪਲਟ ਸਰੂਪ ਬਣਾਯਾ ॥੪੫॥ (1-45-8)
ਸੋ ਟਿਕਾ ਸੋ ਛਤ੍ਰ ਸਿਰ ਸੋਈ ਸਚਾ ਤਖਤ ਟਿਕਾਈ॥ (1-46-1)
ਗੁਰ ਨਾਨਕ ਹੰਦੀ ਮੋਹਰ ਹਥ ਗੁਰ ਅੰਗਦ ਦੀ ਦੋਹੀ ਫਿਰਾਈ॥ (1-46-2)
ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤਿ ਜਗਾਈ॥ (1-46-3)
ਜੰਮੇ ਪੂਰਬ ਬੀਜਿਆ ਵਿਚ ਵਿਚ ਹੋਰ ਕੂੜੀ ਚਤਰਾਈ॥ (1-46-4)
ਲਹਿਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ॥ (1-46-5)
ਗੁਰ ਬੈਠਾ ਅਮਰ ਸਰੂਪ ਹੋ ਗੁਰਮੁਖ ਪਾਈ ਦਾਤ ਇਲਾਹੀ॥ (1-46-6)
ਫੇਰ ਵਸਾਯਾ ਗੋਂਦਵਾਲ ਅਚਰਜ ਖੇਲ ਨ ਲਖਿਆ ਜਾਈ॥ (1-46-7)
ਦਾਤਿ ਜੋਤ ਖਸਮੈ ਵਡਿਆਈ ॥੪੬॥ (1-46-8)
ਦਿੱਚੇ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਘਰ ਆਵੈ॥ (1-47-1)
ਬੈਠਾ ਸੋਢੀ ਪਾਤਿਸ਼ਾਹ ਰਾਮਦਾਸ ਸਤਿਗੁਰੂ ਕਹਾਵੈ॥ (1-47-2)
ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚ ਜੋਤ ਜਗਾਵੈ॥ (1-47-3)
ਉਲਟਾ ਖੇਲ ਖਸੰਮ ਦਾ ਉਲਟੀ ਗੰਗ ਸਮੁੰਦ ਸਮਾਵੈ॥ (1-47-4)
ਦਿਤਾ ਲਈਏ ਆਪਣਾ ਅਣ ਦਿਤਾ ਕਛ ਹਥ ਨ ਆਵੈ॥ (1-47-5)
ਫਿਰ ਆਈ ਘਰ ਅਰਜਨੇ ਪੁਤ ਸੰਸਾਰੀ ਗੁਰੂ ਕਹਾਵੈ॥ (1-47-6)
ਜਾਨ ਨ ਦੇਸਾਂ ਸੋਢੀਓਂ ਹੋਰਸ ਅਜਰ ਨ ਜਰਿਆ ਜਾਵੈ॥ (1-47-7)
ਘਰ ਹੀ ਕੀ ਵੱਥ ਘਰੇ ਰਹਾਵੈ ॥੪੭॥ (1-47-8)
ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ॥ (1-48-1)
ਅਰਜਨ ਕਾਇਆਂ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ॥ (1-48-2)
ਚਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ॥ (1-48-3)
ਦਲ ਭੰਜਨ ਗੁਰ ਸੂਰਮਾਂ ਵਡ ਜੋਧਾ ਬਹੁ ਪਰਉਪਕਾਰੀ॥ (1-48-4)
ਪੁਛੱਨ ਸਿੱਖ ਅਰਦਾਸ ਕਰ ਛੇ ਮਹਿਲਾਂ ਤਕ ਦਰਸ ਨਿਹਾਰੀ॥ (1-48-5)
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ॥ (1-48-6)
ਕਲਿਜੁਗ ਪੀੜ੍ਹੀ ਸੋਢੀਆਂ ਨਿਹਚਲ ਨੀਨ ਉਸਾਰ ਖਲ੍ਹਾਰੀ॥ (1-48-7)
ਜੁਗ ਜੁਗ ਸਤਿਗੁਰ ਧਰੇ ਅਵਤਾਰੀ ॥੪੮॥ (1-48-8)
ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ॥ (1-49-1)
ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ॥ (1-49-2)
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ॥ (1-49-3)
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥ (1-49-4)
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚ ਜਾਇ ਸਮਾਵੈ॥ (1-49-5)
ਚਾਰੋਂ ਅਛਰ ਇਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ॥ (1-49-6)
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ॥੪੯॥੧॥ (1-49-7)