Talk:Anand Karaj

From SikhiWiki
Jump to navigationJump to search

Lavan: Guru Granth DARPAN page 0773

ਰਾਗੁ ਸੂਹੀ ਮਹਲਾ 4 ਛੰਤ ਘਰੁ 1.......ੴ ਸਤਿਗੁਰ ਪ੍ਰਸਾਦਿ।1॥
ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥
ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥
ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥
ਹਉਮੈ ਰੋਗੁ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥
ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥
ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੁਰਿ ਸੰਜੋਗੋ ॥1॥

Gurmukhi(Prof. Sahib Singh)

  • ਹੇ ਰਾਮ ਜੀ ! ਮੈਂ ਤੈਥੋਂ ਸਦਕੇ ਹਾਂ । ਮੈਨੂੰ ਗੁਰੂ-ਪੁਰਖ ਮਿਲਾ (ਜਿਸ ਦੀ ਰਾਹੀਂ) ਮੈਂ (ਤੇਰੇ) ਗੁਣ ਯਾਦ ਕਰਾਂ, ਅਤੇ (ਇਹਨਾਂ ਗੁਣਾਂ ਦੇ ਵੱਟੇ) ਔਗੁਣ ਵੇਚ ਦਿਆਂ (ਦੂਰ ਕਰ ਦਿਆਂ) ।
  • ਹੇ ਹਰੀ ! ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗੁਰੂ ਦੀ ਬਾਣੀ ਉਚਾਰਾਂ ।
  • ਜਿਸ ਜੀਵ-ਇਸਤ੍ਰੀ ਨੂੰ ਗੁਰੂ ਦੀ ਬਾਣੀ ਸਦਾ ਪਿਆਰੀ ਲੱਗਦੀ ਹੈ, ਉਹ (ਆਪਣੇ ਅੰਦਰੋਂ) ਪਾਪ ਵਿਕਾਰ ਦੂਰ ਕਰ ਲੈਂਦੀ ਹੈ,
  • ਉਸ ਦਾ ਹਉਮੈ ਦਾ ਰੋਗ ਮੁੱਕ ਜਾਂਦਾ ਹੈ, ਹਰੇਕ ਕਿਸਮ ਦਾ ਡਰ-ਸਹਿਮ ਭੱਜ ਜਾਂਦਾ ਹੈ, ਉਹ ਸਦਾ ਸਦਾ ਹੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ।
  • ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਸੇਜ ਸੁਖ ਨਾਲ ਭਰਪੂਰ ਹੋ ਜਾਂਦੀ ਹੈ (ਸੁਖ ਦਾ ਘਰ ਬਣ ਜਾਂਦੀ ਹੈ), ਆਤਮਕ ਜੀਵਨ ਦੀ ਸੂਝ ਦੇ ਮੂਲ-ਪ੍ਰਭੂ ਵਿਚ ਜੁੜ ਕੇ ਉਹ ਪ੍ਰਭੂ ਦੇ ਮਿਲਾਪ ਦਾ ਸੁਖ ਮਾਣਦੀ ਹੈ ।
  • ਹੇ ਨਾਨਕ ! ਧੁਰ ਦਰਗਾਹ ਤੋਂ ਜਿਸ ਦੇ ਭਾਗਾਂ ਵਿਚ ਸੰਜੋਗ ਲਿਖਿਆ ਹੁੰਦਾ ਹੈ, ਉਹ ਹਰ ਵੇਲੇ ਆਨੰਦ ਵਿਚ ਟਿਕੀ ਰਹਿ ਕੇ ਸਦਾ (ਪ੍ਰਭੂ-ਮਿਲਾਪ ਦਾ) ਸੁਖ ਮਾਣਦੀ ਹੈ ।1।

English(Prof. Sahib Singh)

  • O Lord! I am sacrifice to you. Please grant me the intimacy of Khalsa, through whom I could meditate on your virtues and could barter Vices with Virtues.
  • Staying always focused on Gurbani, may I chant(sing/recite/read/write/study/remember/quote/share/propagate/profess)& yearn for it.
  • The soul bride who always loves Gurbani, sheds all the vices and sins from deep within.
  • She gets rid of her ego and fears of all sort. She always stays steadfast and in self realized heavenly bliss.
  • Through the blessings of Gurbani her heart gets filled with abundance of worldly contentment. Joining ultimate source of spiritual life i.e. Lord TRUTH, she relishes his ever green glory.
  • O Nanak! whose pre-ordained destiny dictates such a union, she always stays blessed and enjoys peace and pleasure of the union. ||1||

Roman English

  • L1 -> satgur purakh milaa-ay avgan viknaa gun ravaa bal raam jee-o.
  • L2 -> har har naam Dhi-aa-ay gurbaanee nit nit chavaa bal raam jee-o
  • L3 -> gurbaanee sad meethee laagee paap vikaar gavaa-i-aa.
  • L4 -> ha-umai rog ga-i-aa bha-o bhaagaa sehjay sahj milaa-i-aa.
  • L5 -> kaa-i-aa sayj gur sabad sukhaalee gi-aan tat kar bhogo.
  • L6 -> an-din sukh maanay nit ralee-aa naanak Dhur sanjogo. ||1||

Gurbani CD/Siri Granth

  • If only I could meet the True Guru, the Primal Being. Discarding my faults and sins, I would chant the Lord`s Glorious Praises.
  • I meditate on the Naam, the Name of the Lord, Har, Har. Continuously, continually, I chant the Word of the Guru`s Bani.
  • Gurbani always seems so sweet; I have eradicated the sins from within.
  • The disease of egotism is gone, fear has left, and I am absorbed in celestial peace.
  • Through the Word of the Guru`s Shabad, the bed of my body has become cozy and beautiful, and I enjoy the essence of spiritual wisdom.
  • Night and day, I continually enjoy peace and pleasure. O Nanak, this is my pre-ordained destiny. ||1||