Darpan 803

From SikhiWiki
Jump to navigationJump to search

SikhToTheMAX   Hukamnama March 22, 2007   SriGranth
SearchGB    Audio    Punjabi   
from SGGS Page 803    SriGuruGranth    Link

ਬਿਲਾਵਲ੝ ਮਹਲਾ 5 ॥

ਭੂਲੇ ਮਾਰਗ੝ ਜਿਨਹਿ ਬਤਾਇਆ ॥ ਝਸਾ ਗ੝ਰ੝ ਵਡਭਾਗੀ ਪਾਇਆ ॥1॥

ਸਿਮਰਿ ਮਨਾ ਰਾਮ ਨਾਮ੝ ਚਿਤਾਰੇ ॥ ਬਸਿ ਰਹੇ ਹਿਰਦੈ ਗ੝ਰ ਚਰਨ ਪਿਆਰੇ ॥1॥ ਰਹਾਉ॥

ਕਾਮਿ ਕ੝ਰੋਧਿ ਲੋਭਿ ਮੋਹਿ ਮਨ੝ ਲੀਨਾ ॥ ਬੰਧਨ ਕਾਟਿ ਮ੝ਕਤਿ ਗ੝ਰਿ ਕੀਨਾ ॥2॥

ਦ੝ਖ ਸ੝ਖ ਕਰਤ ਜਨਮਿ ਫ੝ਨਿ ਮੂਆ ॥ ਚਰਨ ਕਮਲ ਗ੝ਰਿ ਆਸ੝ਰਮ੝ ਦੀਆ ॥3॥

ਅਗਨਿ ਸਾਗਰ ਬੂਡਤ ਸੰਸਾਰਾ॥ਨਾਨਕ ਬਾਹ ਪਕਰਿ ਸਤਿਗ੝ਰਿ ਨਿਸਤਾਰਾ ॥4॥3॥8॥

ਪਦਅਰਥ: ਭੂਲੇ—(ਜੀਵਨ ਦੇ ਸਹੀ ਰਸਤੇ ਤੋਂ) ਖ੝ੰਝੇ ਜਾ ਰਹੇ ਨੂੰ। ਮਾਰਗ੝—(ਜੀਵਨ ਦਾ ਸਹੀ) ਰਸਤਾ। ਜਿਨਹਿ—ਜਿਨਿ ਹੀ, ਜਿਸ (ਗ੝ਰੂ) ਨੇ। ਵਡ ਭਾਗੀ—ਵੱਡੇ ਭਾਗਾਂ ਨਾਲ।੧।

ਮਨਾ—ਹੇ ਮਨ! ਚਿਤਾਰੇ—ਚਿਤਾਰਿ, ਚਿਤਾਰ ਕੇ, ਧਿਆਨ ਜੋੜ ਕੇ। ਹਿਰਦੈ—ਹਿਰਦੇ ਵਿਚ।੧।ਰਹਾਉ।

ਕਾਮਿ—ਕਾਮ ਵਿਚ। ਕ੝ਰੋਧਿ—ਕ੝ਰੋਧ ਵਿਚ। ਲੀਨਾ—ਫਸਿਆ ਹੋਇਆ। ਕਾਟਿ—ਕੱਟ ਕੇ। ਗ੝ਰਿ—ਗ੝ਰੂ ਨੇ। ਮ੝ਕਤਿ—ਖ਼ਲਾਸੀ।੨।

ਕਰਤ—ਕਰਦਿਆਂ। ਜਨਮਿ—ਜਨਮ ਵਿਚ (ਆ ਕੇ), ਜੰਮ ਕੇ। ਫ੝ਨਿ—ਮ੝ੜ। ਗ੝ਰਿ—ਗ੝ਰੂ ਨੇ। ਆਸ੝ਰਮ੝—ਸਹਾਰਾ, ਟਿਕਾਣਾ।੩।

ਅਗਨਿ ਸਾਗਰ—(ਤ੝ਰਿਸ਼ਨਾ ਦੀ) ਅੱਗ ਦਾ ਸਮ੝ੰਦਰ। ਬੂਡਤ—ਡ੝ੱਬ ਰਿਹਾ ਹੈ। ਪਕਰਿ—ਫੜ ਕੇ। ਸਤਿਗ੝ਰਿ—ਸਤਿਗ੝ਰੂ ਨੇ। ਨਿਸਤਾਰਾ—ਪਾਰ ਲੰਘਾ ਦਿੱਤਾ।੪।

ਅਰਥ: ਹੇ (ਮੇਰੇ) ਮਨ! ਧਿਆਨ ਜੋੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਪਰ ਉਹੀ ਮਨ੝ੱਖ ਹਰਿ-ਨਾਮ ਸਿਮਰ ਸਕਦਾ ਹੈ, ਜਿਸ ਦੇ) ਹਿਰਦੇ ਵਿਚ ਪਿਆਰੇ ਗ੝ਰੂ ਦੇ ਚਰਨ ਵੱਸੇ ਰਹਿੰਦੇ ਹਨ (ਤਾਂ ਤੇ, ਹੇ ਮਨ! ਤੂੰ ਭੀ ਗ੝ਰੂ ਦਾ ਆਸਰਾ ਲੈ)।੧।ਰਹਾਉ।

(ਹੇ ਮਨ!) ਇਹੋ ਜਿਹਾ ਗ੝ਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ, ਜਿਹੜਾ (ਜੀਵਨ ਦੇ ਸਹੀ ਰਸਤੇ ਤੋਂ) ਖ੝ੰਝੇ ਜਾ ਰਹੇ ਮਨ੝ੱਖ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਦੱਸ ਦੇਂਦਾ ਹੈ।੧।

(ਹੇ ਮਨ! ਵੇਖ, ਮਨ੝ੱਖ ਦਾ) ਮਨ (ਸਦਾ) ਕਾਮ ਵਿਚ ਕ੝ਰੋਧ ਵਿਚ ਲੋਭ ਵਿਚ ਮੋਹ ਵਿਚ ਫਸਿਆ ਰਹਿੰਦਾ ਹੈ। (ਪਰ ਜਦੋਂ ਉਹ ਗ੝ਰੂ ਦੇ ਸਰਨ ਆਇਆ), ਗ੝ਰੂ ਨੇ (ਉਸ ਦੇ ਇਹ ਸਾਰੇ) ਬੰਧਨ ਕੱਟ ਕੇ ਉਸ ਨੂੰ (ਇਹਨਾਂ ਵਿਕਾਰਾਂ ਤੋਂ) ਖ਼ਲਾਸੀ ਦੇ ਦਿੱਤੀ।੨।

ਹੇ ਮਨ! ਦ੝ੱਖ ਸ੝ਖ ਕਰਦਿਆਂ ਮਨ੝ੱਖ ਕਦੇ ਮਰਦਾ ਹੈ ਕਦੇ ਜੀਊ ਪੈਂਦਾ ਹੈ (ਦ੝ੱਖ ਵਾਪਰਿਆਂ ਸਹਿਮ ਜਾਂਦਾ ਹੈ, ਸ੝ਖ ਮਿਲਣ ਤੇ ਸੌਖਾ ਸਾਹ ਲੈਣ ਲੱਗ ਪੈਂਦਾ ਹੈ। ਇਸ ਤਰ੝ਹਾਂ ਡ੝ਬਕੀਆਂ ਲੈਂਦਾ ਮਨ੝ੱਖ ਜਦੋਂ ਗ੝ਰੂ ਦੀ ਸਰਨ ਆਇਆ) ਗ੝ਰੂ ਨੇ ਉਸ ਨੂੰ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਦੇ ਦਿੱਤਾ।੩।

ਹੇ ਨਾਨਕ! ਜਗਤ ਤ੝ਰਿਸ਼ਨਾ ਦੀ ਅੱਗ ਦੇ ਸਮ੝ੰਦਰ ਵਿਚ ਡ੝ੱਬ ਰਿਹਾ ਹੈ। (ਜੇਹੜਾ ਮਨ੝ੱਖ ਗ੝ਰੂ ਦੀ ਸਰਨ ਪਿਆ) ਗ੝ਰੂ ਨੇ (ਉਸ ਦੀ) ਬਾਂਹ ਫੜ ਕੇ (ਉਸ ਨੂੰ ਸੰਸਾਰ-ਸਮ੝ੰਦਰ ਵਿਚੋਂ) ਪਾਰ ਲੰਘਾ ਦਿੱਤਾ।੪।੩।੮।

bilaaval mehalaa 5 ||

bhoolae maarag jinehi bathaaeiaa || aisaa gur vaddabhaagee paaeiaa ||1||

simar manaa raam naam chithaarae || bas rehae hiradhai gur charan piaarae ||1|| rehaao ||

kaam krodhh lobh mohi man leenaa || ba(n)dhhan kaatt mukath gur keenaa ||2||

dhukh sukh karath janam fun mooaa || charan kamal gur aasram dheeaa ||3||

agan saagar booddath sa(n)saaraa || naanak baah pakar sathigur nisathaaraa ||4||3||8||

Bilaaval, Fifth Mehla: He places the one who strays back on the Path; such a Guru is found by great good fortune. ||1||

Meditate, contemplate the Name of the Lord, O mind. The Beloved Feet of the Guru abide within my heart. ||1||Pause||

The mind is engrossed in sexual desire, anger, greed and emotional attachment. Breaking my bonds, the Guru has liberated me. ||2||

Experiencing pain and pleasure, one is born, only to die again. The Lotus Feet of the Guru bring peace and shelter. ||3||

The world is drowning in the ocean of fire. O Nanak, holding me by the arm, the True Guru has saved me. ||4||3||8||