Darpan 611

From SikhiWiki
Jump to navigationJump to search

SikhToTheMAX   Hukamnama October 3, May 2, 2007   SriGranth
SearchGB    Audio    Punjabi   
from SGGS Page 611    SriGuruGranth    Link

ਸੋਰਠਿ ਮਹਲਾ 5 ਘਰ੝ 2 ਚਉਪਦੇ

ੴ ਸਤਿਗ੝ਰ ਪ੝ਰਸਾਦਿ ॥

ਝਕ੝ ਪਿਤਾ ਝਕਸ ਕੇ ਹਮ ਬਾਰਿਕ ਤੂ ਮੇਰਾ ਗ੝ਰ ਹਾਈ ॥ ਸ੝ਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨ੝ ਦੇਹ੝ ਦਿਖਾਈ ॥1॥

ਸ੝ਣਿ ਮੀਤਾ ਧੂਰੀ ਕਉ ਬਲਿ ਜਾਈ ॥ ਇਹ੝ ਮਨ੝ ਤੇਰਾ ਭਾਈ ॥ ਰਹਾਉ ॥ ਪਾਵ ਮਲੋਵਾ ਮਲਿ ਮਲਿ ਧੋਵਾ ਇਹ੝ ਮਨ੝ ਤੈ ਕੂ ਦੇਸਾ ॥ ਸ੝ਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੝ਰਭ ਮਿਲਉ ਦੇਹ੝ ਉਪਦੇਸਾ ॥2॥

ਮਾਨ੝ ਨ ਕੀਜੈ ਸਰਣਿ ਪਰੀਜੈ ਕਰੈ ਸ੝ ਭਲਾ ਮਨਾਈਝ ॥ ਸ੝ਣਿ ਮੀਤਾ ਜੀਉ ਪਿੰਡ੝ ਸਭ੝ ਤਨ੝ ਅਰਪੀਜੈ ਇਉ ਦਰਸਨ੝ ਹਰਿ ਜੀਉ ਪਾਈਝ ॥3॥

ਭਇਓ ਅਨ੝ਗ੝ਰਹ੝ ਪ੝ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ ਜਨ ਨਾਨਕ ਕਉ ਗ੝ਰਿ ਕਿਰਪਾ ਧਾਰੀ ਸਭ੝ ਅਕ੝ਲ ਨਿਰੰਜਨ੝ ਡੀਠਾ ॥4॥1॥12॥


sorat(h) mehalaa 5 ghar 2 choupadhae

ik oa(n)kaar sathigur prasaadh ||

eaek pithaa eaekas kae ham baarik thoo maeraa gur haaee || sun meethaa jeeo hamaaraa bal bal jaasee har dharasan dhaehu dhikhaaee ||1||

sun meethaa dhhooree ko bal jaaee || eihu man thaeraa bhaaee || rehaao ||

paav malovaa mal mal dhhovaa eihu man thai koo dhaesaa || sun meethaa ho thaeree saranaaee aaeiaa prabh milo dhaehu oupadhaesaa ||2||

maan n keejai saran pareejai karai s bhalaa manaaeeai || sun meethaa jeeo pi(n)dd sabh than arapeejai eio dharasan har jeeo paaeeai ||3||

bhaeiou anugrahu prasaadh sa(n)than kai har naamaa hai meet(h)aa || jan naanak ko gur kirapaa dhhaaree sabh akul nira(n)jan ddeet(h)aa ||4||1||12||


Sorat'h, Fifth Mehla, Second House, Chau-Paday:

One Universal Creator God. By The Grace Of The True Guru:

The One God is our father; we are the children of the One God. You are our Guru. Listen, friends: my soul is a sacrifice, a sacrifice to You; O Lord, reveal to me the Blessed Vision of Your Darshan. ||1||

Listen, friends: I am a sacrifice to the dust of Your feet. This mind is yours, O Siblings of Destiny. ||Pause||

I wash your feet, I massage and clean them; I give this mind to you. Listen, friends: I have come to Your Sanctuary; teach me, that I might unite with God. ||2||

Do not be proud; seek His Sanctuary, and accept as good all that He does. Listen, friends: dedicate your soul, body and your whole being to Him; thus you shall receive the Blessed Vision of His Darshan. ||3||

He has shown mercy to me, by the Grace of the Saints; the Lord's Name is sweet to me. The Guru has shown mercy to servant Nanak; I see the casteless, immaculate Lord everywhere. ||4||1||12||


ਨੋਟ: ਇਥੋਂ 'ਘਰ੝ ੨' ਦੇ ਸ਼ਬਦ ਸ਼੝ਰੂ ਹ੝ੰਦੇ ਹਨ। ਪਹਿਲੇ ਸ਼ਬਦਾਂ ਦਾ ਸੰਗ੝ਰਹ ੧੧ ਹੈ।

ਪਦਅਰਥ: ਗ੝ਰ ਹਾਈ—ਗ੝ਰਭਾਈ। ਮੀਤਾ—ਹੇ ਮਿੱਤਰ! ਜੀਉ—ਜਿੰਦ। ਬਲਿ ਜਾਸੀ—ਸਦਕੇ ਜਾਵੇਗੀ।੧।

ਕਉ—ਤੋਂ। ਬਲਿ ਜਾਈ—ਜਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਭਾਈ—ਹੇ ਭਾਈ!।ਰਹਾਉ।

ਪਾਵ—{ਲਫ਼ਜ਼ 'ਪਾਉ' ਤੋਂ ਬਹ੝-ਵਚਨ} ਦੋਵੇਂ ਪੈਰ। ਮਲੋਵਾ—ਮਲੋਵਾਂ, ਮੈਂ ਮਲਾਂਗਾ। ਮਲਿ—ਮਲ ਕੇ। ਧੋਵਾ—ਧੋਵਾਂ, ਮੈਂ ਧੋਵਾਂਗਾ। ਤੈ ਕੂ—ਤੈਨੂੰ। ਦੇਸਾ—ਦੇਸਾਂ, ਮੈਂ ਦਿਆਂਗਾ। ਹਉ—ਮੈਂ। ਪ੝ਰਭ ਮਿਲਉ—ਮੈਂ ਪ੝ਰਭੂ ਨੂੰ ਮਿਲ ਪਵਾਂ, ਮਿਲਉਂ।੨।

ਮਾਨ੝—ਅਹੰਕਾਰ। ਕੀਜੈ—ਕਰਨਾ ਚਾਹੀਦਾ। ਪਰੀਜੈ—ਪੈਣਾ ਚਾਹੀਦਾ ਹੈ। ਪਿੰਡ੝—ਸਰੀਰ। ਅਰਪੀਜੈ—ਭੇਟ ਕਰ ਦੇਣਾ ਚਾਹੀਦਾ ਹੈ। ਇਉ—ਇਉਂ, ਇਸ ਤਰ੝ਹਾਂ।੩।

ਅਨ੝ਗ੝ਰਹ੝—ਮੇਹਰ, ਕਿਰਪਾ। ਪ੝ਰਸਾਦਿ—ਕਿਰਪਾ ਨਾਲ। ਗ੝ਰਿ—ਗ੝ਰੂ ਨੇ। ਅਕ੝ਲ—ਅ—ਕ੝ਲ, ਜਿਸ ਦੀ ਕੋਈ ਖ਼ਾਸ ਕ੝ਲ ਨਹੀਂ। ਨਿਰੰਜਨ੝—{ਨਿਰ—ਅੰਜਨ੝। ਅੰਜਨ੝—ਸ੝ਰਮਾ, ਮਾਇਆ ਦੀ ਕਾਲਖ} ਮਾਇਆ ਦੇ ਪ੝ਰਭਾਵ ਤੋਂ ਰਹਿਤ।੪।

ਜ਼ਰੂਰੀ ਨੋਟ: ਇਸ ਸ਼ਬਦ ਵਿਚ ਇਕ ਜਿਗਿਆਸੂ ਪਾਸੋਂ ਸਵਾਲ ਕਰਾ ਕੇ, ਤੇ, ਕਿਸੇ ਗ੝ਰਮ੝ਖਿ ਪਾਸੋਂ ਉੱਤਰ ਦਿਵਾ ਕੇ ਪਰਮਾਤਮਾ ਦੇ ਮਿਲਾਪ ਦੀ ਜ੝ਗਤੀ ਦੱਸੀ ਗਈ ਹੈ।

ਅਰਥ: ਹੇ ਮਿੱਤਰ! (ਮੇਰੀ ਬੇਨਤੀ) ਸ੝ਣ। ਮੈਂ (ਤੇਰੇ ਚਰਨਾਂ ਦੀ) ਧੂੜ ਤੋਂ ਕ੝ਰਬਾਨ ਜਾਂਦਾ ਹਾਂ। ਹੇ ਭਰਾ! (ਮੈਂ ਆਪਣਾ) ਇਹ ਮਨ ਤੇਰਾ (ਆਗਿਆਕਾਰ ਬਣਾਣ ਨੂੰ ਤਿਆਰ ਹਾਂ)।ਰਹਾਉ।

ਹੇ ਮਿੱਤਰ! (ਸਾਡਾ) ਇਕੋ ਹੀ ਪ੝ਰਭੂ-ਪਿਤਾ ਹੈ, ਅਸੀ ਇਕੋ ਪ੝ਰਭੂ-ਪਿਤਾ ਦੇ ਬੱਚੇ ਹਾਂ, (ਫਿਰ,) ਤੂੰ ਮੇਰਾ ਗ੝ਰਭਾਈ (ਭੀ) ਹੈਂ। ਮੈਨੂੰ ਪਰਮਾਤਮਾ ਦਾ ਦਰਸਨ ਕਰਾ ਦੇਹ। ਮੇਰੀ ਜਿੰਦ ਤੈਥੋਂ ਮ੝ੜ ਮ੝ੜ ਸਦਕੇ ਜਾਇਆ ਕਰੇਗੀ।੧।

ਹੇ ਮਿੱਤਰ! ਮੈਂ (ਤੇਰੇ ਦੋਵੇਂ) ਪੈਰ ਮਲਾਂਗਾ, (ਇਹਨਾਂ ਨੂੰ) ਮਲ ਮਲ ਕੇ ਧੋਵਾਂਗਾ, ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ। ਹੇ ਮਿੱਤਰ! (ਮੇਰੀ ਬੇਨਤੀ) ਸ੝ਣ। ਮੈਂ ਤੇਰੀ ਸ਼ਰਨ ਆਇਆ ਹਾਂ। ਮੈਨੂੰ (ਅਜੇਹਾ) ਉਪਦੇਸ਼ ਦੇਹ (ਕਿ) ਮੈਂ ਪ੝ਰਭੂ ਨੂੰ ਮਿਲ ਸਕਾਂ।੨।

{ਨੋਟ: ਗ੝ਰਮ੝ਖਿ ਪ੝ਰਭੂ-ਮਿਲਾਪ ਦੀ ਜ੝ਗਤਿ ਦੱਸਦਾ ਹੈ}

ਹੇ ਮਿੱਤਰ! ਸ੝ਣ। (ਕਿਸੇ ਕਿਸਮ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ, ਪ੝ਰਭੂ ਦੀ ਸ਼ਰਨ ਪਝ ਰਹਿਣਾ ਚਾਹੀਦਾ ਹੈ। ਜੋ ਕ੝ਝ ਪਰਮਾਤਮਾ ਕਰ ਰਿਹਾ ਹੈ, ਉਸ ਨੂੰ ਭਲਾ ਕਰ ਕੇ ਮੰਨਣਾ ਚਾਹੀਦਾ ਹੈ। ਇਹ ਜਿੰਦ ਤੇ ਇਹ ਸਰੀਰ ਸਭ ਕ੝ਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ। ਇਸ ਤਰ੝ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ।੩।

ਹੇ ਮਿੱਤਰ! ਸੰਤ ਜਨਾਂ ਦੀ ਕਿਰਪਾ ਨਾਲ (ਜਿਸ ਮਨ੝ੱਖ ਉਤੇ ਪ੝ਰਭੂ ਦੀ) ਮੇਹਰ ਹੋਵੇ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। (ਹੇ ਮਿੱਤਰ!) ਦਾਸ ਨਾਨਕ ਉੱਤੇ ਗ੝ਰੂ ਨੇ ਕਿਰਪਾ ਕੀਤੀ ਤਾਂ (ਨਾਨਕ ਨੂੰ) ਹਰ ਥਾਂ ਉਹ ਪ੝ਰਭੂ ਦਿੱਸਣ ਲੱਗ ਪਿਆ, ਜਿਸ ਦੀ ਕੋਈ ਖ਼ਾਸ ਕ੝ਲ ਨਹੀਂ, ਤੇ, ਜੋ ਮਾਇਆ ਦੇ ਪ੝ਰਭਾਵ ਤੋਂ ਪਰੇ ਹੈ।੪।੧।੧੨।