Bhatt Bhalh
From SikhiWiki
Bhalh was a Bard and Devotee of God whose Bani is present in Sri Adi Granth. Only one Swaiya of Bhatt Bhalh is available comprising of 4 lines. It is written in praise of Guru Amardas the 3rd Guru. Surprisingly enough, this small poem is impregnated with symbolic imagery, refined poetic vocabulary, beautiful syntex, and impressive expression. Page 1396, Line 6
Bhatt Bhalhey Gurbani
ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ ॥
The raindrops of the clouds, the plants of the earth, and the flowers of the spring cannot be counted.
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ ॥
Who can know the limits of the rays of the sun and the moon, the waves of the ocean and the Ganges?
ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ੍ਯ੍ਯ ਉਨਹ ਜ ਗਾਵੈ ॥
With Shiva's meditation and the spiritual wisdom of the True Guru, says BHALL the poet, these may be counted.
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥
O Guru Amar Daas, Your Glorious Virtues are so sublime; Your Praises belong only to You. ||1||22||
Meanings with Sahib Singh's Interpretations
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ ॥
Meanings: ਘਨਹਰ = ਬੱਦਲ। ਬੂੰਦ = ਕਣੀਆਂ। ਘਨਹਰ ਬੂੰਦ = ਬੱਦਲਾਂ ਦੀਆਂ ਕਣੀਆਂ। ਬਸੁਅ = ਬਸੁਧਾ, ਧਰਤੀ। ਰੋਮਾਵਲਿ = ਰੋਮਾਂ ਦੀ ਪੰਕਤੀ। ਬਸੁਅ ਰੋਮਾਵਲਿ = ਧਰਤੀ ਦੀ ਰੋਮਾਵਲੀ, ਬਨਸਪਤੀ। ਕੁਸਮ = ਫੁੱਲ। ਬਸੰਤ = ਬਸੰਤ ਰੁੱਤ ਦੇ। ਗਨੰਤ = ਗਿਣਦਿਆਂ। ਰਵਿ = ਸੂਰਜ। ਸਸਿ = ਚੰਦ੍ਰਮਾ। ਉਦਰੁ = ਪੇਟ। ਗੰਗ ਤਰੰਗ = ਗੰਗਾ ਦੀਆਂ ਲਹਿਰਾਂ (ਠਿਲ੍ਹਾਂ)। ਕੋ = ਕੌਣ? ਪਾਵੈ = ਪਾ ਸਕਦਾ ਹੈ।
Interpretations: ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੁੱਲ-ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸੂਰਜ ਤੇ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦਾ ਪੇਟ ਗੰਗਾ ਦੀਆਂ ਠਿਲ੍ਹਾਂ-ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ?
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥
Meanings: ਰੁਦ੍ਰ = ਸ਼ਿਵ। ਰੁਦ੍ਰ ਧਿਆਨ = ਸ਼ਿਵ ਜੀ ਵਾਲੇ ਧਿਆਨ ਨਾਲ (ਭਾਵ, ਪੂਰਨ ਅਡੋਲ ਸਮਾਧੀ ਲਾ ਕੇ)। ਭਲ੍ਯ੍ਯ = ਹੇ ਭਲ੍ਯ੍ਯ! ਉਨਹ = ਬੱਦਲਾਂ ਦੀਆਂ ਕਣੀਆਂ, ਬਨਸਪਤੀ, ਬਸੰਤ ਦੇ ਫੁੱਲ, ਸੂਰਜ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦੀ ਥਾਹ, ਤੇ ਗੰਗਾ ਦੀਆਂ ਠਿਲ੍ਹਾਂ = ਇਹਨਾਂ ਸਾਰਿਆਂ ਨੂੰ। ਜ ਗਾਵੈ = ਜੇ ਕੋਈ ਵਰਣਨ ਕਰ ਲਏ ਤਾਂ ਭਾਵੇਂ ਕਰ ਲਏ। ਤੋਹਿ = ਤੈਨੂੰ ਹੀ। ਬਨਿ ਆਵੈ = ਫਬਦੀ ਹੈ। ਉਪਮਾ = ਬਰਾਬਰ ਦੀ ਸ਼ੈ। ਤੇਰੀ ਉਪਮਾ ਤੋਹਿ ਬਨਿ ਆਵੈ = ਤੇਰੇ ਜਿਹਾ ਤੂੰ ਆਪ ਹੀ ਹੈਂ ਤੇਰੇ ਬਰਾਬਰ ਦਾ ਤੈਨੂੰ ਹੀ ਦੱਸੀਏ ਤਾਂ ਗੱਲ ਫਬਦੀ ਹੈ। ਜ = (ਅਸਲੀ ਲਫ਼ਜ਼ ਹੈ 'ਜੋ' ਇਥੇ ਪੜ੍ਹਨਾ ਹੈ 'ਜੁ')।੧।੨੨।
Interpretations: ਸ਼ਿਵ ਜੀ ਵਾਂਗ ਪੂਰਨ ਸਮਾਧੀ ਲਾ ਕੇ ਅਤੇ ਸਤਿਗੁਰੂ ਦੇ ਬਖ਼ਸ਼ੇ ਗਿਆਨ ਦੁਆਰਾ, ਹੇ ਭਲ੍ਯ੍ਯ ਕਵੀ! ਉਹਨਾਂ ਉਪਰ-ਦੱਸੇ ਪਦਾਰਥਾਂ ਨੂੰ ਭਾਵੇਂ ਕੋਈ ਮਨੁੱਖ ਵਰਣਨ ਕਰ ਸਕੇ, ਪਰ ਭੱਲਿਆਂ ਦੀ ਕੁਲ ਵਿਚ ਪ੍ਰਗਟ ਹੋਏ ਹੇ ਗੁਰੂ ਅਮਰਦਾਸ ਜੀ! ਤੇਰੇ ਗੁਣ ਵਰਣਨ ਨਹੀਂ ਹੋ ਸਕਦੇ। ਤੇਰੇ ਜਿਹਾ ਤੂੰ ਆਪ ਹੀ ਹੈਂ।੧।੨੨।
| These are the 11 Bhatts of Sikhism |
|
Bhatt Balh • Bhatt Bhalh • Bhatt Bhika • Bhatt Gayand • Bhatt Harbans • Bhatt Jalap • Bhatt Kalshar • Bhatt Kirat • Bhatt Mathura • Bhatt Nalh • Bhatt Salh |

